Home Entertainment Sohreyan Da Pind Aa gya Releasing 8th July | Gurnam Bhullar |...

Sohreyan Da Pind Aa gya Releasing 8th July | Gurnam Bhullar | Sargun Mehta

490
0
Sohreyan Da Pind Aa gya' New Punjabi Movie
Sohreyan Da Pind Aa gya' New Punjabi Movie

12 July : Mohali (22G TV) ਪੰਜਾਬੀ ਇੰਡਸਟਰੀ ਹਮੇਸ਼ਾ ਵਿਲੱਖਣ ਕਨਸੈਪਟ, ਮਜ਼ੇਦਾਰ ਅਤੇ ਕਾਮੇਡੀ ਨਾਲ ਭਰਪੂਰ ਫਿਲਮਾਂ ਲੈ ਕੇ ਆਉਂਦੀ ਹੈ। ਆਉਣ ਵਾਲੀ ਫਿਲਮ ‘ਸਾਹੁਰਿਆਂ ਦਾ ਪਿੰਡ ਆ ਗਿਆ’ ਦੀ ਅੱਜ ਘੋਸ਼ਣਾ ਹੋਈ ਹੈ। ਕਹਾਣੀ ਦੇ ਲਿਹਾਜ਼ ਨਾਲ ਫਿਲਮ ਬੇਹੱਦ ਮਜ਼ੇਦਾਰ ਹੋਣ ਵਾਲੀ ਹੈ। ਬਹੁਤ ਸਾਰੀਆਂ ਫਿਲਮਾਂ ਹਨ ਜੋ ਜਵਾਈ, ਨਵੇਂ ਵਿਆਹੇ ਜੋੜੇ ਆਦਿ ਨੂੰ ਦਰਸਾਉਂਦੀਆਂ ਹਨ ਪਰ ਇਸ ਫਿਲਮ ਵਿੱਚ ਜੋੜੇ, ਵਿਆਹ ਦੇ ਆਲੇ ਦੁਆਲੇ ਇੰਨਾ ਹਫੜਾ-ਦਫੜੀ ਹੈ ਜੋ ਦੇਖ ਕੇ ਦਰਸ਼ਕਾਂ ਦੇ ਢਿੱਡੀਂ ਪੀੜਾਂ ਪੈਣਾ ਲਾਜ਼ਮੀ ਹੈ। ਉਥੇ ਹੀ ਦਰਸ਼ਕ ਲੜਾਈ ਤੋਂ ਬਾਅਦ ਦਾ ਪਿਆਰ ਦੇਖ ਕੇ ਭਾਵੁਕ ਵੀ ਹੋਣਗੇ।

ਫਿਲਮ ਦਰਸ਼ਕਾਂ ਨੂੰ ਗੁਰਨਾਮ ਭੁੱਲਰ ਅਤੇ ਸਰਗੁਨ ਮਹਿਤਾ ਵਿਚਕਾਰ ਪਿਆਰ, ਰੋਮਾਂਚ ਅਤੇ ਬਹੁਤ ਸਾਰੀਆਂ ਮਜ਼ੇਦਾਰ ਉਲਝਣਾਂ ਦੀਆਂ ਮਿਸ਼ਰਿਤ ਭਾਵਨਾਵਾਂ ਵਿੱਚ ਵਹਾਏਗੀ। ਕਹਾਣੀ 90 ਦੇ ਦਹਾਕੇ ਦੇ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨੂੰ ਦਰਸਾਉਂਦੀ ਹੈ ਜਦੋਂ ਮਾਪਿਆਂ ਨਾਲ ਰਿਸ਼ਤੇ ਬਾਰੇ ਦੱਸਣਾ ਇੰਨਾ ਆਸਾਨ ਨਹੀਂ ਹੁੰਦਾ। ਇਹ ਉਲਝਣ ਅਤੇ ਪ੍ਰੇਮ ਕਹਾਣੀ ਦੇਖਣਾ ਦਿਲਚਸਪ ਹੋਵੇਗਾ ਅਤੇ ਇਸ ਤੋਂ ਇਲਾਵਾ ਇਹ ਦੇਖਣਾ ਕਿ ਇਸ ਉਲਝਣ ਨਾਲ ਭਰੀ ਪ੍ਰੇਮ ਕਹਾਣੀ ਕਿਵੇਂ ਖਤਮ ਹੁੰਦੀ ਹੈ ਅਤੇ ਦੋਵੇਂ ਕਿਵੇਂ ਇਕੱਠੇ ਹੋਣਗੇ।

ਗੁਰਨਾਮ ਭੁੱਲਰ ਅਤੇ ਸਰਗੁਨ ਮਹਿਤਾ ਦੋਵੇਂ ਪੰਜਾਬੀ ਸਿਨੇਮਾ ਦੇ ਚਮਕਦੇ ਸਿਤਾਰੇ ਹਨ, ਜੋ ਲਗਾਤਾਰ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਹੁਣ, ਪ੍ਰਸ਼ੰਸਕ ਗੁਰਨਾਮ ਭੁੱਲਰ ਅਤੇ ਸਰਗੁਨ ਮਹਿਤਾ ਨੂੰ ਇਕੱਠੇ ਦੇਖਣ ਲਈ ਉਤਸ਼ਾਹਿਤ ਹਨ।

‘ਸਹੁਰਿਆਂ ਦਾ ਪਿੰਡ ਆ ਗਿਆ’ ‘ਚ ਗੁਰਨਾਮ ਭੁੱਲਰ ਅਤੇ ਸਰਗੁਨ ਮਹਿਤਾ ਮੁੱਖ ਭੂਮਿਕਾ ਵਿੱਚ ਹਨ। ਇਹ ਫਿਲਮ ਅੰਬਰਦੀਪ ਸਿੰਘ ਦੁਆਰਾ ਲਿਖੀ ਗਈ ਹੈ ਅਤੇ ਸ਼ਿਤਿਜ ਚੌਧਰੀ ਦੁਆਰਾ ਨਿਰਦੇਸ਼ਤ ਹੈ, ਜੋ ਕਿ ਸ਼੍ਰੀ ਨਰੋਤਮ ਜੀ ਫਿਲਮ ਪ੍ਰੋਡਕਸ਼ਨ, ਨਿਊ ਏਰਾ ਫਿਲਮਸ ਅਤੇ ਬਾਲੀਵੁੱਡ ਹਾਈਟਸ ਦੇ ਸਹਿਯੋਗ ਨਾਲ ਜ਼ੀ ਸਟੂਡੀਓਜ਼ ਦੁਆਰਾ ਪੇਸ਼ ਕੀਤੀ ਗਈ ਹੈ।

ਫਿਲਮ 8 ਜੁਲਾਈ 2022 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।