Chandigarh (22G TV) 1-01-2022- ਪੰਜਾਬ ਵਿੱਚ ਚੱਲ ਰਹੇ ਸਿਆਸੀ ਝੱਖੜ ਵਿੱਚ, ਜਦੋਂ ਇਸ ਖਿੱਤੇ ਦੀ ਮੂਲ ਨੁਹਾਰ ਅਸਲਤ ਅਤੇ ਸੰਕਟ ਨੂੰ ਸਿਧਾਂਤਕ ਤੌਰ ਉੱਤੇ ਸੰਬੋਧਿਤ ਹੋਏ ਬਿਨਾਂ ਹੀ ਪੰਜਾਬ ਬਚਾਉਣ ਦੇ ਕਈ ਨਵੀਆ, ਪੁਰਾਈਆਂ ਸਿਆਸੀ ਪਾਰਟੀਆਂ ਵੱਲੋਂ ਦਮਗਜੇ ਮਾਰੇ ਜਾ ਰਹੇ ਹਨ, ਇਸ ਲਈ ਹੋਈ ਸੰਕਟਮਈ ਸਿਆਸੀ ਸਿਧਾਂਤਕ ਸਥਿਤੀ ਅੰਦਰ, ਬਾਪੂ ਹਰਦੀਪ ਸਿੰਘ ਡਿਬਡੱਬਾ ਅਤੇ ਪੰਜਾਬ ਦੇ ਸੁਹਿਰਦ ਸਿਆਸੀ ਸੂਝ ਅਤੇ ਸਮਰੱਥਾ ਰੱਖਣ ਵਾਲੇ ਨੌਜਵਾਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ( ਸ਼ਹੀਦਾਂ ) ਨਾਮੀ ਸਿਆਸੀ ਪਾਰਟੀ ਦਾ ਗਠਨ ਕੀਤਾ ਗਿਆ।
ਇਸ ਮੌਕੇ ਪ੍ਰੈੱਸ ਨੂੰ ਸੰਬੋਧਿਤ ਹੁੰਦੇ ਹੋਏ ਬਾਪੂ ਹਰਦੀਪ ਸਿੰਘ ਡਿਬੜਿਬਾ ਨੇ ਕਿਹਾ ਕਿ ਇਸ ਮੁਲਕ ਦੀ 75 ਸਾਲਾ ਦੀ ਅਜ਼ਾਦੀ ਦੇ ਹੁਣ ਤੱਕ ਦੇ ਸਮੇਂ ਦੌਰਾਨ ਇਹ ਖਿੱਤਾ ਏਸ ਵਕਤ ਸਭ ਤੋਂ ਗੰਭੀਰ ਸਿਧਾਂਤਕ ਸਿਆਸੀ ਸੰਕਟ ਵਿੱਚ ਘਿਰ ਚੁੱਕਾ ਹੈ ਅਤੇ ਸੁਹਿਰਦ, ਸਮਰੱਥ ਸਿਆਸੀ ਅਗਵਾਈ ਤੋਂ ਸੱਖਣਾ ਹੈ ਕੇ ਲਾਵਾਰਸਾਂ ਵਰਗੀ ਸਥਿਤੀ ਦੇ ਵੱਸ ਪੈ ਗਿਆ ਹੈ । ਮੁਲਕ ਦੀ ਆਜ਼ਾਦੀ ਤੋਂ ਬਾਅਦ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੇ ਆਪੋ – ਆਪਣੇ ਸਿਆਸੀ ਏਜੰਡੇ ਏਸ ਖਿੱਤੇ ਅੰਦਰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਪਰ 100 ਸਾਲ ਪਹਿਲਾ ਇਸ ਖਿੱਤੇ ਵਿਚਲੇ ਅਕਾਲ ਸਹਾਏ ਦੇ ਸਿਧਾਂਤ ਨਾਲ ਹੋਂਦ ਵਿੱਚ ਆਈ ਸਿਆਸੀ ਤਨਜ਼ੀਮ ਸ਼੍ਰੋਮਣੀ ਅਕਾਲੀ ਦਲ, ਇਸ ਖਿੱਤੇ ਦੀ ਸਿਆਸੀ ਤੇ ਧਾਰਮਿਕ ਪਹਿਰੇਦਾਰੀ ਕਰਦੀ ਰਹੀ ਪਰ ਪਿਛਲੇ ਲਗਭਗ 30 ਸਾਲਾਂ ਤੋਂ ਵਿਸ਼ੇਸ਼ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਨਾਲ ਗਠਜੋੜ ਤੋਂ ਬਾਅਦ, ਸ਼੍ਰੋਮਣੀ ਅਕਾਲੀ ਦਲ ਨੇ ਉਸ ਸਿਧਾਂਤ ਵੱਲ ਕੰਡ ਕਰ ਲਈ, ਜਿਸ ਸਿਧਾਂਤ ਦੀ ਤਾਬਿਆ ਹੇਠ ਇਸ ਖਿੱਤੇ ਦੀ ਰਹਿਨੁਮਾਈ ਹੋਈ ਅਤੇ ਅੱਗੇ ਹੋਈ ਹੈ। ਇਹ ਸੰਕਟ ਵਧਦਾ – ਵਧਦਾ ਅੱਜ ਓਸ ਕਗਾਰ ਉੱਪਰ ਆਏ ਪਹੁੰਚਿਆ ਹੈ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਆਖਰੀ ਸਾਹ ਗਿਣ ਰਿਹਾ ਹੈ, ਓਥੇ ਦੂਜੀਆਂ ਸਿਆਸੀ ਪਾਰਟੀਆਂ ਵੀ ਇਸ ਖਿੱਤੇ ਦੇ ਸਿਧਾਂਤ ਦੀਆਂ ਧਾਰਨੀ ਨਾ ਹੋਣ ਕਾਰਨ ਗੈਰ ਪ੍ਰਸੰਗਿਕ ਅਤੇ ਨਿਰਾਰਥਕ ਹੈ ਚੁੱਕੀਆਂ ਹਨ।
ਪ੍ਰੋਫੈਸਰ ਪ੍ਰਭਜੋਤ ਸਿੰਘ ਨੇ ਕਿਹਾ ਕਿ ਅੱਜ ਤੋਂ ਲਗਭਗ 500 600 ਸਾਲ ਪਹਿਲਾਂ ਮਨੂੰ ਦੀ ਵਿਚਾਰਧਾਰਾ ਨਾਲ ਗੁਰੂ ਨਾਨਕ ਦੀ ਵਿਚਾਰਧਾਰਾ ਟਕਰਾਈ ਸੀ ਅਤੇ ਅੱਜ ਫੇਰ ਮਨੂੰ ਦੇ ਵਾਰਸ ਭਾਜਪਾ ਦੇ ਨਾਂ ਹੇਠ ਏਸ ਖਿੱਤੇ ਉੱਪਰ ਸਿਧਾਂਤਕ ਹਮਲਾ ਬੋਲਣ ਆਏ ਹਨ। ਅੱਜ ਏਸ ਖਿੱਤੇ ਦੇ ਲੋਕਾਂ ਸਾਹਮਣੇ ਚੁਣੌਤੀ ਬਣ ਗਈ ਹੈ ਕਿ ਉਹ ਇਸ ਖਿੱਤੇ ਦੀ ਰਾਖੀ ਕਰਨ ਜਾਂ ਮਨ ਦੇ ਵਾਰਸਾਂ ਦੇ ਸਿਧਾਂਤਕ ਹਮਲੇ ਦੀ ਭੇਂਟ ਚੜ੍ਹਨ। ਏਸ ਖਿੱਤੇ ਦੇ ਨਰੋਏ ਸਿਧਾਂਤ ਦੇ ਵਾਰਸਾਂ ਵੱਲੋਂ ਏਸ ਸਿਧਾਂਤ ਦੀ ਰਾਖੀ ਤੇ ਬਿਨਾਂ ਖਿੱਤੇ ਦੀ ਹੋਂਦ ਅਤੇ ਸਲਾਮਤੀ ਚਿਤਵੀ ਨਹੀ ਜਾ ਸਕਦੀ । ਸੋ ਅੱਜ ਓਸ ਦੌਰ ਵਿੱਚ, ਜਦੋਂ ਪੰਜਾਬ ਦੀ ਲਗਭਗ ਕੁੱਲ ਸਿਆਸੀ ਲੀਡਰਸ਼ਿਪ, ਸਿੱਧੇ ਜਾਂ ਅਸਿੱਧੇ ਤੌਰ ਉੱਤੇ, ਮਨੂੰ ਦੇ ਵਾਰਿਸਾਂ ਅੱਗੇ ਗੋਡੇ ਟੇਕ ਕੇ ਆਪਣੀ ਸਿਆਸੀ ਜਾਨ ਬਖਸ਼ੀ ਦੀ ਭੀਖ ਮੰਗ ਰਹੀ ਹੈ, ਤਾਂ ਮਨੂੰ ਦੀ ਵਿਚਾਰਧਾਰਾ ਦੇ ਵਾਰਿਸਾਂ ਦੇ ਬੇਰੋਕ ਰੱਥ ਦਾ ਪਹੀਆਂ,
ਜਿਹਨੂੰ ਦਿੱਲੀ ਦੇ ਬਾਡਰਾਂ ਉੱਪਰ ਹਾਲ ਹੀ ਵਿੱਚ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਵਾਰਿਸ ਡੱਕ ਕੇ ਆਏ ਹਨ, ਅੱਜ ਲੋੜ ਬਣਦੀ ਹੈ ਕਿ ਮਨੂੰ ਦੇ ਰੰਥ ਨੂੰ ਗੁਰੂ ਨਾਨਕ ਦੇ ਵਾਰਿਸ ਏਸ ਢੰਗ ਨਾਲ ਏਸ ਖਿੱਤੇ ਵਿੱਚ ਡੁੱਕਣ ਕਿ ਓਹ ਅਗਾਂਹ ਆਪਣੀ ਜ਼ਾਲਮ, ਗੈਰਮਨੁੱਖੀ, ਗੈਰਜਮਹੂਰੀ ਫਿਰਕੂ ਪੁਲਾਘ ਅੱਗੇ ਪੁੱਟਣ ਦੇ ਕਾਬਲ ਨਾ ਰਹੇ । ਸ਼੍ਰੋਮਣੀ ਅਕਾਲੀ ਦਲ (ਸ਼ਹੀਦਾਂ) ਜਿੱਥੇ ਏਸ ਖਿੱਤੇ ਦੀ ਸਮੁੱਚੀ ਅਗਵਾਈ ਸਿਰਜਣ ਲਈ ਹੋਂਦ ਵਿੱਚ ਆ ਰਿਹਾ ਹੈ, ਓਥੇ ਹੀ ਭਾਜਪਾ ਦੀ ਇਸ ਖਿੱਤੇ ਦੀ ਖੇਤਰੀ ਸਿਆਸੀ, ਧਾਰਮਿਕ ਤਨਜੀਮ ਨੂੰ ਮੁਕਾਉਣ ਦੀ ਕੋਸ਼ਿਸ਼ ਦਾ ਰਾਹ ਡੱਕਣ ਲਈ ਵੀ ਵਜੂਦ ਵਿੱਚ ਆਵੇਗਾ |