ਚੰਡੀਗਡ਼੍ਹ, 20 ਨਵੰਬਰ, 2024 (22G TV) ਡਾ: ਸੁਮਿਤਾ ਮਿਸ਼ਰਾ, ਸੀਨੀਅਰ ਆਈਏਐਸ ਅਧਿਕਾਰੀ ਅਤੇ ਹਰਿਆਣਾ ਸਰਕਾਰ ਦੀ ਵਧੀਕ ਮੁੱਖ ਸਕੱਤਰ ਨੇ ਅੱਜ ਚੰਡੀਗਡ਼੍ਹ ਪ੍ਰੈੱਸ ਕਲੱਬ, ਸੈਕਟਰ 27 ਵਿਖੇ ਡਾ: ਚੇਤਨਾ ਵੈਸ਼ਨਵੀ ਦਾ ਮੈਡੀਕਲ ਖੇਤਰ ਤੇ ਆਧਾਰਿਤ ਨਾਵਲ ‘ਸਾਈਲੈਂਸ ਜ਼ੋਨ’ ਰਿਲੀਜ਼ ਕੀਤਾ। ਸਮੁੱਚਾ ਨਾਵਲ ਦਫ਼ਤਰਾਂ ਅਤੇ ਹੋਰ ਕੰਮ-ਕਾਜ ਵਾਲੀਆਂ ਥਾਂਵਾਂ ’ਤੇ ਜਿਨਸੀ ਸ਼ੋਸ਼ਣ ਦੇ ਮੁੱਦੇ ’ਤੇ ਕੇਂਦਰਿਤ ਹੈ।
ਡਾਕਟਰ ਵੈਸ਼ਨਵੀ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ, ਡਾ: ਮਿਸ਼ਰਾ ਨੇ ਕਿਹਾ ਕਿ ‘ਸਾਈਲੈਂਸ ਜ਼ੋਨ’, ਭਾਵੇਂ ਕਿ ਇੱਕ ਕਲਪਨਾ ਹੈ ਪਰ ਇਹ ਅਸਲੀਅਤ ਦੇ ਬਹੁਤ ਨੇਡ਼ੇ ਹੈ ਅਤੇ ਕੰਮ ਕਾਜ ਵਾਲੀਆਂ ਥਾਂਵਾਂ ’ਤੇ ਜਿਨਸੀ ਸ਼ੋਸ਼ਣ ਅਤੇ ਲਿੰਗ ਭੇਦਭਾਵ ਦੇ ਮੁੱਦੇ ਨੂੰ ਉਜਾਗਰ ਕਰਦਾ ਹੈ। ਡਾ: ਮਿਸ਼ਰਾ ਨੇ ਕਿਹਾ, ਕਿ ਇਹ ਇੱਕ ਅਜਿਹਾ ਮੁੱਦਾ ਹੈ ਜੋ ਸਾਡੇ ਵਿੱਚੋਂ ਹਰੇਕ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਸਾਨੂੰ ਇਸ ਸਮੱਸਿਆ ਦੇ ਹੱਲ ਲਈ ਸਮੂਹਿਕ ਯਤਨ ਕਰਨੇ ਚਾਹੀਦੇ ਹਨ।
ਜ਼ਿਕਰਯੋਗ ਹੈ ਕਿ ਡਾਕਟਰ ਵੈਸ਼ਨਵੀ ਮੈਡੀਕਲ ਸਾਇੰਸਜ਼ ਵਿੱਚ ਪੋਸਟ-ਡਾਕਟੋਰਲ ਹੈ ਅਤੇ ਉਨ੍ਹਾਂ ਨੇ ਚੰਡੀਗਡ਼੍ਹ ਦੀ ਇੱਕ ਵੱਕਾਰੀ ਮੈਡੀਕਲ ਸੰਸਥਾ ਵਿੱਚ ਕਰੀਬ ਚਾਲੀ ਸਾਲਾਂ ਤੱਕ ਕੰਮ ਕੀਤਾ ਹੈ। ਇਹ ਉਚਿਤ ਹੈ ਕਿ ਇੱਕ ਡਾਕਟਰੀ ਵਿਗਿਆਨੀ ਕਹਾਣੀ ਦੇ ਵਿਸ਼ੇ ਵਜੋਂ ਜਿਨਸੀ ਸ਼ੋਸ਼ਣ ਦੇ ਨਾਲ ਇੱਕ ਗਲਪ ਨਾਵਲ ਲੈ ਕੇ ਆਈ ਹੈ, ਕਿਉਂਕਿ ਇਸ ਖੇਤਰ ਵਿਚ ਹਾਲੇ ਤੱਕ ਦਸਤਾਵੇਜ਼ੀ ਤੌਰ ਤੇ ਬਹੁਤ ਘੱਟ ਤੱਥ ਸਾਹਮਣੇ ਆਏ ਹਨ।
ਡਾ. ਵੈਸ਼ਨਵੀ ਨੇ ਕਿਹਾ, ਕਿ ਹੋਰ ਕੰਮ ਦੇ ਖੇਤਰਾਂ ਤੋਂ ਇਲਾਵਾ ਹਸਪਤਾਲਾਂ ਵਿੱਚ ਜਿਨਸੀ ਸ਼ੋਸ਼ਣ ਵੀ ਇੱਕ ਆਮ ਗੱਲ ਹੈ, ਹਾਲਾਂ ਕਿ ਕੁੱਲ ਮਿਲਾ ਕੇ ਇਸ ਉੱਤੇ ਸਭ ਤੋਂ ਘੱਟ ਰਿਪੋਰਟ ਕੀਤਾ ਜਾਂਦਾ ਹੈ। ਹਰ ਪਾਸੇ ਚੁੱਪਚਾਪ ਵਾਪਰ ਰਹੀਆਂ ਅਜਿਹੀਆਂ ਸੱਚੀਆਂ ਘਟਨਾਵਾਂ ਨੂੰ ਧਿਆਨ ਵਿਚ ਰੱਖ ਕੇ ‘ਸਾਈਲੈਂਸ ਜ਼ੋਨ’ ਇਸ ਵਿਸ਼ੇ ਨੂੰ ਧਿਆਨ ਵਿੱਚ ਰੱਖ ਕੇ ਇੱਕ ਮੈਡੀਕਲ ਫਿਕਸ਼ਨ ਵਜੋਂ ਲਿਖਿਆ ਗਿਆ ਹੈ। ਇਹ ਭਾਰਤ ਵਿੱਚ ਔਰਤਾਂ ਦੁਆਰਾ ਦਰਪੇਸ਼ ਨੈਤਿਕ ਸੰਘਰਸ਼ਾਂ ਦੇ ਵੱਖ-ਵੱਖ ਪਹਿਲੂਆਂ ਦੀ ਪਡ਼ਚੋਲ ਕਰਦਾ ਹੈ, ਜਦੋਂ ਉਹ ਆਪਣੇ ਘਰ ਤੋਂ ਬਾਹਰ ਨਿਕਲਦੀਆਂ ਹਨ ਤਾਂ ਉਹਨਾਂ ਦੀ ਹਰ ਹਰਕਤ ਮਰਦਾਂ ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ।
ਇੱਕ ਸਵਾਲ ਦੇ ਜਵਾਬ ਵਿੱਚ, ਡਾਕਟਰ ਵੈਸ਼ਨਵੀ ਨੇ ਕਿਹਾ ਕਿ ਹਾਲਾਂਕਿ ‘ਸਾਈਲੈਂਸ ਜ਼ੋਨ’ ਵੱਡੇ ਪੱਧਰ ’ਤੇ 20ਵੀਂ ਸਦੀ ਦੇ ਸਮੇਂ ਨੂੰ ਦਰਸਾਉਂਦਾ ਹੈ ਅਤੇ ਇੱਕ ਤਰਾਂ ਨਾਲ-ਜਿਨਸ਼ੀ ਸ਼ੋਸ਼ਣ ਐਕਟ 2013 ਦੇ ਹੋਂਦ ਵਿੱਚ ਆਉਣ ਤੋਂ ਬਹੁਤ ਪਹਿਲਾਂ ਦੀ ਹੀ ਇੱਕ ਕਹਾਣੀ ਹੈ ਪਰ ਇਹ ਵੀ ਇੱਕ ਤੱਥ ਹੈ ਕਿ ਕੰਮ ਕਾਜ ਵਾਲੀ ਥਾਂਵਾਂ ’ਤੇ ਔਰਤਾਂ ਵਿਰੁੱਧ ਜਿਨਸੀ ਅਪਰਾਧ ਅਜੇ ਵੀ ਵੱਡੇ ਪੱਧਰ ਤੇ ਹੋ ਰਹੇ ਹਨ ਅਤੇ ਸਿਰਫ ਕੁਝ ਕੁ ਪੀਡ਼ਤਾ ਹੀ ਹਨ, ਜਿਹਡ਼ੀਆਂ ਖੁੱਲ੍ਹੇਆਮ ਸਾਹਮਣੇ ਆਉਂਦੀਆਂ ਹਨ। ਕਿਉਂਕਿ ਉਨ੍ਹਾਂ ਨੂੰ ਯਕੀਨ ਨਹੀਂ ਹੈ ਹੁੰਦਾ ਕਿ ਉਨ੍ਹਾਂ ਨੂੰ ਕਦੇ ਇਨਸਾਫ ਮਿਲੇਗਾ ਜਾਂ ਨਹੀਂ।”
ਡਾਕਟਰ ਵੈਸ਼ਨਵੀ, ਜਿਸ ਨੇ ਆਪਣੇ ਅਕਾਦਮਿਕਤਾ ਅਤੇ ਮੈਡੀਕਲ ਖੇਤਰ ਵਿਚ ਸਫ਼ਲਤਾਵਾਂ ਲਈ ਦੁਨੀਆ ਭਰ ਦੇ ਕਈ ਦੇਸ਼ਾਂ ਦਾ ਦੌਰਾ ਕੀਤਾ ਹੈ ਅਤੇ ਵੱਕਾਰੀ ਰਸਾਲਿਆਂ ਵਿੱਚ ਬਹੁਤ ਸਾਰੇ ਵਿਗਿਆਨਕ ਲੇਖ ਪ੍ਰਕਾਸ਼ਤ ਕੀਤੇ ਹਨ, ਨੇ ਕਿਹਾ ਕਿ ਜਿਨਸੀ ਸ਼ੋਸ਼ਣ ਇੱਕ ਕਾਲੀ ਹਕੀਕਤ ਹੈ ਜੋ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਮੇਰੀ ਇਹ ਕਿਤਾਬ ਇਸ ਦੁਰਵਿਵਹਾਰ ਦੀ ਇੱਕ ਅਜਿਹੀ ਡਰਾਵਣੀ ਕਹਾਣੀ ਹੈ, ਕਿ ਇਹ ਸੋਸ਼ਣ ਕਿੰਨਾ ਵਿਆਪਕ ਹੈ। ਉਨ੍ਹਾਂ ਕਿਹਾ ਕਿ ਜਿਨਸੀ ਸ਼ੋਸ਼ਣ ਕਰਨ ਵਾਲੇ ਵਿਅਕਤੀ ਸਮਾਜ ਦੇ ਹਨੇਰੇ ਖੰਭਿਆਂ ਤੋਂ ਨਹੀਂ ਆਉਂਦੇ, ਸਗੋਂ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚੋਂ ਹੀ ਆਉਂਦੇ ਹਨ, ਅਤੇ ਆਪਣਾ ਚਿਹਰਾ ਛੁਪਾਉਣ ਦਾ ਪ੍ਰਯਾਸ ਕਰਦੇ ਹੋਏ ਇਸ ਤਰਾਂ ਦੇ ਕਾਰਿਆਂ ਨੂੰ ਅੰਜ਼ਾਮ ਦਿੰਦੇ ਹਨ।
ਇਸ ਸਬੰਧੀ ਅੱਗੇ ਗੱਲ ਕਰਦੇ ਹੋਏ, ਐਮਰੀਟਸ ਮੈਡੀਕਲ ਸਾਇੰਟਿਸਟ (ਆਈਸੀਐਮਆਰ) ਨਵੀਂ ਦਿੱਲੀ, ਅਤੇ ਭਾਰਤ ਦੇ ਗੈਸਟਰੋਇੰਟੇਸਟਾਈਨਲ ਇਨਫੈਕਸ਼ਨ ਸੋਸਾਇਟੀ ਦੇ ਸੰਸਥਾਪਕ ਅਤੇ ਚੇਅਰਪਰਸਨ ਡਾ ਵੈਸ਼ਨਵੀ ਨੇ ਕਿਹਾ: ‘‘1997 ਵਿੱਚ ਸੁਪਰੀਮ ਕੋਰਟ ਦੁਆਰਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਜੋਂ ਕੰਮ ਵਾਲੀ ਥਾਂ ’ਤੇ ਜਿਨਸੀ ਸ਼ੋਸ਼ਣ ਦੇ ਦਸਤਾਵੇਜ਼ਾਂ ਦੇ ਬਾਵਜੂਦ, ਸ਼ਕਤੀ ਦੇ ਅਸੰਤੁਲਨ ਕਾਰਨ ਕੰਮ ਵਾਲੀ ਥਾਂ ’ਤੇ ਜਿਨਸੀ ਸ਼ੋਸ਼ਣ ਦੇ ਵਾਪਰਨ ਦੀਆਂ ਘਟਨਾਵਾਂ ਨੂੰ ਅੱਜ ਵੀ ਵੱਡੇ ਪੱਧਰ ’ਤੇ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਜਾਂ ਜਨਤਕ ਨਜ਼ਰਾਂ ਤੋਂ ਓਹਲੇ ਰੱਖਿਆ ਜਾਂਦਾ ਹੈ। ਪਰ ਹਕੀਕਤ ਇਹ ਹੈ ਕਿ ਜਿਨਸੀ ਸ਼ੋਸ਼ਣ ਕੰਮ ਦੇ ਹਰ ਖੇਤਰ ਵਿੱਚ ਹੁੰਦਾ ਹੈ, ਕੰਮ ਦਾ ਉਹ ਖੇਤਰ ਭਾਵੇਂ ਕਿੰਨਾ ਵੀ ਹਾਈ-ਫ਼ਾਈ ਕਿਉਂ ਨਾ ਹੋਵੇ।
ਉਨ੍ਹਾਂ ਕਿਹਾ ਕਿ ਇਹ ਸੋਚਣਾ ਇੱਕ ਮਿੱਥ ਕਿ ਜੇਕਰ ਔਰਤਾਂ ਉੱਚ ਪਡ਼੍ਹੀਆਂ-ਲਿਖੀਆਂ ਹਨ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਚੰਗੀ ਹੈ ਤਾਂ ਉਨ੍ਹਾਂ ਵਿਰੁੱਧ ਜਿਨਸੀ ਹਿੰਸਾ ਦਾ ਖ਼ਤਰਾ ਘੱਟ ਹੋਵੇਗਾ। ਉਨ੍ਹਾਂ ਕਿਹਾ ਕਿ ਮਹਿਲਾਵਾਂ ਖ਼ਿਲਾਫ਼ ਸੋਸ਼ਣ ਕਰਨ ਵਾਲੇ ਅਕਸਰ ਅਪਰਾਧੀ ਉਹ ਲੋਕ ਹੁੰਦੇ ਹਨ, ਜਿਹਡ਼ੇ ਉਨ੍ਹਾਂ ਦੇ ਜਾਣਕਾਰ ਹੁੰਦੇ ਹਨ ਅਤੇ ਜਿਨ੍ਹਾਂ ਤੇ ਉਹ ਭਰੋਸਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਹੀ ਮੁੱਖ ਕਾਰਨ ਹੈ ਕਿ ਉਹ ਲੰਬੇ ਸਮੇਂ ਤੱਕ ਦੁਰਵਿਵਹਾਰ ਨੂੰ ਜਾਰੀ ਰੱਖਣ ਦੇ ਯੋਗ ਹਨ ਅਤੇ ਮੇਰੀ ਕਿਤਾਬ ਕਾਲਪਨਿਕ ਪਾਤਰਾਂ ਦੀ ਵਰਤੋਂ ਕਰਕੇ ਮੁੱਦੇ ਦੇ ਅਜਿਹੇ ਪਹਿਲੂਆਂ ਨੂੰ ਛੂੰਹਦੀ ਹੈ।
ਡਾ: ਚੇਤਨਾ ਵੈਸ਼ਨਵੀ ਦੀ ਇੱਕ ਹੋਰ ਕਿਤਾਬ, ‘‘ਸ਼ਾਮ ਢਲ ਗਈ” (ਹਿੰਦੀ ਕਹਾਣੀਆਂ ਅਤੇ ਗੀਤ) ਦਾ ਲੋਕ ਅਰਪਣ ਵੀ ਸ਼੍ਰੀ ਰਾਜਬੀਰ ਦੇਸਵਾਲ, ਸਾਬਕਾ, ਆਈ.ਪੀ.ਐਸ. ਅਧਿਕਾਰੀ, ਹਰਿਆਣਾ ਦੁਆਰਾ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਡਾ: ਵੈਸ਼ਨਵੀ ਦਸ ਸਾਲ ਦੀ ਉਮਰ ਤੋਂ ਹੀ ਅਖ਼ਬਾਰਾਂ ਅਤੇ ਰਸਾਲਿਆਂ ਲਈ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿਚ ਕਵਿਤਾ, ਚੁਟਕਲੇ ਅਤੇ ਛੋਟੀਆਂ ਕਹਾਣੀਆਂ ਲਿਖ ਰਹੀ ਹੈ ਅਤੇ ਪ੍ਰਕਾਸ਼ਿਤ ਕਰ ਰਹੀ ਹੈ। ਲਿਖਣ ਦਾ ਉਨ੍ਹਾਂ ਨੂੰ ਸ਼ੌਕ ਹੈ ਅਤੇ ਉਹ ਆਪਣੀ ਕਲਮ ਲਗਾਤਾਰ ਚਲਾਉਂਦੀ ਆ ਰਹੀ ਹੈ। ਉਨ੍ਹਾਂ ਦੀ ਨਵੀਂ ਕਿਤਾਬ ਇਸ ਪ੍ਰਤੱਖ ਦਾ ਪ੍ਰਮਾਣ ਹੈ।
ਨੌਕਰੀ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਵੀ, ਉਨ੍ਹਾਂ ਨੇ ਆਪਣੇ ਸ਼ੌਕ ਨੂੰ ਬਰਕਰਾਰ ਰੱਖਿਆ ਅਤੇ ਕਈ ਕਿਤਾਬਾਂ ਪ੍ਰਕਾਸ਼ਤ ਕੀਤੀਆਂ, ਜੋ ਪਾਠਕਾਂ ਦੁਆਰਾ ਭਰਪੂਰ ਪਡ਼੍ਹੀਆਂ ਅਤੇ ਸਵੀਕਾਰ ਕੀਤੀਆਂ ਗਈਆਂ। ਉਨ੍ਹਾਂ ਨੇ ਆਪਣੀਆਂ ਅਕਾਦਮਿਕ ਗਤੀਵਿਧੀਆਂ ਅਤੇ ਸਾਹਿਤਕ ਕੰਮਾਂ ਲਈ ਕਈ ਪੁਰਸਕਾਰ ਪ੍ਰਾਪਤ ਕੀਤੇ ਹਨ।