ਚੰਡੀਗੜ੍ਹ, 18 ਮਈ, 2023 (22G TV) ਟਰੇਸ ਲੌਂਜ ਸੈਲੂਨ, ਚੰਡੀਗੜ੍ਹ ਨੇ ਅੱਜ ਇੱਥੇ ਆਪਣੀ 21ਵੀਂ ਵਰ੍ਹੇਗੰਢ ਦਾ ਜਸ਼ਨ ਮਸ਼ਹੂਰ ਪੰਜਾਬੀ ਅਭਿਨੇਤਰੀ ਤਾਨੀਆ ਨਾਲ ਮਨਾਇਆ। ਉਨ੍ਹਾਂ ਸੈਲੂਨ ਦਾ ਸਥਾਪਨਾ ਦਿਵਸ ਕੇਕ ਕੱਟ ਕੇ ਮਨਾਇਆ। ਪੰਜਾਬੀ ਅਭਿਨੇਤਰੀ ਤਾਨੀਆ ਨੇ ਇਸ ਮੌਕੇ ‘ਤੇ ਮੌਜੂਦ ਮਹਿਮਾਨਾਂ ਨਾਲ ਗਰਮੀਆਂ ਦੇ ਮੌਸਮ ਦੌਰਾਨ ਨਿੱਜੀ ਦੇਖਭਾਲ ਲਈ ਕੁਝ ਬਿਊਟੀ ਟਿਪਸ ਵੀ ਸਾਂਝੇ ਕੀਤੇ।
ਜ਼ਿਕਰਯੋਗ ਹੈ ਕਿ ਟਰੇਸ ਲੌਂਜ ਸੈਲੂਨ ਐਸਸੀਓ SCO 30-31, ਸੈਕਟਰ 8C, ਮੱਧ ਮਾਰਗ, ਚੰਡੀਗੜ੍ਹ ਵਿਖੇ ਸਥਿਤ ਹੈ। ਇਸਦੇ ਗਾਹਕਾਂ ਦੀ ਸੂਚੀ ਵਿੱਚ ਪਰਮੀਸ਼ ਵਰਮਾ, ਜਾਨੀ, ਮਾਨਸੀ, ਸੁੰਦਾ ਸ਼ਰਮਾ, ਕਪਿਲ ਦੇਵ, ਵਿਦਿਆ ਬਾਲਨ, ਅਲਫਾਜ਼ ਵਰਗੀਆਂ ਮਸ਼ਹੂਰ ਹਸਤੀਆਂ ਸ਼ਾਮਲ ਹਨ, ਜਿਨ੍ਹਾਂ ਨੇ ਕਿਸੇ ਨਾ ਕਿਸੇ ਸਮੇਂ ਇਸ ਸੈਲੂਨ ਦੀਆਂ ਸੇਵਾਵਾਂ ਲਈਆਂ ਹਨ। ਇਨ੍ਹਾਂ ਵਿੱਚੋਂ ਕਈ ਕਲਾਕਾਰਾਂ ਨੇ ਸੈਲੂਨ ਦੇ ਸੰਸਥਾਪਕ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ।
ਸੈਲੂਨ ਚੇਨ ਦੇ ਮਾਲਕ ਮੁਨੀਸ਼ ਬਜਾਜ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਦੇ ਇਸ ਦੌਰ ‘ਚ ਦਿੱਖ ਸ਼ਖਸੀਅਤ ਦਾ ਅਹਿਮ ਹਿੱਸਾ ਬਣ ਗਈ ਹੈ। ਦਿੱਖ ਨੂੰ ਨਿਖਾਰਨ ਲਈ ਅਸੀਂ ਹਰ ਕਿਸੇ ਲਈ ਪਹੁੰਚਯੋਗ ਸੈਲੂਨ ਦੀ ਯੋਜਨਾ ਬਣਾਈ ਹੈ। ਅਸੀਂ ਪ੍ਰੀਮੀਅਮ ਉਤਪਾਦਾਂ, ਜਿਵੇਂ ਕਿ ਕੇਰਾਸਟੇਜ, ਲੋਰੀਅਲ ਤੇ ਮੈਟ੍ਰਿਕਸ ਦੀ ਵਰਤੋਂ ਕਰਦੇ ਹਾਂ ਅਤੇ ਚਮੜੀ, ਸੁੰਦਰਤਾ, ਵਾਲ, ਮੇਕਅਪ ਤੇ ਨੇਲ ਆਰਟ ਵਰਗੀਆਂ ਸੇਵਾਵਾਂ ਪੇਸ਼ ਕਰਦੇ ਹਾਂ।
ਬਜਾਜ ਉੱਤਰੀ ਭਾਰਤ ਵਿੱਚ ਕੁੱਲ 37 ਸੈਲੂਨ ਆਊਟਲੈੱਟ ਚਲਾਉਂਦਾ ਹੈ, ਜੋ ਨੌਜਵਾਨਾਂ ਲਈ ਰੁਜ਼ਗਾਰ ਵੀ ਪੈਦਾ ਕਰ ਰਹੇ ਹਨ। ਉਹ ਪੂਰੇ ਭਾਰਤ ਵਿੱਚ ਹੋਰ ਸੈਲੂਨ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ।