7 ਅਪ੍ਰੈਲ 2022 (22G TV) ਬਹਾਦਰੀ ਦੀ ਕਹਾਣੀ ਨੂੰ ਸਾਹਮਣੇ ਲਿਆਉਣ ਅਤੇ ਸੱਚੀ ਬਹਾਦਰੀ ਨੂੰ ਪੇਸ਼ ਕਰਣ ਦੇ ਵਿਚਾਰ ਨਾਲ, ਨਿਰਮਾਤਾਵਾਂ ਨੇ ਫਿਲਮ ‘ਸੁਪਰੀਮ ਮਦਰਹੁੱਡ – ਜਰਨੀ ਆਫ ਮਾਤਾ ਸਾਹਿਬ ਕੌਰ ਜੀ’ ਦਾ ਗੀਤ ‘ਗਜਦੇ ਨੇ’ ਰਿਲੀਜ਼ ਕੀਤਾ। ਇਸ ਗੀਤ ਨੂੰ ਮਸ਼ਹੂਰ ਬਾਲੀਵੁੱਡ ਗਾਇਕ ਸ਼ੰਕਰ ਮਹਾਦੇਵਨ ਨੇ ਗਾਇਆ ਹੈ ਅਤੇ ਇਸ ਗਾਣੇ ਨੂੰ ਟੀ.ਏ.ਵੀ. ਨੇ ਮਿਊਜ਼ਿਕ ਦਿੱਤਾ ਹੈ।
ਗੀਤ ਦੇ ਬੋਲਾਂ ਦੀ ਗੱਲ ਕਰੀਏ ਤਾਂ ਇਸ ਨੂੰ ਫਿਲਮ ਦੇ ਨਿਰਦੇਸ਼ਕ ਡਾਕਟਰ ਬਾਬਾ ਕਰਣਦੀਪ ਸਿੰਘ ਜੀ ਨੇ ਆਪ ਲਿਖਿਆ ਹੈ। ਇਹ ਗੀਤ ਧਿਆਨ ਨਾਲ ਲਿਖਿਆ ਗਿਆ ਹੈ ਜੋ ਗੁਰੂ ਸਾਹਿਬ ਜੀ ਦੁਆਰਾ ਸਿੱਖ ਨੂੰ ਬਖਸ਼ੇ ਗਏ ਬਖਸ਼ਿਸ਼ਾਂ ਦੇ ਹਰ ਇੱਕ ਤੱਤ ਨੂੰ ਪੂਰੀ ਤਰ੍ਹਾਂ ਦਰਸ਼ਾਉਂਦਾ ਹੈ।
ਫਿਲਮ ਦਾ ਨਿਰਮਾਣ ਜ਼ੀ ਸਟੂਡੀਓਜ਼ ਅਤੇ ਨਿਹਾਲ ਨਿਹਾਲ ਨਿਹਾਲ ਪ੍ਰੋਡਕਸ਼ਨ ਦੁਆਰਾ ਕੀਤਾ ਗਿਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਫਿਲਮ ਇਸ ਤੱਥ ਦਾ ਨਿਚੋੜ ਹੈ ਕਿ ਕਿਵੇਂ ਮਾਤਾ ਸਾਹਿਬ ਕੌਰ ਜੀ ਨੇ ਖਾਲਸਾ ਪੰਥ ਨੂੰ ਜਾਰੀ ਰੱਖਿਆ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਜੀ ਦੀ ਜ਼ਿੰਮੇਵਾਰੀ ਹੇਠ ਸੰਗਤਾਂ ਨੂੰ ਭਰੋਸੇ ਨਾਲ ਛੱਡ ਦਿੱਤਾ।
ਨਿਰਦੇਸ਼ਕ, ਡਾਕਟਰ ਬਾਬਾ ਕਰਣਦੀਪ ਸਿੰਘ ਜੀ ਨੇ ਮਾਣ ਨਾਲ ਕਿਹਾ, “ਫਿਲਮ ਬਣਾਉਣ ਦਾ ਵਿਚਾਰ ਅਸਲ ਔਰਤ ਯੋਧੇ ਮਾਤਾ ਸਾਹਿਬ ਕੌਰ ਜੀ ਦੀ ਕਹਾਣੀ ਨਾਲ ਲੋਕਾਂ ਨੂੰ ਔਰਤ ਦੇ ਅਸਲ ਗੁਣਾਂ ਤੋਂ ਜਾਣੂ ਕਰਵਾਉਣਾ ਹੈ। ਇਸ ਫਿਲਮ ਨੂੰ ਬਣਾਉਣ ਵਿਚ ਵੱਡੀ ਪ੍ਰਾਪਤੀ ਦੁਨੀਆ ਭਰ ਦੀਆਂ ਸੰਗਤਾਂ ਦਾ ਸਹਿਯੋਗ ਅਤੇ ਸਮਰਪਣ ਹੈ। ਖੋਜ ਕਾਰਜ ਸਭ ਤੋਂ ਵੱਡੀ ਚੁਣੌਤੀ ਸੀ ਅਤੇ ਮੈਂ ਧਾਰਮਿਕ ਨਿਯਮਾਂ ਤੋਂ ਪਰੇ ਇਸ ਅਸਲੀਅਤ ਨੂੰ ਸਾਂਝਾ ਕਰਨ ਦਾ ਮੌਕਾ ਦੇਣ ਲਈ ਰੱਬ ਦਾ ਦਿਲੋਂ ਧੰਨਵਾਦ ਕਰਦਾ ਹਾਂ।