ਜ਼ੀਰਕਪੁਰ, 28 ਸਤੰਬਰ, 2022 (22G TV) ਪੂਰੇ ਪਰਿਵਾਰ ਦੀ ਸਿਹਤ ਦੇ ਮੱਦੇਨਜ਼ਰ ਅੱਜ ਇੱਥੇ ਨੈਕਸਟ ਲੈਵਲ ਫਿਟਨੈਸ ਜਿੰਮ ਦੀ ਸ਼ੁਰੂਆਤ ਕੀਤੀ ਗਈ। ਇਹ ਜਿੰਮ ਵੀਆਈਪੀ ਰੋਡ ਤੇ ਸਥਿਤ SCO 3-4, ਇੰਡਸਇੰਡ ਬੈਂਕ ਦੇ ਉੱਪਰ, ਪਹਿਲੀ ਮੰਜ਼ਿਲ, ਬੀ ਬਲਾਕ ਦੇ ਸਾਹਮਣੇ ਸਥਿਤ ਹੈ। ਤਿਉਹਾਰਾਂ ਦੇ ਸੀਜ਼ਨ ਸਮੇਂ ਜਿੰਮ ਦੁਆਰਾ ਐਲਾਨੀਆਂ ਆਕਰਸ਼ਕ ਪੇਸ਼ਕਸ਼ਾਂ ਐਲਾਨੀਆਂ ਗਈਆਂ ਹਨ, ਜਿਵੇਂ ਕਿ 1 ਮਹੀਨੇ ਦੀ ਫੀਸ – 1499 ਰੁਪਏ, 3 ਮਹੀਨੇ ਦੀ ਫੀਸ 2999 ਰੁਪਏ, 6 ਮਹੀਨੇ ਦੀ ਫੀਸ 4999 ਰੁਪਏ ਅਤੇ 1 ਸਾਲ ਦੀ ਫੀਸ 7999 ਰੁਪਏ, ਜਿਸ ਵਿੱਚ ਇੱਕ ਮਹੀਨਾ ਵਾਧੂ ਦਿੱਤਾ ਜਾਵੇਗਾ। ਸਾਲਾਨਾ ਮੈਂਬਰਸ਼ਿਪ ਦੇ ਨਾਲ ਗਿਫਟ ਵਾਊਚਰ ਵੀ ਦਿੱਤੇ ਜਾ ਰਹੇ ਹਨ।
ਐੱਫ ਜ਼ੈੱਡ ਜਿੰਮ ਦੇ ਸੰਚਾਲਕ ਤੇ ਫਿਟਨੈਸ ਮਾਹਿਰ ਸੂਰਜ ਭਾਨ ਨੈਨ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਸਨ। ਇਹ ਜਿੰਮ ਕਾਰਡੀਓ, ਕਰਾਸਫਿਟ, ਨਿੱਜੀ ਸਿਖਲਾਈ ਆਦਿ ਵਰਗੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਇਸ ਦੇ ਸਹਿ-ਸੰਚਾਲਕ ਵਿਜੇਂਦਰ ਰਾਣਾ ਤੇ ਅੰਕੁਰ ਰਾਣਾ ਹਨ।
ਇਸ ਮੌਕੇ ਨੈਕਸਟ ਲੈਵਲ ਫਿਟਨੈਸ ਜਿੰਮ ਦੇ ਸੰਚਾਲਕ ਸਤਪਾਲ ਰਾਣਾ ਤੇ ਵਿਨੋਦ ਰਾਣਾ ਨੇ ਕਿਹਾ ਕਿ ਸਾਡੇ ਜਿੰਮ ਦੀ ਵਿਸ਼ੇਸ਼ਤਾ ਨਾ ਸਿਰਫ ਲੋਕਾਂ ਨੂੰ ਉਨ੍ਹਾਂ ਦੇ ਫਿਟਨੈਸ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨਾ ਹੈ, ਬਲਕਿ ਉਨ੍ਹਾਂ ਨੂੰ ਵਿਅਕਤੀਗਤ ਪੱਧਰ ‘ਤੇ ਭਾਰ ਘਟਾਉਣ ਜਾਂ ਭਾਰ ਵਧਾਉਣ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨਾ ਵੀ ਹੈ। ਸਾਡਾ ਉਦੇਸ਼ ਜਿੰਮ ਦੇ ਮੈਂਬਰਾਂ ਦੇ ਪੂਰੇ ਪਰਿਵਾਰ ਨੂੰ ਫਿੱਟ ਰੱਖਣਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਵੱਧ ਰਹੇ ਹਨ, ਇਸ ਲਈ ਅਸੀਂ ਉੱਚ ਕੋਲੇਸਟ੍ਰੋਲ, ਬਲੱਡ ਪ੍ਰੈਸ਼ਰ, ਸ਼ੂਗਰ, ਭਾਰ ਆਦਿ ਤੋਂ ਪੀੜਤ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹਾਂ। ਰਾਣਾ ਨੇ ਕਿਹਾ ਕਿ ਉਨ੍ਹਾਂ ਕੋਲ ਉੱਚ ਪੱਧਰੀ ਸੇਵਾਵਾਂ ਪ੍ਰਦਾਨ ਕਰਨ ਲਈ ਸਿਖਲਾਈ ਪ੍ਰਾਪਤ ਕਰਮਚਾਰੀ ਹਨ। ਇੱਕ ਫਿਟਨੈਸ ਵਰਕਸ਼ਾਪ ਦੀ ਵੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਸਾਲਾਨਾ ਪੈਕੇਜ ਲੈਣ ਵਾਲਿਆਂ ਦੀ ਗਿਣਤੀ 100 ਤੱਕ ਪਹੁੰਚਣ ‘ਤੇ ਲੱਕੀ ਡਰਾਅ ਕੂਪਨ ਵੀ ਜਾਰੀ ਕੀਤੇ ਜਾਣਗੇ ਤੇ ਬੰਪਰ ਇਨਾਮ ਵਜੋਂ ਇੱਕ ਬੁਲੇਟ ਮੋਟਰਸਾਈਕਲ ਦਿੱਤਾ ਜਾਵੇਗਾ।