ਚੰਡੀਗੜ੍ਹ 9 ਅਗਸਤ 2021. ਗਿੱਪੀ ਗਰੇਵਾਲ ਆਪਣੇ ਗੀਤਾਂ ਤੋਂ ਲੈ ਕੇ ਫਿਲਮਾਂ ਤੱਕ ਪੰਜਾਬੀ ਇੰਡਸਟਰੀ ਵਿੱਚ ਇੱਕ ਬ੍ਰੈਂਡ ਵਜੋਂ ਜਾਣੇ ਜਾਂਦੇ ਹਨ; ਇੰਡਸਟਰੀ ‘ਚ ਉਨ੍ਹਾਂ ਦਾ ਹਿੱਸਾ ਬਣਨ ਤੋਂ ਲੈ ਕੇ ਉਨ੍ਹਾਂ ਨੂੰ ਬਣਾਉਣ ਤੱਕ ਦੇ ਸਫ਼ਰ ਵਿੱਚ ਉਹਨਾਂ ਨੇ ਵਿਸ਼ਵ ਭਰ ਵਿੱਚ ਆਪਣੀ ਪਹਿਚਾਣ ਨੂੰ ਦਰਸਾਇਆ ਹੈ | ਉਹ ਆਪਣੇ ਹਿੱਟ ਪੰਜਾਬੀ ਸਿੰਗਲ ਟਰੈਕ ‘ਫੁਲਕਾਰੀ’ ਤੋਂ ਮਸ਼ਹੂਰ ਹੋਏ ਸਨ , ਜਿਸਨੇ ਪੰਜਾਬ ਦੇ ਬਹੁਤ ਸਾਰੇ ਰਿਕਾਰਡ ਤੋੜ ਦਿੱਤੇ ਸੀ । ਜੇ ਅਸੀਂ ਆਪਣੇ ਆਪ ਨੂੰ ਇਸ ਸਿਤਾਰੇ ਬਾਰੇ ਲਿਖਣ ਦੀ ਇਜਾਜ਼ਤ ਦਿੰਦੇ ਹਾਂ ਤਾਂ ਅਸੀਂ ਉਹਨਾਂ ਦੇ ਹੁਣ ਤਕ ਦੇ ਸਫ਼ਰ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ | ਉਹ ਉਸ ਸਮੇਂ ਤੋਂ ਬਹੁਤ ਸਾਰੇ ਦਿਲਾਂ ਦੇ ਸਿਤਾਰੇ ਰਹੇ ਹਨ ਅਤੇ ਅਜੇ ਵੀ ਲੱਖਾਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ|
ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਗਿੱਪੀ ਗਰੇਵਾਲ ਦਾ ‘ਲਿਮਟਿਡ ਐਡੀਸ਼ਨ’ ਦਾ ਹਾਲ ਹੀ ਵਿਚ ਬੋਨਸ ਟਰੈਕ ਰਿਲੀਜ਼ ਕੀਤਾ ਗਿਆ ਹੈ ਜੋ ਆਪਣੇ ਸਾਰੇ ਪ੍ਰਸ਼ੰਸਕਾਂ ਲਈ ਪੰਜਾਬੀ ਰੌਕ ਸਟਾਰ ਗਿੱਪੀ ਗਰੇਵਾਲ ਦੇ ਸਫ਼ਰ ਨੂੰ ਉਸਦੇ ਗਾਣੇ ਰਾਹੀਂ ਬਿਆਨ ਕਰਦਾ ਹੈ| ਲਿਮਟਿਡ ਐਡੀਸ਼ਨ ਦੇ ‘ਇੰਟ੍ਰੋਡਕਸ਼ਨ’ ਨੇ ਮਨੋਰੰਜਨ, ਖੁਸ਼ੀ, ਸੰਗੀਤਕ ਧੁਨਾਂ ਅਤੇ ਉਹ ਸਭ ਕੁਝ ਭਰ ਦਿੱਤਾ ਹੈ ਜੋ ਅਸੀਂ ਆਪਣੀ ਜ਼ਿੰਦਗੀ ਵਿੱਚ ਸੰਗੀਤ ਤੋਂ ਚਾਹੁੰਦੇ ਹਾਂ| ਨਾਲ ਹੀ, ਉਸਦੇ ਬੋਨਸ ਟਰੈਕ ਤੋਂ ਇਹ ਸਪੱਸ਼ਟ ਹੈ ਕਿ ਉਸਦੀ ਐਲਬਮ ਦੇ ਸਾਰੇ ਗਾਣੇ ਸੰਗੀਤ ਦੀ ਖੁਸ਼ਬੂ ਨਾਲ ਭਰਪੂਰ ਹੋਣਗੇ |
ਇੰਟ੍ਰੋਡਕਸ਼ਨ ਅੱਜ ‘ਹਮਬਲ ਮਿਊਜ਼ਿਕ’ ਲੇਬਲ ਤੇ ਰਿਲੀਜ਼ ਕੀਤੀ ਗਈ ਹੈ ਅਤੇ ਇਹ ਪੰਜਾਬੀ ਰੌਕ ਸਟਾਰ ਗਿੱਪੀ ਗਰੇਵਾਲ ਦੇ ਜੀਵਨ ਦੀ ਕਹਾਣੀ ਨੂੰ ਬਿਆਨ ਹੈ|
ਇਸ ਤੋਂ ਇਲਾਵਾ, ਉਨ੍ਹਾਂ ਦੀ ਟੀਮ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਉਹਨਾਂ ਦੀ ਐਲਬਮ ਦੇ ਸਾਰੇ ਗਾਣੇ ਅਮਰੀਕਾ ਅਤੇ ਕੈਨੇਡਾ ਵਿੱਚ ਸ਼ੂਟ ਕੀਤੇ ਗਏ ਹਨ,ਜੋ ਕਿ ਸਾਰੇ ਹੀ ਬਹੁਤ ਵਧੀਆ ਹਿੱਟ ਹੋਣਗੇ|
ਇਸ ਤਰ੍ਹਾਂ, ਲਿਮਿਟਿਡ ਐਡੀਸ਼ਨ ਦੀ ਤਰ੍ਹਾਂ, ਗਿੱਪੀ ਗਰੇਵਾਲ ਦੇ ਇਸ ‘ਲਿਮਿਟਿਡ ਐਡੀਸ਼ਨ’ ਦੀ ਉਹਨਾਂ ਦੇ ਸਾਰੇ ਪ੍ਰਸ਼ੰਸਕਾਂ ਦੁਆਰਾ ਬਹੁਤ ਮੰਗ ਹੋਵੇਗੀ|