Home Entertainment Zee Punjabi New Show Jazbaa Premiers on 17th April | Neeru Bajwa

Zee Punjabi New Show Jazbaa Premiers on 17th April | Neeru Bajwa

354
0

ਨੀਰੂ ਬਾਜਵਾ ਜ਼ੀ ਪੰਜਾਬੀ ਦੇ ਟਾਕ ਸ਼ੋਅ ‘ਜਜ਼ਬਾ’ ਨਾਲ ਆਪਣੀ ਟੈਲੀਵਿਜ਼ਨ ਤੇ ਸ਼ੁਰੂਆਤ ਕਰਨ ਲਈ ਤਿਆਰ ਹੈ। ਸ਼ੋਅ ਦਾ ਪ੍ਰੀਮੀਅਰ 17 ਅਪ੍ਰੈਲ ਨੂੰ ਜ਼ੀ ਪੰਜਾਬੀ ਤੇ ਹੋਵੇਗਾ ਅਤੇ ਇਹ ਸ਼ੋ ਸ਼ਨੀਵਾਰ-ਐਤਵਾਰ ਸ਼ਾਮ 7:00 ਵਜੇ ਆਵੇਗਾ।ਸ਼ੋਅ ਉਨ੍ਹਾਂ ਅਣਸੁਣੇ ਨਾਇਕਾਂ ਨੂੰ ਦੁਨੀਆਂ ਅੱਗੇ ਲੈਕੇ ਆਵੇਗਾ ਜੋ ਆਪਣੀਆਂ ਕੋਸ਼ਿਸ਼ਾਂ ਵਿੱਚ ਨਿਰਸਵਾਰਥ ਰਹੇ।

‘ਜਜ਼ਬਾ’ ਦਾ ਉਦੇਸ਼ ਲੋਕਾਂ ਦੀਆਂ ਵੱਡੀਆਂ ਪ੍ਰਾਪਤੀਆਂ ਨੂੰ ਦੁਨੀਆਂ ਅੱਗੇ ਲੈਕੇ ਆਉਣਾ ਹੈ ਜੋ ਉਨ੍ਹਾਂ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਉਤਸ਼ਾਹਿਤ ਰਹਿੰਦੇ ਹਨ, ਭਾਵੇਂ ਕੋਈ ਵੀ ਮੁਸ਼ਕਿਲ ਆਵੇ।ਸ਼ੋਅ ਦਾ ਉਦੇਸ਼ ਦੇਸ਼ ਦੀ ਜਾਣਕਾਰੀ ਨਾਲ ਨਾਗਰਿਕਾਂ ਨੂੰ ਸ਼ਕਤੀਕਰਨ ਅਤੇ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਕਾਰਵਾਈ ਕਰਨ ਦੀ ਅਪੀਲ ਕਰਨਾ ਵੀ ਹੈ।

ਇਕ ਨਵੇਂ ਸ਼ੋਅ ਦੀ ਸ਼ੁਰੂਆਤ ਮੌਕੇ ਬੋਲਦੇ ਹੋਏ ਜ਼ੀ ਪੰਜਾਬੀ ਦੇ ਕਾਰੋਬਾਰੀ ਮੁਖੀ ਰਾਹੁਲ ਰਾਓ ਨੇ ਕਿਹਾ, “ਜ਼ੀ ਪੰਜਾਬੀ ਹਮੇਸ਼ਾਂ ਉਹ ਕੰਟੇੰਟ ਲਿਆਉਣ ਵਿਚ ਲੱਗੀ ਰਹੀ ਹੈ ਜੋ ਨਾ ਸਿਰਫ ਦਰਸ਼ਕਾਂ ਨਾਲ ਮਿਲੀ ਜੂਲੀ ਹੋਵੇ ਬਲਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਪ੍ਰੇਰਿਤ ਕਰਦੀ ਹੈ।ਜਜ਼ਬਾ ਇਕ ਅਜਿਹਾ ਸ਼ੋਅ ਹੋਵੇਗਾ ਜੋ ਪੰਜਾਬ ਦੇ ਅਣਸੁਣੇ ਨਾਇਕਾਂ ਨੂੰ ਦੁਨੀਆਂ ਦੇ ਅੱਗੇ ਲੈਕੇ ਆਵੇਗਾ। ”

ਆਪਣੇ ਵਿਚਾਰ ਸਾਂਝੇ ਕਰਦਿਆਂ ਨੀਰੂ ਬਾਜਵਾ ਨੇ ਕਿਹਾ, “ਇਹ ਪਹਿਲਾ ਮੌਕਾ ਹੈ ਜਦੋਂ ਮੈਂ ਕਿਸੇ ਸ਼ੋਅ ਦੀ ਮੇਜ਼ਬਾਨੀ ਕਰ ਰਹੀ ਹਾਂ। ਮੈਂ ਹਮੇਸ਼ਾਂ ਕੁਝ ਵੱਖਰਾ ਕਰਨਾ ਚਾਹੁੰਦੀ ਸੀ, ਅਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਸ ਕਾਨਸੈਪਟ ਦਾ ਹਿੱਸਾ ਹਾਂ। ਹਰੇਕ ਮਹਿਮਾਨ ਦੀਆਂ ਕਹਾਣੀਆਂ ਇੰਨੀਆਂ ਖੂਬਸੂਰਤ ਅਤੇ ਪ੍ਰੇਰਣਾਦਾਇਕ ਹੁੰਦੀਆਂ ਹਨ ਕਿ ਉਨ੍ਹਾਂ ਨੇ ਨਿੱਜੀ ਤੌਰ ‘ਤੇ ਮੈਂਨੂੰ ਬਹੁਤ ਪ੍ਰੇਰਣਾ ਦਿੱਤੀ।”

ਸ਼ੋਅ ਵਿੱਚ 34 ਐਪੀਸੋਡ ਹੋਣਗੇ ਜਿਸ ਵਿੱਚ ਮਨੋਰੰਜਨ ਤੋਂ ਲੈ ਕੇ ਖੇਡਾਂ ਅਤੇ ਆਮ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ।