Home Entertainment The magic of Punjabi movie ‘Babbar’ went on the audience

The magic of Punjabi movie ‘Babbar’ went on the audience

808
0
babbar movie
babbar movie

Mohali : 19 March 2021 : ਦਰਸ਼ਕਾਂ ਨੂੰ ਪੰਜਾਬੀ ਫ਼ਿਲਮ ਬੱਬਰ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਤੇ ਰਿਲੀਜ਼ ਹੋਣ ਤੋਂ ਬਾਅਦ ਹੀ ਅੰਮ੍ਰਿਤ ਮਾਨ ਸਟਾਰਰ ‘ਬੱਬਰ’ ਨੂੰ ਵਿਸ਼ਵ ਪੱਧਰ ‘ਤੇ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ਨੂੰ ਬਹੁਤ ਵਧੀਆ ਸਮੀਖਿਆਵਾਂ ਮਿਲ ਰਹੀਆਂ ਹਨ, ਜਿਸ ਨਾਲ ਫ਼ਿਲਮ ਦੇਖਣਾ ਲਾਜ਼ਮੀ ਬਣ ਜਾਂਦਾ ਹੈ। ਦਰਸ਼ਕਾਂ ਨੂੰ ਕਹਾਣੀ, ਡਾਇਲਾਗ, ਐਕਸ਼ਨ ਬਹੁਤ ਪ੍ਰਭਾਵਸ਼ਾਲੀ ਲੱਗ ਰਹੇ ਹਨ।

ਸਫਲਤਾਪੂਰਵਕ ਚੱਲ ਰਹੀ ਫ਼ਿਲਮ ਬੱਬਰ ਬੇਸ਼ੱਕ ਅੰਮ੍ਰਿਤ ਮਾਨ ਦੀ ਫ਼ਿਲਮ ਹੈ ਪਰ ਇਸ ਵਿੱਚ ਯੋਗਰਾਜ ਸਿੰਘ, ਰਘਬੀਰ ਬੋਲੀ ਤੇ ਰਾਜ ਸਿੰਘ ਝਿੰਜਰ ਦੇ ਕਿਰਦਾਰ ਵੀ ਅਹਿਮ ਹਨ। ਐਕਟਿੰਗ ਦੀ ਗੱਲ ਕਰੀਏ ਤਾਂ ਹਰ ਇਕ ਕਲਾਕਾਰ ਨੇ ਆਪਣਾ ਕਿਰਦਾਰ ਬਾਖੂਬੀ ਨਿਭਾਉਣ ਲਈ ਜੀਅ-ਜਾਨ ਲਗਾ ਦਿੱਤੀ, ਕਲਾਕਾਰਾਂ ਦੇ ਪ੍ਰਦਰਸ਼ਨ ਤੁਹਾਨੂੰ ਹੈਰਾਨ ਕਰ ਦੇਣਗੇ ਪਰ ਅੰਮ੍ਰਿਤ ਮਾਨ ਤੇ ਰਾਜ ਸਿੰਘ ਝਿੰਜਰ ਨੇ ਤਾਂ ਮੇਲਾ ਲੁੱਟ ਹੀ ਲਿਆ। ਫ਼ਿਲਮ ‘ਚ ਉਨ੍ਹਾਂ ਦਾ ਕਾਤਲ ਦੇਸੀ ਲੁੱਕ, ਗੈਂਗਸਟਾ ਸਟਾਈਲ ਐਕਸ਼ਨ, ਕਮਾਲ ਦੇ ਡਾਇਲਾਗਸ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੇ ਹਨ। ਇਸਦੇ ਨਾਲ ਹੀ ਸਵਰਗਵਾਸੀ ਅਦਾਕਾਰ ਕਾਕਾ ਕੌਤਕੀ ਨੂੰ ਪਰਦੇ ‘ਤੇ ਦੇਖ ਸਭ ਭਾਵੁਕ ਹੋ ਗਏ।

ਸ਼ਾਨਦਾਰ, ਪਾਵਰ-ਪੈਕਡ, ਰੋਮਾਂਚਕ ਅਤੇ ਮਨੋਰੰਜਕ ਹੋਣ ਦੇ ਨਾਲ ਨਾਲ, ਨਵੀਂ ਰਿਲੀਜ਼ ਹੋਈ ਪੰਜਾਬੀ ਫ਼ਿਲਮ, ਬੱਬਰ ਨੇ ਪੰਜਾਬੀ ਫ਼ਿਲਮ ਪ੍ਰੇਮੀਆਂ ਵਿੱਚ ਲੋੜੀਂਦੀ ਉਤਸੁਕਤਾ ਪੈਦਾ ਕੀਤੀ ਹੈ ਕਿਉਂਕਿ ਇਹ ਉਮੀਦਾਂ ਤੋਂ ਕਿਤੇ ਪਰੇ ਹੈ। ਫ਼ਿਲਮ ਵਿੱਚ ਤੁਹਾਨੂੰ ਬਾਲੀਵੁੱਡ ਸਤਰ ਦਾ ਐਕਸ਼ਨ ਦੇਖਣ ਤੇ ਡਾਇਲਾਗ ਸੁਣਨ ਨੂੰ ਮਿਲਣਗੇ ਜੋ ਕਿਸੇ ਹਿੰਦੀ ਵੈੱਬ ਸੀਰੀਜ਼ ਦਾ ਅਨੁਭਵ ਕਰਾਉਣਗੇ।

ਫ਼ਿਲਮ ਦੀ ਜ਼ਬਰਦਸਤ ਕਹਾਣੀ ਦੀ ਗੱਲ ਕਰੀਏ ਤਾਂ ਇਹ ਬੱਬਰ ਦੀ ਕੁਰਸੀ ਦੇ ਆਲੇ ਦੁਆਲੇ ਘੁੰਮਦੀ ਹੈ। ਫ਼ਿਲਮ ਦਾ ਹਰ ਕਿਰਦਾਰ ਬੱਬਰ ਦੀ ਕੁਰਸੀ ਹਾਸਲ ਕਰਨਾ ਚਾਹੁੰਦਾ ਹੈ ਤਾਂ ਜੋ ਬੱਬਰ ਦੀ ਕੁਰਸੀ ‘ਤੇ ਬੈਠ ਕੇ ਅੰਡਰਵਰਲਡ ਦਾ ਰਾਜਾ ਬਣ ਸਕੇ।

ਸਭ ਤੋਂ ਸਫ਼ਲ ਫ਼ਿਲਮ ਵਾਰਨਿੰਗ ਦਾ ਨਿਰਦੇਸ਼ਨ ਕਰਨ ਵਾਲੇ ਅਮਰ ਹੁੰਦਲ, ਕਿੰਗ ਆਫ ਡਾਇਰੈਕਸ਼ਨ, ਨੇ ਨਾ ਸਿਰਫ਼ ‘ਬੱਬਰ’ ਦੀ ਸੁਪਰ ਹਿੱਟ ਕਹਾਣੀ ਨੂੰ ਲਿਖਿਆ ਅਤੇ ਜ਼ਬਰਦਸਤ ਨਿਰਦੇਸ਼ਿਤ ਕੀਤਾ ਹੈ, ਸਗੋਂ ਉਨ੍ਹਾਂ ਨੇ ਫ਼ਿਲਮ ਵਿੱਚ ਵੇਦਾਲ ਦਾ ਮੁੱਖ ਕਿਰਦਾਰ ਵੀ ਨਿਭਾਇਆ ਹੈ। ਫਿਲਮ ‘ਚ ਉਨ੍ਹਾਂ ਦੀ ਦਿੱਖ ਨੇ ਦਰਸ਼ਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ।

ਫ਼ਿਲਮ ਦੀ ਕਹਾਣੀ, ਐਕਸ਼ਨ, ਡਾਇਰੈਕਸ਼ਨ ਦੇ ਨਾਲ ਨਾਲ ਗੀਤਾਂ ਨੇ ਵੀ ਬੱਬਰ ਨੂੰ ਹਿੱਟ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਬੱਬਰ ਦੇ ਗੀਤ ਸੋਸ਼ਲ ਸਾਈਟਾਂ ‘ਤੇ ਟ੍ਰੈਂਡ ਕਰ ਰਹੇ ਸੀ।

ਅਮਰ ਹੁੰਦਲ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਫਿਲਮ ਬੱਬਰ ਦਾ ਨਿਰਮਾਣ ਬੰਬ ਬੀਟਸ ਅਤੇ ਦੇਸੀ ਕਰੂ ਦੁਆਰਾ ਕੀਤਾ ਗਿਆ ਹੈ।

ਫ਼ਿਲਮ ਭਾਵਨਾਵਾਂ, ਐਕਸ਼ਨ, ਰੋਮਾਂਚ, ਡਰਾਮਾ ਅਤੇ ਸਸਪੈਂਸ ਦਾ ਇੱਕ ਪਾਵਰ ਪੈਕ ਹੈ। ਅਦਾਕਾਰਾਂ ਸਮੇਤ ਫ਼ਿਲਮ ਦੀ ਪੂਰੀ ਟੀਮ ਨੇ ਸਪੋਟ ਬੋਏ ਤੋਂ ਲੈਕੇ ਸਿਨੇਮੈਟੋਗ੍ਰਾਫਰ ਤੇ ਐਡੀਟਰ ਤੱਕ, ਬਹੁਤ ਮਿਹਨਤ ਕੀਤੀ ਹੈ ਅਤੇ ਸ਼ਲਾਘਾਯੋਗ ਕੰਮ ਕੀਤਾ ਹੈ ਜੋ ਪਰਦੇ ‘ਤੇ ਸਾਫ਼ ਦਿਖਾਈ ਦਿੰਦਾ ਹੈ। ਫ਼ਿਲਮ ਸਿਨੇਮਾਘਰਾਂ ਵਿੱਚ ਸਫਲਤਾਪੂਰਵਕ ਚੱਲ ਰਹੀ ਹੈ ਅਤੇ ਯਕੀਨਨ ਦੁਨੀਆ ਭਰ ਵਿੱਚ ਇੱਕ ਬਲਾਕਬਸਟਰ ਹਿੱਟ ਬਣੇਗੀ।