Home POLITICAL Sukhbir S Badal expresses shock at CM remark of creating a model...

Sukhbir S Badal expresses shock at CM remark of creating a model of law and order

236
0
Sukhbir Singh Badal
Sukhbir Singh Badal

ਚੰਡੀਗੜ੍ਹ, 30 ਦਸੰਬਰ (22G TV) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਕਾਨੂੰਨ ਵਿਵਸਥਾ ’ਤੇ ਆਮ ਆਦਮੀਪਾਰਟੀ ਦਾ ਮਾਡਲ ਦੇਸ਼ ਸਭ ਵਿਚ ਨੰਬਰ ਇਕ ਹੋਣ ਦੇ ਦਿੱਤੇ ਬਿਆਨ ’ਤੇ ਹੈਰਾਨੀ ਪ੍ਰਗਟ ਕੀਤੀ ਅਤੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀਗੱਲ ਹੈ ਕਿ ਇਕ ਚੁਣੇ ਹੋਇਆ ਮੁੱਖ ਮੰਤਰੀ ਇਕ ਅਜਿਹੇ ਸੰਵੇਦਨਸ਼ੀਲ ਮੁੱਦੇ ’ਤੇ ਕੋਰਾ ਝੂਠ ਬੋਲ ਰਿਹਾ ਹੈ ਜਦੋਂ ਪੰਜਾਬੀ ਜੰਗਲਾ ਰਾਜ ਤੇ ਫਿਰਕੂ ਤਣਾਅ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ।
ਉਹਨਾਂ ਇਸ ਗੱਲ ’ਤੇ ਰੋਸ ਜ਼ਾਹਰ ਕੀਤਾ ਕਿ ਆਪ ਸਰਕਾਰ ਵੱਲੋਂ ਆਪਣੇ ਆਪ ਨੂੰ ਕਾਨੂੰਨ ਵਿਵਸਥਾ ਦੇ ਮਾਮਲੇ ਵਿਚ ਨੰਬਰ ਇਕ ਸੁਬਾ ਸਾਬਤ ਕਰਨ ਵਾਸਤੇ ਆਰੰਭੀ ਸਸਤੀ ਤੇ ਝੂਠੀ ਪਬਲੀਸਿਟੀ ਆਰੰਭੀ ਗਈ। ਅਕਾਲੀ ਦਲ ਦੇ ਪ੍ਰਧਾਨ ਨੇ ਆਸ ਪ੍ਰਗਟਾਈ ਕਿ ਸ੍ਰੀ ਭਗਵੰਤ ਮਾਨ ਇਸ ਮੁਹਾਜ਼ ’ਤੇ ਪੰਜਾਬੀਆਂ ਨੂੰ ਫੇਲ੍ਹ ਕਰਨ ਲਈ ਮੁਆਫੀ ਮੰਗਣਗੇ ਅਤੇ ਗ੍ਰਹਿ ਮੰਤਰੀ ਵਜੋਂ ਅਸਤੀਫਾ ਵੀ ਦੇਣਗੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿਹੁਣ ਉਹ ਆਪ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨਾਲ ਰਲ ਕਗਏ ਹਨ ਤਾਂ ਜੋ ਸਾਬਤ ਕੀਤਾ ਜਾ ਸਕੇ ਕਿ ਸੂਬੇ ਵਿਚ ਅਮਨ ਕਾਨੂੰਨ ਵਿਵਸਥਾ ਸਭ ਤੋਂ ਵਧੀਆ ਹੈ ਜਦੋਂ ਕਿ ਅਸਲੀਅਤ ਵਿਚ ਉਹਨਾਂ ਅਰਾਜਕਤਾ ਦੇ ਹਾਲਾਤ ਪੈਦਾ ਕੀਤੇ ਹਨ। ਉਹਨਾਂ ਕਿਹਾ ਕਿ ਇਹ ਪੰਜਾਬ ਅਤੇ ਪੰਜਾਬੀਆਂ ਦਾਅਪਮਾਨ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ 2022 ਪ੍ਰਸ਼ਾਸਕੀ ਮੁਹਾਜ਼ ਤੋਂ ਪੰਜਾਬ ਲਈ ਸਭ ਤੋਂ ਮਾੜਾ ਸਾਲ ਸਾਬਤ ਹੋਇਆ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹਨਾਂ ਵਾਂਗ ਪੰਜਾਬੀ ਭੁੱਲਣ ਦੀ ਬਿਮਾਰੀ ਤੋਂ ਪੀੜਤ ਨਹੀਂ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਬਣਨੇ ਸਾਰ ਹੀ ਸੂਬੇ ਵਿਚ ਨੰਗਲ ਲੰਬੀਆਂ ਸਮੇਤ ਕਬੱਡੀ ਦੇ ਪ੍ਰਮੁੱਖ ਖਿਡਾਰੀਆਂ ਦਾ ਕਤਲ ਹੋਇਆ। ਜਦੋਂ ਆਪ ਸਰਕਾਰ ਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈ ਲਈ ਅਤੇ ਇਸਦਾ ਪ੍ਰਚਾਰ ਕੀਤਾ ਤਾਂ ਪ੍ਰਸਿੱਧ ਗਾਇਕ ਦਾ ਵੀ ਕਤਲ ਹੋ ਗਿਆ। ਉਹਨਾਂ ਕਿਹਾ ਕਿ ਇਸ ਮਗਰੋਂਮੁਹਾਲੀ ਵਿਚ ਪੰਜਾਬ ਪੁਲਿਸ ਦੇ ਹੈਡਕੁਆਰਟਰ ’ਤੇ ਅਤੇ ਸਰਹਾਲੀ ਵਿਚ ਪੁਲਿਸ ਥਾਣੇ ’ਤੇ ਰਾਕੇਟ ਲਾਂਚਰਾਂ ਨਾਲ ਹਮਲਾ ਕੀਤਾ ਗਿਆ।
ਉਹਨਾਂ ਕਿਹਾ ਕਿ ਸੂਬੇ ਵਿਚ ਦਹਾਕਿਆਂ ਬਾਅਦ ਉਦੋਂ ਫਿਰਕੂ ਤਣਾਅ ਵੇਖਣ ਨੂੰ ਮਿਲਿਆ ਜਦੋਂ ਪਟਿਆਲਾ ਵਿਚ ਕਾਲੀ ਦੇਵੀ ਮੰਦਿਰ ਵਿਚ ਫਿਰਕੂ ਝੜਪਾਂ ਹੋਈਆਂ। ਉਹਨਾਂ ਕਿਹਾ ਕਿ ਗੈਂਗਸਟਰ ਸੂਬੇ ਵਿਚ ਆਪਣੀ ਮਰਜ਼ੀ ਮੁਤਾਬਕ ਵਿਚਰ ਰਹੇ ਹਨ। ਉਹਨਾਂ ਕਿਹਾ ਕਿ ਮੂਸੇਵਾਲਾ ਦਾ ਕਾਤਲ ਦੀਪਕ ਟੀਨੂੰ ਤਾਂ ਪੁਲਿਸ ਹਿਰਾਸਤ ਵਿਚੋਂ ਵੀ ਫਰਾਰ ਹੋ ਗਿਆਸੀ। ਉਹਨਾਂ ਕਿਹਾ ਕਿ ਲੁੱਟਾਂ ਖੋਹਾਂ ਅਤੇ ਡਕੈਤੀਆਂ ਤੋਂ ਆਮ ਆਦਮੀ ਬੁਰੀ ਤਰ੍ਹਾਂ ਪੀੜਤ ਹੈ ਤੇ ਵਪਾਰੀ ਤੇ ਉਦਯੋਗਪਤੀ ਵੀ ਨਿਸ਼ਾਨੇ ’ਤੇ ਹਨ ਜਿਹਨਾਂ ਨੂੰ ਗੈਂਗਸਟਰ ਫਿਰੌਤੀਆਂ ਨਾ ਦੇਣ ’ਤੇ ਨਿਸ਼ਾਨਾ ਬਣਾਉਂਦੇ ਹਨ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਕੀ ਇਹ ਸਭ ਉਹਨਾਂ ਦੀ ਸਰਕਾਰ ਦੀਆਂ ਪ੍ਰਾਪਤੀਆਂ ਹਨ। ਵੁਹਨਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਕਿਵੇਂ ਸੂਬੇ ਵਿਚੋਂ ਇੰਡਸਟਰੀ ਬਾਹਰ ਜਾ ਰਹੀ ਹੈ ਤੇ ਨਵਾਂ ਨਿਵੇਸ਼ ਨਹੀਂ ਹੋ ਰਹਿਾ। ਉਹਨਾਂ ਕਿਹਾ ਕਿ ਵਧਦੀ ਬੇਰੋਜ਼ਗਾਰੀ ਭਵਿੱਖੀ ਪੀੜੀਆਂ ਲਈ ਤਬਾਹਕੁੰਨ ਸਾਬਤਹੋਵੇਗੀ ਕਿਉਂਕਿ ਸੂਬੇ ਵਿਚ ਆਪ ਸਰਕਾਰ ਦੇ ਰਾਜ ਵਿਚ ਨਸ਼ਿਆਂ ਦੇ ਕਾਰੋਬਾਰ ਵਿਚ ਚੋਖਾ ਵਾਧਾ ਹੋਇਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਰੋਜ਼ਾਨਾ ਕਰੋੜਾਂ ਰੁਪਏ ਇਸ਼ਤਿਹਾਰਾਂ ’ਤੇ ਖਰਚ ਕੇ ਦਮਗਜੇ ਮਾਰਨ ਨਾਲੋਂ ਆਮ ਆਦਮੀ ਤੋਂ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦਾ ਹਾਲ ਜਾਨਣ।ਉਹਨਾਂ ਕਿਹਾ ਕਿਸੱਚਾਈ ਇਹ ਹੈ ਕਿ ਨਾ ਸਿਰਫ ਤੁਸੀਂ ਪੰਜਾਬ ਵਿਚ ਕਾਨੂੰਨ ਵਿਵਸਥਾਪੂਰੀ ਤਰ੍ਹਾਂ ਢੇਹਿ ਢੇਰੀ ਹੋਣ ਦੀ ਪ੍ਰਧਾਨਗੀ ਕੀਤੀ ਹੈ ਬਲਕਿ ਪੰਜਾਬ ਨੂੰ ਵਿੱਤੀ ਤੌਰ ’ਤੇ ਤਬਾਹ ਵੀ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਬੀਤੇ 9 ਮਹੀਨਿਆਂ ਵਿਚ ਹੀ 39000 ਕਰੋੜ ਰੁਪਏ ਦਾ ਕਰਜ਼ਾ ਚੜ੍ਹ ਗਿਆ ਹੈ ਜਦੋਂ ਕਿ ਪਹਿਲਾਂ ਹੀ ਸੂਬੇ ਸਿਰ 3 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ। ਉਹਨਾਂ ਕਿਹਾ ਕਿ ਇੰਨਾ ਭਾਰੀ ਕਰਜ਼ਾ ਲੈਣ ਦੇ ਬਾਵਜੂਦ ਤੁਸੀਂ ਇਕ ਵੀ ਵਿਕਾਸ ਕਾਰਜ ਜਾਂ ਬੁਨਿਆਦੀ ਢਾਂਚੇ ਦਾ ਪ੍ਰਾਜੈਕਟ ਨਹੀਂ ਆਰੰਭਿਆ ਜਦੋਂ ਕਿ ਜੀ ਐਸ ਟੀ ਅਤੇ ਅਸ਼ਟਾਮ ਡਿਊਟੀ ਤੋਂ ਆਮਦਨ ਵਿਚ ਗਿਰਾਵਟ ਹੀ ਦਰਜ ਕੀਤੀ ਗਈ ਹੈ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਆਖਿਆ ਕਿ ਆਪਣੇ ਸਵੈਚ ਪ੍ਰਚਾਰ ਵਾਸਤੇ 750 ਕਰੋੜ ਰੁਪਏ ਦੀ ਵਿਵਸਥਾ ਪਹਿਲਾਂ ਹੀ ਆਪ ਸਰਕਾਰ ਨੇ ਕੀਤੀ ਸੀ ਜਿਸ ਵਿਚੋਂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਚ ਚੋਣ ਪ੍ਰਚਾਰ ’ਤੇ ਵੀ ਖਰਚਾ ਕੀਤਾ ਗਿਆ। ਉਹਨਾਂ ਕਿਹਾ ਕਿ ਜਿਥੇ ਇਹ ਸਭ ਕੁਝ ਹੁੰਦਾ ਰਿਹਾ, ਉਥੇ ਹੀ ਸਰਕਾਰ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ, ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਵਰਗੇ ਆਪਣੇ ਵਾਅਦਿਆਂ ਤੋਂ ਭੱਜ ਗਈ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਾਰੀ ਸਮੱਸਿਆ ਸਿਰਫ ਇਸ ਗੱਲ ਹੈ ਜਿਵੇਂ ਸ੍ਰੀ ਭਗਵੰਤ ਮਾਨ ਨੇ ਸ੍ਰੀ ਅਰਵਿੰਦ ਕੇਜਰੀਵਾਲ ਅੱਗੇ ਗੋਡੇ ਟੇਕ ਦਿੱਤੇ ਹਨਅਤੇ ਜਾਣਕਾਰੀ ਸਾਂਝੀ ਕਰਨ ਦੇ ਸਮਝੌਤੇ ਦੇ ਨਾਂ ’ਤੇ ਸਾਰੀਆਂ ਤਾਕਤਾਂ ਉਹਨਾਂ ਹਵਾਲੇ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਰਾਘਵ ਚੱਢਾ ਸਮੇਤ ਕੇਜਰੀਵਾਲ ਦੇ ਲਫਟੈਨ ਅੱਜ ਅਸਿੱਧੇ ਤੌਰ ’ਤੇ ਪੰਜਾਬੀ ਚਲਾ ਰਹੇ ਹਨ। ਉਹਨਾਂ ਕਿਹਾ ਕਿ ਸੂਬੇ ਦੇਇਤਿਹਾਸ ਵਿਚ ਪਹਿਲਾਂ ਕਦੇ ਵੀ ਇਕ ਚੁਣੀ ਹੋਈਸਰਕਾਰ ਨੇ ਇਸ ਤਰੀਕੇ ਆਪਣੇ ਲੋਕਾਂ ਨੂੰ ਨਹੀਂ ਵਿਸਾਰਿਆਸੀ। ਉਹਨਾਂ ਕਿਹਾ ਕਿ ਲੋਕ ਆਪਣੇ ਜਾਨ ਮਾਲ ਦੀ ਰਾਖੀ ਪ੍ਰਤੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਸ਼ਾਂਤੀ ਤੇ ਫਿਰਕੂ ਸਦਭਾਵਨਾ ਦਾ ਮਾਹੌਲ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀਆਂਸਰਕਾਰਾਂ ਸਮੇਂ ਸਿਰਜਿਆ ਗਿਆਸੀ, ਅੱਜ ਤਬਾਹ ਹੋ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬੀ ’ਬਦਲਾਅ’ ਦੇ ਨਾਂ ’ਤੇ ਵੱਜੀ ਠੱਗੀ ਤੋਂ ਪੀੜਤ ਹਨ। ਉਹਨਾਂ ਕਿਹਾ ਕਿ ਹਾਲਾਤ ਵਸੋਂ ਬਾਹਰ ਹਨ ਤੇ ਪੰਜਾਬ ਦੇ ਮੁੜ ਤੋਂ ਕਾਲੇ ਦੌਰ ਵਿਚ ਧੱਕੇ ਜਾਣ ਦਾ ਖ਼ਤਰਾ ਬਣਿਆ ਹੋਇਆਹੈ। ਉਹਨਾਂ ਕਿਹਾ ਕਿ ਇਕ ਮਾਡਲ ਸਹੀ ਅਰਥਾਂ ਵਿਚ ਅਪਣਾਇਆ ਗਿਆ ਹੈ, ਉਹ ਹੈ ਅਰਾਜਕਤਾ ਦਾ ਨਾ ਕਿ ਕਾਨੂੰਨ ਵਿਵਸਥਾ ਦਾ।
ਮੁੱਖ ਮੰਤਰੀ ਵੱਲੋਂ ਆਪ ਸਰਕਾਰ ਅਧੀਨ ਪੰਜਾਬ ਦੇ ਅਮਨ ਕਾਨੂੰਨ ਵਿਵਸਥਾ ਦਾ ਮਾਡਲ ਸੂਬਾ ਬਣਨ ਦੇ ਦਿੱਤੇ ਝੂਠੇ ਬਿਆਨ ’ਤੇ ਹੈਰਾਨੀ ਪ੍ਰਗਟਾਈ
ਕਿਹਾ ਕਿ ਪੰਜਾਬੀ ਮੁੱਖ ਮੰਤਰੀ ਤੋਂ ਆਸ ਕਰਦੇ ਹਨ ਕਿ ਉਹ ਮੁਆਫੀ ਮੰਗਣਗੇ ਅਤੇ ਗ੍ਰਹਿ ਮੰਤਰੀ ਵਜੋਂ ਅਸਤੀਫਾ ਦੇਣਗੇ ਕਿਉਂਕਿ ਉਹਨਾਂ ਨੇ ਹੀ ਪੰਜਾਬ ਨੂੰ ਅਰਾਜਕਤਾ ਅਤੇ ਫਿਰਕੂ ਸੰਬੰਧ ਖਤਮ ਹੋਣ ਵੱਲ ਧੱਕਿਆ
ਮੁੰਖ ਮੰਤਰੀ ਨੂੰ ਆਖਿਆ ਕਿ ਉਹ ਰੋਜ਼ਾਨਾ ਕਰੋੜਾਂ ਰੁਪਏ ਝੂਠੇ ਇਸ਼ਤਿਹਾਰਾਂ ’ਤੇ ਖਰਚ ਕੇ ਝੂਠ ਬੋਲਣ ਨਾਲੋਂ ਪੰਜਾਬੀਆਂ ਤੋਂ ਆਪਣੀਆਂ ਪ੍ਰਾਪਤੀਆਂ ਬਾਰੇ ਪੁੱਛਣ।
ਕਿਹਾ ਕਿ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਦੀ ਪ੍ਰਧਾਨਗੀ ਕਰਨ ਤੋਂ ਇਲਾਵਾ ਮੁੱਖ ਮੰਤਰੀ ਸੂਬੇ ਨੂੰ ਆਰਥਿਕ ਤੌਰ ’ਤੇ ਤਬਾਹੀ ਕੰਢੇ ਲਿਆਉਣ ਲਈ ਵੀ ਜ਼ਿੰਮੇਵਾਰ
ਕਿਹਾ ਕਿ ਸਮੱਸਿਆ ਇਸ ਗੱਲ ਵਿਚ ਹੈ ਕਿ ਕਿਵੇਂ ਮੁੱਖ ਮੰਤਰੀ ਨੇ ਸ੍ਰੀ ਅਰਵਿੰਦ ਕੇਜਰੀਵਾਲ ਅੱਗੇ ਗੋਡੇ ਟੇਕੇ ਅਤੇ ਝੂਠੇ ਜਾਣਕਾਰੀਸਾਂਝੀ ਕਰਨ ਦੇ ਸਮਝੌਤੇ ਦੇ ਨਾਂ ’ਤੇ ਸਾਰੀਆਂ ਤਾਕਤਾਂ ਉਹਨਾਂ ਹਵਾਲੇ ਕੀਤੀਆਂ ਗਈਆਂ। ਕਿਹਾ ਕਿ ਕੇਜਰੀਵਾਲ ਦੇ ਲਫਟੈਨ ਅਸਿੱਧੇ ਤੌਰ ’ਤੇ ਪੰਜਾਬ ’ਤੇ ਰਾਜ ਕਰ ਰਹੇ ਹਨ।
ਕਿਹਾ ਕਿ ਮਾਡਲ ਦੀ ਪ੍ਰਾਪਤੀ ਜ਼ਰੂਰ ਹੋਈ ਹੈ ਪਰ ਉਹ ਅਰਾਜਕਤਾ ਦੇ ਮਾਡਲ ਦੀ ਹੈ।