Mohali : 14 July 2025 (22G TV) ਭਾਰਤ ਅਤੇ ਪੰਜਾਬ ਪੁਲਿਸ ਲਈ ਮਾਣ ਵਾਲੀ ਗੱਲ ਹੈ ਕਿ ਸੀਨੀਅਰ ਸੂਪਰਿੰਟੇਂਡੈਂਟ ਆਫ ਪੁਲਿਸ (ਐਸ.ਐਸ.ਪੀ) ਦਲਜੀਤ ਸਿੰਘ ਰਾਣਾ ਨੇ ਅਮਰੀਕਾ ਦੇ ਅਟਲਾਂਟਾ ਸ਼ਹਿਰ ਵਿੱਚ ਹੋ ਰਹੀਆਂ ਅੰਤਰਰਾਸ਼ਟਰੀ ਪੁਲਿਸ ਖੇਡਾਂ (Veterans Category) ਵਿੱਚ ਜੈਵਲਿਨ ਥ੍ਰੋ ਮੁਕਾਬਲੇ ‘ਚ ਸੋਨ ਤਮਗਾ ਜਿੱਤ ਕੇ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ।
ਸੇਵਾ ਅਤੇ ਖੇਡ ਦੋਵਾਂ ਖੇਤਰਾਂ ਵਿੱਚ ਆਪਣੀ ਦ੍ਰਿੜਤਾ ਅਤੇ ਲਗਨ ਲਈ ਮਸ਼ਹੂਰ ਐਸ.ਐਸ.ਪੀ ਰਾਣਾ ਦੀ ਇਸ ਉਪਲਬਧੀ ਨੂੰ ਪੁਲਿਸ ਵਿਭਾਗ ਅਤੇ ਖੇਡ ਪ੍ਰੇਮੀ ਭਰਪੂਰ ਤਰੀਕੇ ਨਾਲ ਮਨਾਉਂਦੇ ਨਜ਼ਰ ਆ ਰਹੇ ਹਨ। ਦੁਨੀਆ ਭਰ ਦੇ ਵੈਟਰਨ ਅਧਿਕਾਰੀਆਂ ਨਾਲ ਹੋਏ ਮੁਕਾਬਲੇ ਵਿੱਚ ਉਨ੍ਹਾਂ ਨੇ ਆਪਣੀ ਕਾਬਲਿਯਤ, ਤਾਕਤ ਅਤੇ ਫੋਕਸ ਨਾਲ ਦਰਸ਼ਕਾਂ ਅਤੇ ਖਿਡਾਰੀਆਂ ਤੋਂ ਖੂਬ ਵਾਹ-ਵਾਹ ਲੁੱਟੀ।
ਇਹ ਜਿੱਤ ਸਿਰਫ਼ ਉਨ੍ਹਾਂ ਦੀ ਨਿੱਜੀ ਉਪਲਬਧੀ ਨਹੀਂ, ਸਗੋਂ ਪੰਜਾਬ ਪੁਲਿਸ ਦੇ ਬਹੁਪੱਖੀ ਟੈਲੈਂਟ ਨੂੰ ਦਰਸਾਉਂਦੀ ਹੈ। ਐਸ.ਐਸ.ਪੀ ਦਲਜੀਤ ਸਿੰਘ ਰਾਣਾ ਇਹ ਸਾਬਤ ਕਰ ਰਹੇ ਹਨ ਕਿ ਉਮਰ ਕਦੇ ਵੀ ਰੁਕਾਵਟ ਨਹੀਂ, ਜਦੋਂ ਜੋਸ਼ ਅਤੇ ਅਨੁਸ਼ਾਸਨ ਮਿਲਦੇ ਹਨ। ਉਨ੍ਹਾਂ ਦੀ ਇਹ ਜਿੱਤ ਭਾਰਤ ਦੀ ਅੰਤਰਰਾਸ਼ਟਰੀ ਪੱਧਰ ‘ਤੇ ਵਧ ਰਹੀ ਪ੍ਰਭਾਵਸ਼ਾਲੀ ਹਿਸੇਦਾਰੀ ਨੂੰ ਦਰਸਾਉਂਦੀ ਹੈ।
IN ENGLISH
In a proud moment for India and the Punjab Police, Senior Superintendent of Police (SSP) Daljit Singh Rana has won a gold medal at the International Police Games (Veterans Category) being held in Atlanta, USA. Representing India in the javelin throw event, SSP Rana not only clinched the top spot but also set a new record, making his mark on the global stage.
Known for his discipline and dedication in both service and sport, SSP Rana’s achievement is being celebrated across the police fraternity and sports circles. Competing against veteran officers from across the world, he demonstrated extraordinary skill, strength, and focus — earning applause from spectators and fellow participants alike.
This achievement highlights the excellence and multi-dimensional talent within Punjab Police. SSP Rana’s victory sends out a powerful message of fitness, commitment, and national pride. The Punjab Police department expressed immense joy at this accomplishment, calling it a “moment of honour for the entire force and the state.”
SSP Daljit Singh Rana continues to inspire young officers by proving that age is no barrier when passion and discipline meet. His gold-medal win stands as a shining example of India’s growing impact in international arenas