30 ਸਤੰਬਰ 2022 (22G TV) ਸ਼ੋਅ, ਸਾਂਝਾ ਸੁਫਨਾ ਹਜੇ ਸ਼ੁਰੂ ਹੀ ਹੋਇਆ ਹੈ ਅਤੇ ਕਹਾਣੀ ਇੱਕ ਦਿਲ ਦਹਿਲਾਉਣ ਵਾਲਾ ਮੋੜ ਲੈਂਦੀ ਹੈ ਜਦੋਂ ‘ਦੀਆ’ ਦਾ ਪਿਤਾ ਉਸ ਨੂੰ ਖੇਡਣ ਤੋਂ ਰੋਕਣ ਲਈ ਇੱਕ ਸਖਤ ਕਦਮ ਚੁੱਕਦਾ ਹੈ।
ਹਾਲ ਹੀ ਦੇ ਐਪੀਸੋਡਾਂ ਤੋਂ ਬਾਅਦ, ਅੱਜ ‘ਦੀਆ’ ਫਾਈਨਲ ਮੈਚ ਜਿੱਤ ਜਾਵੇਗੀ ਅਤੇ ਉਸਦੇ ਕੋਚ ਅਰਜ ਦੁਆਰਾ ਉਸਨੂੰ ਇੱਕ ਮੈਡਲ ਦਿੱਤਾ ਜਾਂਦਾ ਹੈ ਪਰ ਉਸਤੋਂ ਬਾਅਦ ਹੀ ਕੁਜ ਅਣਪਛਾਤੇ ਗੁੰਡੇ ਅਰਜ ਦਾ ਪਿੱਛਾ ਕਰਦੇ ਹਨ ਤੇ ਕੁੱਟਣ ਲਗਦੇ ਹਨ, ਦੀਆ ਘਟਨਾ ਸਥਾਨ ‘ਤੇ ਪਹੁੰਚ ਜਾਂਦੀ ਹੈ ਅਤੇ ਅਰਜ ਨੂੰ ਉਨ੍ਹਾਂ ਨਾਲ ਲੜਨ ਵਿੱਚ ਮਦਦ ਕਰਦੀ ਹੈ। ਇਸ ਸਾਰੇ ਡਰਾਮੇ ਤੋਂ ਬਾਅਦ, ਉਸਨੂੰ ਘਰ ਜਾ ਕੇ ਪਤਾ ਚਲਦਾ ਹੈ ਕਿ ਉਸਦੇ ਮਾਂ ਪਿਓ ਉਸਦੀ ਇਸ ਹਰਕਤ ਲਈ ਬਹੁਤ ਖਫ਼ਾ ਨੇ ਤੇ ਉਸਦਾ ਪਿਤਾ ਉਸਨੂੰ ਕਮਰੇ ਦੇ ਵਿਚ ਬੰਦ ਕਰਨ ਦਾ ਫੈਂਸਲਾ ਕਰਦਾ ਹੈ।
‘ਦੀਆ’ ਹੁਣ ਕੀ ਕਰੇਗੀ ? ਦੂਜੇ ਪਾਸੇ, ਅਰਜ ‘ਦੀਆ’ ਦੀ ਮਦਦ ਕਰਨ ਲਈ ਕਿਸ ਹੱਦ ਤਕ ਜਾਏਗਾ? ਇਸ ਦੇ ਜਵਾਬਾਂ ਲਈ ਜ਼ੀ ਪੰਜਾਬੀ ‘ਤੇ ਅੱਜ ਰਾਤ 7 ਵਜੇ ‘ਸਾਂਝਾ ਸੁਫਨਾ’ ਦੇਖੋ।