Home Business Grand opening of Hair Garden Salon in Zirakpur

Grand opening of Hair Garden Salon in Zirakpur

1036
0
Hair Garden Salon & Academy Global Business Park, Zirakpur
Hair Garden Salon & Academy Global Business Park, Zirakpur

ਜ਼ੀਰਕਪੁਰ, 26 ਸਤੰਬਰ, 2022 (22G TV) ਅੱਜ ਇੱਥੇ ਗਲੋਬਲ ਬਿਜ਼ਨਸ ਪਾਰਕ, ​​ਪਹਿਲੀ ਮੰਜ਼ਿਲ, ਜ਼ੀਰਕਪੁਰ ਵਿਖੇ ਹੇਅਰ ਗਾਰਡਨ ਸੈਲੂਨ ਐਂਡ ਅਕਾਦਮੀ ਦਾ ਉਦਘਾਟਨ ਕੀਤਾ ਗਿਆ। ਆਊਟਲੈੱਟ ਦਾ ਉਦਘਾਟਨ ਮੁੱਖ ਮਹਿਮਾਨ ਅਰਮਾਨ ਮਲਿਕ ਨੇ ਕੀਤਾ, ਜੋ ਕਿ ਇੱਕ ਮਸ਼ਹੂਰ ਯੂਟਿਊਬਰ ਹੈ।
ਇਸ ਸ਼ਾਨਦਾਰ ਉਦਘਾਟਨ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਹੇਅਰ ਗਾਰਡਨ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਪਾਇਲ ਤੇ ਰੀਤ ਨੇ ਸ਼ਿਰਕਤ ਕੀਤੀ। ਇਸ ਮੌਕੇ ਰੀਤ ਕਾਹਲੋਂ ਦੇ ਪਤੀ ਤੇ ਸਹਿ-ਸੰਸਥਾਪਕ ਰਜਨੀਸ਼ ਨੇ ਕਿਹਾ ਕਿ ਉੱਤਰੀ ਭਾਰਤ ਵਿੱਚ ਫ੍ਰੈਂਚਾਈਜ਼ੀ ਸਮੇਤ ਸੈਲੂਨ ਦੀਆਂ 10 ਸ਼ਾਖਾਵਾਂ ਖੋਲ੍ਹਣ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਹੇਅਰ ਗਾਰਡਨ ਇੰਟਰਨੈਸ਼ਨਲ ਬਿਊਟੀ ਅਕਾਦਮੀ, ਹੇਬੀਆ ਅਮਰੀਕਾ ਤੇ ਯੂ.ਕੇ. ਦੁਆਰਾ ਮਾਨਤਾ ਪ੍ਰਾਪਤ ਹੈ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਧਾਰ ‘ਤੇ 6 ਘੰਟੇ ਤੋਂ 1200 ਘੰਟੇ ਦੀ ਮਿਆਦ ਦੇ ਜੌਬ ਓਰੀਐਂਟਿਡ ਕੋਰਸ ਪੇਸ਼ ਕਰਦੀ ਹੈ। ਹਗੀਬਾ ਨੇ ਵਾਲਾਂ, ਸੁੰਦਰਤਾ, ਮੇਕਅਪ ਤੇ ਨੇਲ ਆਰਟ ਦੀ ਸਿਖਲਾਈ ਲਈ ਲੰਡਨ, ਨਿਊਯਾਰਕ, ਦੁਬਈ, ਕੈਨੇਡਾ ਤੇ ਆਸਟ੍ਰੇਲੀਆ ਤੋਂ ਟ੍ਰੇਨਰ ਹਾਇਰ ਕੀਤੇ ਹਨ। ਇਹ ਵਿਦਿਆਰਥੀਆਂ ਨੂੰ ਵੱਖ-ਵੱਖ ਦੇਸ਼ਾਂ ਵਿੱਚ ਕੰਮ ਕਰਨ ਵਾਲੇ ਪੇਸ਼ੇਵਰਾਂ ਤੋਂ ਤੇ ਉਨ੍ਹਾਂ ਦੇ ਤਜ਼ਰਬੇ ਤੋਂ ਹੁਨਰ ਸਿੱਖਣ ਵਿੱਚ ਮਦਦ ਕਰੇਗਾ। ਕੋਰਸ ਪੂਰਾ ਕਰਨ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੂੰ ਨੌਕਰੀ ਦੀ ਗਰੰਟੀ ਮਿਲੇਗੀ। ਵਿਦਿਆਰਥੀ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਦੀਆਂ ਪੇਸ਼ਕਸ਼ਾਂ ਪ੍ਰਾਪਤ ਕਰ ਸਕਦੇ ਹਨ। ਸੀਡੀਪੀ (ਸਸਟੇਨੇਬਲ ਪ੍ਰੋਫੈਸ਼ਨਲ ਡਿਵੈਲਪਮੈਂਟ) ਦੇ ਅਧੀਨ ਸੈਲੂਨਾਂ ਵਿੱਚ ਕੰਮ ਕਰਨ ਵਾਲੇ ਪੇਸ਼ੇਵਰਾਂ ਨੂੰ ਉਦਯੋਗ ਦੇ ਮਾਹਰਾਂ ਤੋਂ ਕੰਮ ਸਿੱਖ ਕੇ ਸੈਲੂਨ ਵਿੱਚ ਆਪਣੇ ਹੁਨਰ ਨੂੰ ਅਪਗ੍ਰੇਡ ਕਰਨ ਤੇ ਵਿਕਰੀ ਵਧਾਉਣ ਦਾ ਮੌਕਾ ਮਿਲੇਗਾ।
ਇਸ ਮੌਕੇ ਹੇਅਰ ਗਾਰਡਨ ਦੀ ਡਾਇਰੈਕਟਰ ਰੀਤ ਕਾਹਲੋਂ ਨੇ ਕਿਹਾ ਕਿ ਭਾਵੇਂ ਤੁਸੀਂ ਬਲੋ ਡਰਾਈ ਦੀ ਭਾਲ ਕਰ ਰਹੇ ਹੋ ਜਾਂ ਸਿਰਫ਼ ਆਪਣੇ ਨਹੁੰਆਂ ਨੂੰ ਸੁੰਦਰ ਬਣਾਉਣ ਲਈ ਆ ਰਹੇ ਹੋ, ਤੁਹਾਨੂੰ ਸਾਡੀਆਂ ਹਰ ਸੇਵਾਵਾਂ ਵਿੱਚ ਇੱਕ ਆਰਾਮਦਾਇਕ ਅਨੁਭਵ ਮਿਲੇਗਾ। ਸਾਡੇ ਕੋਲ ਵਾਲਾਂ ਦੇ ਪੇਸ਼ੇਵਰ ਹਨ, ਜੋ ਸਾਡੇ ਸੈਲੂਨ ਲਈ ਵਿਲੱਖਣ ਹੇਅਰ ਟ੍ਰੀਟਮੈਂਟ ਸੇਵਾਵਾਂ ਦਿੰਦੇ ਹਨ। ਸਾਡੀ ਪੂਰੀ ਟੀਮ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਤੇ ਵਧੀਆ ਸੇਵਾਵਾਂ ਪ੍ਰਦਾਨ ਕਰਨ ਲਈ ਤਿਆਰ ਹੈ। ਮੁੱਖ ਮਹਿਮਾਨ ਅਰਮਾਨ ਮਲਿਕ ਨੇ ਕਿਹਾ ਕਿ ਹੇਅਰ ਗਾਰਡਨ ਸੈਲੂਨ ਪੁਰਸ਼ਾਂ ਤੇ ਔਰਤਾਂ ਦੋਵਾਂ ਲਈ ਇੱਕ ਸ਼ਾਨਦਾਰ ਅਜੂਬਾ ਹੈ, ਜੋ ਸਿਰ ਤੋਂ ਪੈਰਾਂ ਤੱਕ ਤੇ ਬਾਕੀ ਸਾਰੀਆਂ ਸੈਲੂਨ ਸੇਵਾਵਾਂ ਦਾ ਪੂਰਾ ਸਪੈਕਟ੍ਰਮ ਪ੍ਰਦਾਨ ਕਰਦਾ ਹੈ। ਇਹ ਹਰੇਕ ਸੇਵਾ ਗਾਹਕਾਂ ਦੀਆਂ ਵਿਅਕਤੀਗਤ ਲੋੜਾਂ ਤੇ ਸੁਹਜ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤੀ ਗਈ ਹੈ। ਇਹ ਸੈਲੂਨ ਸਿਰਫ ਬੋਟੈਨੀਕਲ ਅਧਾਰਤ ਉਤਪਾਦਾਂ ਦੀ ਵਰਤੋਂ ਕਰਦਾ ਹੈ ਤੇ ਇਸਦੀ ਥੀਮ ਈਕੋ-ਫਰੈਂਡਲੀ ਕੰਮਾਂ ‘ਤੇ ਅਧਾਰਤ ਹੈ। ਅਕਾਦਮੀ ਯੂਕੇ ਤੇ ਯੂਐਸਏ ਦੁਆਰਾ ਪ੍ਰਵਾਨਿਤ ਹੈ ਅਤੇ ਕੈਂਪਸ ਪਲੇਸਮੈਂਟ ਦੇ ਲਾਭ ਦੀ ਪੇਸ਼ਕਸ਼ ਕਰਦੀ ਹੈ। ਸੈਲੂਨ ਦਾ ਇੰਟੀਰੀਅਰ ਡਿਜ਼ਾਈਨ ਦਿ ਇਨੋਵੇਸ਼ਨ ਦੇ ਅੰਕਿਤ ਗਰਗ ਨੇ ਕੀਤਾ ਹੈ। ਸੈਲੂਨ ਇੱਕ ਵੱਡੇ ਫਲੋਰ ਏਰੀਆ ਵਿੱਚ ਫੈਲਿਆ ਹੋਇਆ ਹੈ, ਜੋ ਕਿ ਟ੍ਰਾਈਸਿਟੀ ਤੇ ਇੱਥੋਂ ਤੱਕ ਕਿ ਪੰਜਾਬ ਵਿੱਚ ਸਭ ਤੋਂ ਵੱਡਾ ਹੈ।