– ਧੂਰੀ, ਸੰਗਰੂਰ ਅਤੇ ਆਸਪਾਸ ਦੇ ਲੋਕਾਂ ਨਾਲ ਸੁੱਖ-ਦੁੱਖ ਦਾ ਰਿਸ਼ਤਾ ਹੈ ਸਾਡਾ -ਭਗਵੰਤ ਮਾਨ
– 2014 ਦੀਆਂ ਲੋਕ ਸਭਾ ਚੋਣਾਂ ‘ਚ 30000 ਤੋਂ ਵੱਧ ਵੋਟਾਂ ਨਾਲ ਧੂਰੀ ‘ਚ ਆਮ ਆਦਮੀ ਪਾਰਟੀ ਨੂੰ ਮਿਲੀ ਸੀ ਲੀਡ
ਚੰਡੀਗੜ੍ਹ, 20 ਜਨਵਰੀ (22G TV) ਆਮ ਆਦਮੀ ਪਾਰਟੀ (ਆਪ) ਵੱਲੋਂ ਆਪਣੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੂੰ ਸੰਗਰੂਰ ਦੇ ਧੂਰੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾਏ ਜਾਣ ‘ਤੇ ਭਗਵੰਤ ਮਾਨ ਨੇ ਕਿਹਾ ਕਿ ਧੂਰੀ ਦੇ ਲੋਕਾਂ ਨੇ ਹਮੇਸ਼ਾ ਤੋਂ ਮੈਨੂੰ ਪਿਆਰ ਦਿੱਤਾ ਹੈ। ਸੰਗਰੂਰ, ਧੂਰੀ ਅਤੇ ਆਸਪਾਸ ਦੇ ਲੋਕਾਂ ਨਾਲ ਮੇਰਾ ਸੁੱਖ ਦੁੱਖ ਦਾ ਰਿਸ਼ਤਾ ਹੈ।
ਮਾਨ ਨੇ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਧੂਰੀ ਦੇ ਲੋਕਾਂ ਨੇ ਸਾਨੂੰ ਸਭ ਤੋਂ ਵੱਧ ਵੋਟਾਂ ਪਾਈਆਂ ਸਨ।
30 ,000 ਤੋਂ ਵੱਧ ਵੋਟਾਂ ਨਾਲ ਆਮ ਆਦਮੀ ਪਾਰਟੀ ਨੂੰ ਧੂਰੀ ਵਿਧਾਨ ਸਭਾ ਵਿੱਚ ਲੀਡ ਮਿਲੀ ਸੀ। ਮੈਨੂੰ ਪੂਰਾ ਯਕੀਨ ਹੈ ਕਿ ਇਸ ਚੋਣ ਵਿੱਚ ਧੂਰੀ ਦੇ ਲੋਕ ਮੈਨੂੰ ਪਹਿਲਾਂ ਨਾਲੋਂ ਵੀ ਵੱਧ ਪਿਆਰ ਦੇਣਗੇ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਅਹਿਮ ਰੋਲ ਅਦਾ ਕਰਨਗੇ।
ਮਾਨ ਨੇ ਕਿਹਾ ਕਿ ਮੈਂ ਸੰਗਰੂਰ ਵਿੱਚ ਵੀ ਕਿਰਾਏ ਦੇ ਘਰ ਹੀ ਵਿੱਚ ਰਹਿੰਦਾ ਹਾਂ। ਹੁਣ ਧੂਰੀ ਵਿੱਚ ਵੀ ਕਿਰਾਏ ਦਾ ਘਰ ਲੈ ਲਵਾਂਗੇ ਅਤੇ ਉੱਥੋਂ ਦੇ ਲੋਕਾਂ ਦੇ ਦੁੱਖ-ਦਰਦ ਵਿੱਚ ਸਾਥੀ ਬਣਾਂਗੇ।