ਪੰਜਾਬੀ ਤੇ ਗਣਿਤ ਦੇ ਪੇਪਰਾਂ ਵਿਚ ਸਵਾਲਾਂ ਦੇ ਜਵਾਬਾਂ ਵਿਚ ਉਣਤਾਈਆਂ ਬਾਰੇ ਵੱਡੀ ਗਿਣਤੀ ਵਿਚ ਉਮੀਦਵਾਰਾਂ ਵੱਲੋਂ ਕੀਤੇ ਖੁਲ੍ਹਾਸੇ ਇਕ ਹੋਰ ਘਪਲੇ ਦਾ ਸੰਕੇਤ : ਡਾ. ਸੁਖਵਿੰਦਰ ਕੁਮਾਰ
ਚੰਡੀਗੜ੍ਹ, 24 ਦਸੰਬਰ (22G TV) ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਮਾਸਟਰ ਕੇਡਰ ਦੇ 4161 ਅਧਿਆਪਕਾਂ ਦੀ ਭਰਤੀ ਤੁਰੰਤ ਰੱਦ ਕੀਤੀ ਜਾਵੇ ਅਤੇ ਪਾਰਟੀ ਨੇ ਜ਼ੋਰ ਦੇ ਕੇ ਕਿਹਾ ਕਿ ਵੱਡੀ ਗਿਣਤੀ ਵਿਚ ਉਮੀਦਵਾਰਾਂ ਨੇ ਪਾਰਟੀ ਕੋਲ ਪਹੁੰਚ ਕਰਕੇ ਦੱਸਿਆ ਹੈ ਕਿ ਪੰਜਾਬੀ ਤੇ ਗਣਿਤ ਦੇ ਪੇਪਰਾਂ ਵਿਚ ਜਵਾਬਾਂ (ਆਨਸਰ ਕੀਜ਼) ਵਿਚ ਕਿਵੇਂ ਗਲਤੀਆਂ ਹਨ।
ਅਕਾਲੀ ਆਗੂ ਤੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਕਿਹਾ ਕਿ ਇਹ ਸੰਕੇਤ ਮਿਲ ਰਹੇ ਹਨ ਕਿ ਭਰਤੀ ਦਾ ਇਕ ਹੋਰ ਘੁਟਾਲਾ ਬੇਨਕਾਬ ਹੋਣ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵੱਡੀ ਗਿਣਤੀ ਵਿਚ ਉਮੀਦਵਾਰ ਜਿਹਨਾਂ ਨੇ ਮਾਸਟਰ ਕੇਡਰ ਦੇ 4161 ਅਧਿਆਪਕਾਂ ਦੀ ਭਰਤੀ ਵਾਸਤੇ ਪੰਜਾਬੀ ਅਤੇ ਗਣਿਤ ਦੇ ਪੇਪਰ ਦਿੱਤੇ ਹਨ ਨੇ ਦੱਸਿਆ ਹੈ ਕਿ ਕਿਵੇਂ ਕਈ ਸਵਾਲਾਂ ਦੇ ਜਵਾਬ ਦੀਆਂ ਕੂੰਜੀਆਂ ਯਾਨੀ ਆਨਸਰ ਕੀਜ਼ ਗਲਤ ਸਨ। ਉਹਨਾਂ ਦੱਸਿਆ ਕਿ ਇਹਨਾਂ ਉਮੀਦਵਾਰਾਂ ਦੇ ਦੱਸਣ ਮੁਤਾਬਕ ਪੰਜਾਬੀ ਦੇ ਪੇਪਰ ਵਿਚ 9 ਸਵਾਲਾਂ ਲਈ ਗ੍ਰੇਸ ਅੰਕ ਦਿੱਤੇ ਗਏ ਹਨ ਜਦੋਂ ਕਿ 6 ਤੋਂ 7 ਸਵਾਲਾਂ ਦੇ ਚਾਰ ਵਿਕਲਪਾਂ ਵਿਚੋਂ ਇਕ ਇਕ ਸਹੀ ਜਵਾਬ ਸੀ, ਇਸ ਲਈ ਗ੍ਰੇਸ ਅੰਕਾਂ ਦੀ ਕੋਈ ਜ਼ਰੂਰਤ ਹੀ ਨਹੀਂ ਰਹਿ ਜਾਂਦੀ। ਉਮੀਦਵਾਰਾਂ ਨੇ ਇਹ ਵੀ ਦੱਸਿਆ ਕਿ ਕਈ ਸਵਾਲਾਂ ਵਿਚ ਚਾਰ ਵਿਕਲਪਾਂ ਵਿਚੋਂ ਦੋ ਜਵਾਬ ਸਹੀ ਸਨ ਪਰ ਸਿਰਫ ਇਕ ਨੂੰ ਹੀ ਸਹੀ ਮੰਨਿਆ ਗਿਆ ਜਦੋਂ ਕਿ ਸਮਾਜਿਕ ਸਿੱਖਿਆ ਤੇਹਿੰਦੀ ਦੇ ਮਾਮਲੇ ਵਿਚ ਜਿਹੜੇ ਉਮੀਦਵਾਰਾਂ ਨੇ ਦੋ ਵਿਚੋਂ ਇਕ ਜਵਾਬ ਦਿੱਤਾਸੀ, ਉਹਨਾਂ ਨੂੰ 1-1 ਅੰਕ ਦਿੱਤਾ ਗਿਆ ਤੇ ਪੰਜਾਬੀ ਦੇ ਵਿਦਿਆਰਥੀਆਂ ਨਾਲ ਇਸ ਤਰੀਕੇ ਵਿਤਕਰਾ ਕੀਤਾ ਗਿਆ ਹੈ।
ਡਾ. ਸੁੱਖੀ ਨੇ ਹੋਰ ਦੱਸਿਆ ਕਿ ਗਣਿਤ ਦੇ ਪੇਪਰ ਵਿਚ ਸਵਾਲ ਨੰਬਰ 14, 25, 27, 38, 61, 72 ਅਤੇ 77 ਵਿਚ ਚਾਰ ਵਿਕਲਪਾਂ ਵਿਚੋਂ ਕੋਈ ਵੀ ਸਹੀ ਉੱਤਰ ਨਹੀਂ ਸੀ ਪਰ ਜਿਹੜੇ ਵਿਦਿਆਰਥੀਆਂ ਨੇ ਇਕ ਵਿਕਲਪ ਦਾ ਜਵਾਬ ਦਿੱਤਾ, ਉਹਨਾਂ ਨੂੰ ਗਲਤ ਜਵਾਬ ਲਈ ਵੀ ਅੰਕ ਦੇ ਦਿੱਤੇਗਏ। ਇਸੇ ਤਰੀਕੇ ਸਵਾਲ ਨੰਬਰ 141, 138, 106, 103, 52 ਅਤੇ 42 ਦੇ ਮਾਮਲੇ ਵਿਚ ਜਿਹੜੇ ਉਮੀਦਵਾਰਾਂ ਨੇ ਗਲਤ ਜਵਾਬ ਦਿੱਤੇ, ਉਹਨਾਂ ਨੂੰ ਨੰਬਰ ਦੇ ਦਿੱਤੇਗਏ ਤੇ ਜਿਹਨਾਂ ਨੇ ਸਹੀ ਜਵਾਬ ਦਿੱਤਾ ਸੀ, ਉਹਨਾਂ ਨੂੰ ਅੰਕ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।
ਅਕਾਲੀ ਆਗੂ ਨੇ ਕਿਹਾ ਕਿ ਅਜਿਹਾ ਸਪਸ਼ਟ ਹੈ ਕਿ ਜਿਵੇਂ ਸੂਬੇ ਵਿਚ ਤਹਿਸੀਲਦਾਰਾਂ ਦੀ ਭਰਤੀ ਵਿਚ ਘੁਟਾਲਾ ਹੋਇਆ ਸੀ, ਉਸੇ ਤਰੀਕੇ ਦਾ ਘੁਟਾਲਾ ਇਸ ਵਿਚ ਵੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਗਲਤ ਜਵਾਬਾਂ ਦੇ ਅੰਕ ਦੇ ਦਿੱਤੇਗਏ ਹਨ ਤੇ ਜਿਹੜੇ ਹੋਣਹਾਰ ਵਿਦਿਆਰਥੀਆਂ ਨੇ ਆਨਸਰ ਕੀਜ਼ ਵਿਚ ਗਲਤ ਜਵਾਬ ਹੋਣ ਦਾ ਮਾਮਲਾ ਚੁੱਕਿਆ, ਉਹ ਦੂਜੇ ਵਿਦਿਆਰਥੀਆਂ ਨਾਲੋਂ ਪਛੜ ਗਏ।
ਡਾ. ਸੁੱਖੀ ਨੇ ਕਿਹਾ ਕਿ ਇਹਨਾਂ ਵਿਦਿਆਰਥੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਕੋਲ ਪਹੁੰਚਕੀਤੀ ਹੈ ਜਿਹਨਾਂ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਇਹ ਭਰਤੀਪ੍ਰਕਿਰਿਆ ਤੁਰੰਤ ਰੱਦ ਕਰਨ ਦੀ ਮੰਗ ਕੀਤੀਹੈ। ਰੋਸ ਪ੍ਰਗਟਾਉਣ ਵਾਲੇ ਵਿਦਿਆਰਥੀਆਂ ਨਾਲਇਕਜੁੱਟਤਾ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਅਕਾਲੀ ਦਲ ਇਸ ਮਾਮਲੇ ਵਿਚ ਲੋੜੀਂਦੀ ਹਰ ਕਾਰਵਾਈ ਕਰੇਗਾ ਅਤੇ ਸਾਰੇ ਉਮੀਦਵਾਰਾਂ ਨੂੰ ਇਨਸਾਫ ਮਿਲਣਾ ਯਕੀਨੀ ਬਣਾਏਗਾ।