Home Punjab/Chandigarh Journalist Harpreet Singh Jassowal Shocked, father dies

Journalist Harpreet Singh Jassowal Shocked, father dies

508
0

ਵੱਖ-ਵੱਖ ਰਾਜਨੀਤਿਕ, ਧਾਰਮਿਕ, ਸੰਗੀਤ ਤੇ ਫਿਲਮੀ ਦੁਨੀਆ ਦੇ ਸਿਤਾਰੇ, ਪੱਤਰਕਾਰ ਤੇ ਪੱਤਰਕਾਰ ਜੱਥੇਬੰਦੀਆਂ ਨੇ ਕੀਤਾ ਦੁੱਖ ਸਾਂਝਾ

ਚੰਡੀਗੜ੍ਹ 08 ਮਈ (22G TV)- ਚੰਡੀਗੜ੍ਹ ਤੋਂ ਪੰਜਾਬ ਕੇਸਰੀ, ਜੱਗ ਬਾਣੀ ਸਮੂਹ ਦੇ ਸੀਨੀਅਰ ਪੱਤਰਕਾਰ ਹਰਪ੍ਰੀਤ ਸਿੰਘ ਜੱਸੋਵਾਲ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਿਆ ਜਦੋਂ ਉਨਾਂ ਦੇ ਪਿਤਾ ਸਰਦਾਰ ਕਰਨੈਲ ਸਿੰਘ ਜੱਸੋਵਾਲ ਅਚਾਨਕ ਅਕਾਲ ਚਲਾਣਾ ਕਰ ਗਏ ਸਨ। ਦਿਲ ਦੀ ਧੜਕਣ ਰੁੱਕਣ ਕਾਰਨ ਉਨਾਂ ਨੂੰ ਹਾਰਟ ਐਕਟ ਆ ਗਿਆ ਸੀ ਜਿਸ ਕਾਰਨ ਉਨਾਂ ਦੀ ਅਚਾਨਕ ਉਨਾਂ ਦੀ ਜੱਦੀ ਘਰ ਖੰਨਾ ਵਿਖੇ ਮੌਤ ਹੋ ਗਈ। ਉਹ ਆਪਣੇ ਪਿੱਛੇ ਧਰਮਪਤਨੀ, ਦੋ ਸਪੁੱਤਰ ਅਤੇ ਇਕ ਸਪੁੱਤਰੀ ਛੱਡ ਗਏ ਹਨ। ਉਹ ਬਿਜਲੀ ਬੋਰਡ ਵਿਚੋਂ ਬਤੌਰ ਅਸਿਟੈਂਟ ਸੁਪਰਡੈਟ ਰਿਟਾਇਰਡ ਸਨ।

ਅੱਜ ਪੱਤਰਕਾਰ ਹਰਪ੍ਰੀਤ ਸਿੰਘ ਜੱਸੋਵਾਲ ਅਤੇ ਉਨਾਂ ਦੇ ਪਰਿਵਾਰ ਨਾਲ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਐਲ.ਓ .ਪੀ ਹਰਪਾਲ ਸਿੰਘ ਚੀਮਾ, ਸਾਬਕਾ ਐਮ.ਪੀ ਪ੍ਰੋ ਪੇ੍ਰਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਮਦਨ ਮੋਹਨ ਮਿੱਤਲ, ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂੁਵਾਲੀਆ, ਸਾਬਕਾ ਮੰਤਰੀ ਡਾ.ਦਲਜੀਤ ਸਿੰਘ ਚੀਮਾ, ਚਰਨਜੀਤ ਸਿੰਘ ਬਰਾੜ, ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਸੋਹਾਣਾ, ਸਾਬਕਾ ਮੰਤਰੀ ਸੁਖਦੇਵ ਸਿੰਘ ਢੀਂਡਸਾ, ਸਾਬਕਾ ਮੰਤਰੀ ਸੇਵਾ ਸਿੰੰਘ ਸੇਖਵਾ, ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ, ਵਿਧਾਇਕ ਬਲਜਿੰਦਰ ਕੌਰ, ਵਿਧਾਇਕ ਮੀਤ ਹੇਅਰ, ਵਿਧਾਇਕ ਅਮਨ ਅਰੋੜਾ, ਵਿਧਾਇਕ ਮਨਜੀਤ ਸਿੰਘ ਬਲਾਸਪੁਰ, ਵਿਧਾਇਕ ਕਵੰਰ ਸੰਧੂ, ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਲਖਵੀਰ ਸਿੰਘ ਲੱਖਾ, ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਵਿਨੀਤ ਜੋਸ਼ੀ, ਚੰਡੀਗੜ੍ਹ ਦੇ ਪ੍ਰੈਸ ਕਲੱਬ ਦੇ ਪ੍ਰਧਾਨ ਲਲਿਨ ਅਚਾਰਿਆ, ਪ੍ਰੈਸ ਕਲੱਬ ਐਸ.ਏ.ਐਸ ਨਗਰ ਦੇ ਪ੍ਰਧਾਨ ਪ੍ਰਦੀਪ ਸਿੰਘ ਹੈਪੀ, ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ, ਮੀਡੀਆ ਕਲੱਬ ਖੰਨਾ ਦੇ ਪ੍ਰਧਾਨ ਰਾਕੇਸ਼ ਸ਼ਾਹੀ, ਪੱਤਰਕਾਰ ਕਮਲਜੀਤ ਸਿੰਘ ਕਮਲ, ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸ਼ੀਏਸ਼ਨ ਦੇ ਚੇਅਰਮੈਨ ਅਮਰਿੰਦਰ ਸਿੰਘ, ਪ੍ਰਧਾਨ ਰਣਜੀਤ ਸਿੰਘ ਮਾਸੋਣ ਸਮੇਤ ਪੰਜਾਬ ਦੀਆਂ ਸਾਰੀਆਂ ਇਕਾਈਆਂ ਦੇ ਮੈਂਬਰ ਅਤੇ ਅਹੁਦੇਦਾਰਾਂ ਵਲੋਂ, ਪੰਜਾਬੀ ਫਿਲਮ ਜਗਤ ਦੇ ਕਰਮਜੀਤ ਅਨਮੋਲ, ਬੀਨੂੰ ਢਿਲੋਂ, ਰਣਜੀਤ ਬਾਵਾ, ਗੁਰਪ੍ਰੀਤ ਸਿੰਘ ਘੁੱਗੀ, ਮਲਕੀਤ ਸਿੰਘ ਰੌਣੀ, ਅਨਮੋਲ ਗਗਨ ਮਾਨ, ਗੁਰਕ੍ਰਿਪਾਲ ਸੁਰਾਪੁਰੀ, ਗੈਰੀ ਢਿਲੋਂ, ਮਦਨ ਸ਼ੋਕੀ, ਰਣਵੀਰ ਰਾਣਾ, ਬਲਵੀਰ ਰਾਏ, ਸਤਾ ਤੇ ਗੋਲਡੀ (ਦੇਸੀ ਕ੍ਰਿਉੂ), ਬਲਕਾਰ ਸਿੱਧੂ, ਸਾਬਕਾ ਪ੍ਰਧਾਨ ਗੁਰਦੀਪ ਸਿੰਘ ਬੈਨੀਪਾਲ ਮੀਡੀਆ ਸੈਂਟਰ ਮੋਹਾਲੀ ਦੇ ਸਮੂਹ ਮੈਂਬਰਾਂ ਵਲੋਂ, ਪੱਤਰਕਾਰ ਜਗਤਾਰ ਸਿੰਘ ਭੁੱਲਰ, ਪੱਤਰਕਾਰ ਤਰਲੋਚਨ ਸਿੰਘ, ਡਾ.ਕਰਮਜੀਤ ਸਿੰਘ ਚਿਲਾ ਆਦਿ ਨੇ ਦੁੱਖੀ ਹਿਰਦੇ ਨਾਲ ਹਰਪ੍ਰੀਤ ਸਿੰਘ ਜੱਸੋਵਾਲ ਤੇ ਉਨਾਂ ਦੇ ਪਰਿਵਾਰ ਦੇ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਵਾਹਿਗੁਰੂ ਅੱਗੇ ਵਿਛੜੀ ਆਤਮਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਦੀ ਅਰਦਾਸ ਕੀਤੀ।