Home POLITICAL Sukhbir S Badal urges the Governor to order a probe into the...

Sukhbir S Badal urges the Governor to order a probe into the Rs 300 crore advertising scam and recover this amount from the Aam Aadmi Party.

153
0
Sukhbir Singh Badal
Sukhbir Singh Badal

ਚੰਡੀਗੜ੍ਹ, 24 ਦਸੰਬਰ (22G TV) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਵੱਲੋਂ ਆਪਣੇ ਸਿਆਸੀ ਉਦੇਸ਼ਾਂ ਦੀ ਪੂਰਤੀ ਵਾਸਤੇ ਪੰਜਾਬ ਦੇ ਸਰਕਾਰੀ ਪੈਸੇ ਦੀ ਦੁਰਵਰਤੋਂ ਕਰ ਕੇ ਕੀਤੇ 300 ਕਰੋੜ ਰੁਪਏ ਦੇ ਇਸ਼ਤਿਹਾਰ ਘੁਟਾਲੇ ਦੀ ਜਾਂਚ ਦੇ ਹੁਕਮ ਦੇਣ ਅਤੇ ਇਸ ਪੈਸੇ ਦੀ ਵਸੂਲੀ ਪਾਰਟੀ ਤੋਂ ਕੀਤੀ ਜਾਵੇ।

ਰਾਜਪਾਲ ਨੂੰ ਲਿਖੇ ਇਕ ਪੱਤਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ ਨੇ ਚਾਲੂ ਵਿੱਤੀ ਸਾਲ ਵਿਚ ਸਰਕਾਰੀ ਇਸ਼ਤਿਹਾਰਾਂ ਲਈ 750 ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਸੀ ਅਤੇ ਇਸ ਵਿਚੋਂ ਬਹੁ ਗਿਣਤੀ ਪੈਸਾ ਪਹਿਲਾਂ ਹੀ ਖਰਚ ਕੀਤਾ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਬਜਾਏ ਇਹ ਪੈਸਾ ਪੰਜਾਬ ਵਿਚ ਸਰਕਾਰੀ ਸਕੀਮਾਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਖਰਚਣ ਦੇ ਸਰਕਾਰ ਨੇ ਇਸਦੀ ਦੁਰਵਰਤੋਂ ਆਪ ਅਤੇ ਇਸਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦਾ ਦੇਸ਼ ਭਰ ਵਿਚ ਪ੍ਰਚਾਰ ਕਰਨ ਵਾਸਤੇ ਖਰਚ ਕੇ ਕੀਤੀ ਹੈ। ਉਹਨਾਂ ਕਿਹਾ ਕਿ ਇਸ ਤਰੀਕੇ ਸਰਕਾਰ ਨੇ ਸਰਕਾਰੀ ਇਸ਼ਤਿਹਾਰਾਂ ਲਈ ਜਨਤਕ ਫੰਡਾਂ ਦੀ ਵਰਤੋਂ ਬਾਰੇ ਸੁਪਰੀਮ ਕੋਰਟ ਵੱਲੋਂ ਕੀਤੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਹੈ ਸਗੋਂ ਇਸਨੇ ਪੰਜਾਬੀਆਂ ਦੇ ਵਿਸ਼ਵਾਸਘਾਤ ਕੀਤਾਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ 300 ਕਰੋੜ ਰੁਪਏ ਦੀ ਆਪ ਨੇ ਇਸ ਤਰੀਕੇ ਦੁਰਵਰਤੋਂ ਕੀਤੀ ਹੈ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਦੇ ਉਪ ਰਾਜਪਾਲ ਪਹਿਲਾਂ ਹੀ ਦਿੱਲੀ ਵਿਚ ਗਲਤ ਕੰਮ ਕਰਨ ਦਾ ਨੋਟਿਸ ਲੈ ਚੁੱਕੇ ਹਨ ਅਤੇ ਉਹਨਾਂ ਨੇ97 ਕਰੋੜ ਰੁਪਏ ਆਪ ਤੋਂ ਵਸੂਲਣ ਦੇ ਹੁਕਮ ਦਿੱਤੇ ਹਨ। ਉਹਨਾਂ ਕਿਹਾ ਕਿ ਰਾਜਪਾਲ ਨੂੰ ਵੀ ਪੰਜਾਬ ਵਿਚ ਰਾਜ ਸਰਕਾਰ ਵੱਲੋਂ ਇਸ਼ਤਿਹਾਰਾਂ ’ਤੇ ਕੀਤੇ ਸਾਰੇ ਖਰਚ ਦੀ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ ਅਤੇ ਇਹ ਤੈਅ ਹੋਣਾ ਚਾਹੀਦਾ ਹੈ ਕਿ ਕਿਹੜੇ ਇਸ਼ਤਿਹਾਰਾਂ ਦਾ ਮਕਸਦ ਸਿਆਸੀ ਸੁਨੇਹਾਦੇਣਾਸੀ ਤਾਂ ਜੋ ਇਹ ਪੈਸਾ ਪਾਰਟੀ ਕੋਲੋਂ ਵਸੂਲ ਕੀਤਾ ਜਾ ਸਕੇ।

ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਸਰਕਾਰ ਨੇ ਜਨਤਕ ਫੰਡਾਂ ਦੀ ਵਰਤੋਂ ਹਾਲ ਹੀ ਵਿਚ ਹੋਈਆਂ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿਧਾਨਸਭਾ ਚੋਣਾਂ ਦੌਰਾਨ ਸਿਆਸੀ ਇਸ਼ਤਿਹਾਰਬਾਜ਼ੀ ਵਾਸਤੇ ਕੀਤੀ ਸੀ। ਉਹਨਾਂ ਕਿਹਾ ਕਿ ਸਾਸਰੀ ਪ੍ਰਕਿਰਿਆ ਹੀ ਗੁਪਤ ਰੱਖੀ ਗਈ ਸੀ ਤੇ ਸਰਕਾਰ ਨੇ ਇਸ਼ਤਿਹਾਰਾਂ ’ਤੇ ਕੀਤੇ ਖਰਚ ਬਾਰੇ ਆਰ ਟੀ ਆਈ ਰਾਹੀਂ ਜਵਾਬਦੇਣ ਤੋਂ ਵੀ ਨਾਂਹ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਇੰਟਰਨੈਟ ’ਤੇ ਕੀਤੇ ਖਰਚ ਬਾਰੇ ਅੰਸ਼ਕ ਜਾਣਕਾਰੀਦਿੱਤੀ ਹੈ ਕਿ ਇਸਨੇ 21 ਸਤੰਬਰ ਤੋਂ ਅਕਤੂਬਰ 22 ਤੱਕ ਗੁਜਰਾਤੀਆਂ ਤੱਕ ਪਹੁੰਚ ਕਰਨ ਵਾਸਤੇ ਫੇਸਬੁੱਕ ’ਤੇ 1.75 ਕਰੋੜ ਰੁਪਏ ਖਰਚ ਕੀਤੇ ਹਨ। ਉਹਨਾਂ ਕਿਹਾ ਕਿ ਹਾਲ ਹੀ ਵਿਚ 12 ਤੋਂ 18 ਦਸੰਬਰ ਤੱਕ ਫੇਸਬੁੱਕ ’ਤੇ ਟਰੈਂਡ ਤੋਂ ਸੰਕੇਤ ਮਿਲਦੇ ਹਨ ਕਿ ਪੰਜਾਬ ਦੀ ਆਪ ਸਰਕਾਰ ਹੁਣ ਰਾਜਸਥਾਨ ਵਿਚ ਇਸ਼ਤਿਹਾਰਬਾਜ਼ੀ ’ਤੇ ਪੈਸਾ ਖਰਚ ਕਰ ਰਹੀ ਹੈ ਕਿਉਂਕਿ ਅਗਲੇ ਸਾਲ ਉਥੇ ਚੋਣਾਂ ਹੋਣ ਵਾਲੀਆਂ ਹਨ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਸਭ ਕੁਝ ਉਦੋਂ ਕੀਤਾ ਜਾ ਰਿਹਾ ਹੈ ਜ਼ਦੋਂ ਪੰਜਾਬ ਸਰਕਾਰ ਦੀ ਮਾਲੀਆ ਆਮਦਨ ਘਟ ਗਈ ਹੈ। ਉਹਨਾਂ ਕਿਹਾ ਕਿ ਇਸ ਕਾਰਨ ਇਹਨਾਂ ਗਤੀਵਿਧੀਆਂ ਨਾਲ ਪੰਜਾਬ ਦਾ ਅਰਥਚਾਰਾ ਲਹੂ ਲੁਹਾਨ ਹੋ ਰਿਹਾ ਹੈ ਅਤੇ ਆਪ ਸਰਕਾਰ ਲਈ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੇ ਰਾਹ ਵਿਚ ਅੜਿਕਾ ਬਣ ਰਿਹਾ ਹੈ।
ਸਰਦਾਰ ਬਾਦਲ ਨੇ ਪ੍ਰਸ਼ਾਸਕੀ ਪਾਸੇ ਤੋਂ ਵੱਖਰੀ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਇਹ ਸਰਕਾਰ ਦੀਆਂ ਨੀਤੀਆਂ ਦੇ ਮਾਮਲੇ ਦੇ ਨਾਲ ਨਾਲਸੁਪਰੀਮ ਕੋਰਟ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਵੀ ਸਪਸ਼ਟ ਉਲੰਘਣਾ ਹੈ। ਉਹਨਾਂ ਕਿਹਾਕਿ ਗੈਰ ਕਾਨੂੰਨੀ ਇਸ਼ਤਿਹਾਰ ਦੇਣ ਦੀਆਂ ਫਾਈਲਾਂ ਦੀ ਘੋਖ ਹੋਣੀ ਚਾਹੀਦੀਹੈ ਤਾਂ ਜੋ ਉਲੰਘਣਾਕਰਨ ਵਾਲਿਆਂ ਨੂੰ ਬਣਦੀ ਸਜ਼ਾ ਦਿੱਤੀ ਜਾ ਸਕੇ। ਉਹਨਾਂ ਕਿਹਾ ਕਿ ਇਸ ਸਾਰੇ ਮਾਮਲੇ ਵਿਚ ਹੋਈ ਰਿਸ਼ਵਤਖੋਰੀ ਅਤੇ ਕਮਿਸ਼ਨ ਦੇ ਲੈਣ ਦੇਣ ਦੀ ਵੀ ਜਾਂਚ ਕਰਵਾਉਣ ਦੀ ਜ਼ਰੂਰਤ ਹੈ।

ਸਰਦਾਰ ਬਾਦਲ ਨੇ ਰਾਜਪਾਲ ਨੂੰਅਪੀਲ ਕੀਤੀ ਕਿ ਉਹ ਰਾਜ ਸਰਕਾਰ ਨੂੰ ਹਦਾਇਤ ਦੇਣ ਕਿ ਸਾਰੇ ਸਿਆਸੀ ਇਸ਼ਤਿਹਾਰ ਤੁਰੰਤ ਬੰਦ ਕੀਤੇ ਜਾਣ ਅਤੇ ਇਸਨੂੰ ਹਦਾਇਤ ਕੀਤੀ ਜਾਵੇ ਕਿ ਸਿਰਫ ਸਰਕਾਰੀ ਨੀਤੀਆਂ ਮੁਤਾਬਕ ਸਰਕਾਰੀ ਪ੍ਰੋਗਰਾਮਾਂ ਤੋਂ ਇਲਾਵਾ ਸੂਬੇ ਦੇ ਬਾਹਰ ਕੋਈ ਵੀ ਇਸ਼ਤਿਹਾਰ ਜਾਰੀ ਨਾ ਕੀਤਾ ਜਾਵੇ। ਉਹਨਾਂ ਕਿਹਾ ਕਿ ਆਪ ਸਰਕਾਰ ਨੂੰ ਇਹਵੀ ਹਦਾਇਤ ਕੀਤੀ ਜਾਵੇ ਕਿ ਸਿਰਫ ਉਹੀ ਇਸ਼ਤਿਹਾਰ ਜਾਰੀ ਕੀਤੇ ਜਾਣ ਜੋ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਨਾਲ ਸਬੰਧਤ ਹੋਣ।