Home Education Khalsa College Ne Shri Sukhmani Sahib Ji De Path Naal Academic Session...

Khalsa College Ne Shri Sukhmani Sahib Ji De Path Naal Academic Session Start Keeta

332
0
Khalsa College Amritsar
Khalsa College Amritsar

ਖ਼ਾਲਸਾ ਕਾਲਜ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੁਆਰਾ ਕੀਤਾ ਵਿੱਦਿਅਕ ਸੈਸ਼ਨ ਦਾ ਸ਼ੁਭ ਆਰੰਭ।

• ਖ਼ੂਨਦਾਨ ਕੈਂਪ ਦਾ ਹੋਇਆ ਆਯੋਜਨ, 65 ਵਿਦਆਰਥੀਆਂ ਸਹਿਤ ਅਧਿਆਪਕਾਂ ਨੇ ਕੀਤਾ ਮਹਾਦਾਨ।

• ਖ਼ਾਲਸਾ ਕਾਲਜ ਲਗਾਤਾਰ ਪ੍ਰਗਤੀ ਦੀ ਰਾਹ ’ਤੇ ਵਿਦਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਲੲ ਸਮੱਰਥ: ਕਾਲਜ ਪ੍ਰਿੰਸੀਪਲ

ਮੋਹਾਲੀ, 30 ਸਤੰਬਰ 2022 (22G TV)  ਫੇਸ- 3ਏ ਸਥਿਤ ਖ਼ਾਲਸਾ ਕਾਲਜ (ਅੰਮ੍ਰਿਤਸਰ) ਆਫ਼ ਟੈਕਨਾਲੋਜੀ ਐਂਡ ਬਿਜ਼ਨਸ ਸਟੱਡੀਜ਼ ਵਿਖੇ ਇਕ ਪਾਸੇ ਜਿੱਥੇ 2022-2023 ਵਿੱਦਿਅਕ ਸੈਸ਼ਨ ਦਾ ਸ਼ੁਭ ਆਰੰਭ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਨਾਲ਼ ਹੋਇਆ, ਉੱਥੇ ਹੀ ਕਾਲਜ ਵਿਖੇ ਰੋਟਰੀ ਕੱਲਬ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿਚ 65 ਵਿਦਆਰਥੀਆਂ ਸਹਿਤ ਆਧਿਆਪਕ ਸਾਹਿਬਾਨ ਨੇ ਵੀ ਖ਼ੂਨਦਾਨ ਕੀਤਾ।

ਇਸ ਅਵਸਰ ’ਤੇ ਪ੍ਰਿੰਸੀਪਲ ਡਾ.ਹਰੀਸ਼ ਕੁਮਾਰੀ, ਐਲੂਮਿਨੀ ਮੈਂਬਰ ਸਵਰਨ ਸਿੰਘ, ਯੁੱਧਵੀਰ ਸਿੰਘ ਤੇ ਕਾਲਜ ਵਿਦਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ, ਫ਼ੈਕਲਟੀ ਸਟਾਫ਼ ਮੈਂਬਰ ਵੀ ਹਾਜ਼ਰ ਸਨ। ਇਸ ਅਵਸਰ ’ਤੇ ਗੁਰਬਾਣੀ ਦਾ ਕੀਰਤਨ ਗਾਇਨ ਵੀ ਕੀਤਾ ਗਿਆ।

ਪਾਠ ਤੋਂ ਉਪਰੰਤ ਕਾਜਲ ਦੇ ਇਤਿਹਾਸ ਨੂੰ ਦਹੁਰਾਇਆ ਗਿਆ। ਇਸ ਮੌਕੇ ‘’ਤੇ ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰੀ ਨੇ ਵਿਦਆਰਥੀਆਂ ਨੂੰ ਉਹ ਸਭ ਸਹੂਲਤਾ ਤੇ ਸਹਿਯੋਗ ਦੇਣ ਦੀ ਪ੍ਰਤੀਬੱਧਤਾ ਨੂੰ ਮੁੜ ਦਹੁਰਾਇਆ ਜੋ ਭੱਵਿਖ ਵਿਚ ਉਨ੍ਹਾਂ ਦੀ ਕਾਮਯਾਬੀ ਲਈ ਜ਼ਰੂਰੀ ਹੈ, ਜਿਸ ਨਾਲ਼ ਉਨ੍ਹਾਂ ਦਾ ਕੈਰੀਅਰ ਬਹਿਤਰੀਨ ਬਣ ਸਕੇ। ਉਨ੍ਹਾਂ ਵਿਦਆਰਥੀਆਂ ਨੂੰ ਮਨ ਲਗਾ ਕੇ ਪੜ੍ਹਨ ਲਈ ਉਤਸ਼ਾਹਿਤ ਕੀਤਾ ਤਾਂਕਿ ਉਹ ਵਧੀਆ ਅੰਕ ਪ੍ਰਾਪਤ ਕਰ ਸਕਣ। ਇਸਦੇ ਲਈ ਸਮੁੱਚਾ ਸਟਾਫ਼ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਲਗਾਤਾਰ ਪ੍ਰਗਤੀ ਦੀ ਰਾਹ ’ਤੇ ਵਿਿਦਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਲਈ ਸਮੱਰਥ ਹੈ ਅਤੇ ਭੱਵਿਖ ਵਿਚ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਹੈ।

ਉੱਥੇ ਹੀ ਕਾਲਜ ਅੰਦਰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ 115ਵੇਂ ਜਨਮ ਦਿਹਾੜੇ ਨੂੰ ਸਮਰਪਿਤ, ਕਾਲਜ ਐਨਐਸਐਸ ਵਿਭਾਗ ਨੇ ਰੋਟਰੀ ਕੱਲਬ ਦੇ ਸਹਿਯੋਗ ਨਾਲ਼ ਖ਼ੁਨਦਾਨ ਕੈਂਪ ਲਗਾਇਆ ਗਿਆ। 65 ਵਿਦਆਰਥੀਆਂ ਸਹਿਤ ਅਧਿਆਪਕਾਂ ਨੇ ਵੀ ਖ਼ੂਨਦਾਨ ਕੀਤਾ।