ਚੰਡੀਗੜ੍ਹ 6 ਅਗਸਤ 2021 – ਪਿਆਰ ਇੱਕ ਅਜਿਹੀ ਭਾਵਨਾ ਹੈ ਜੋ ਬੋਲੀ ਅਤੇ ਖੇਤਰ ਦੀਆਂ ਹੱਦਾਂ ਤੋਂ ਪਰੇ ਹੈ | ਹਾਲਾਂਕਿ, ਜਦੋਂ ਇਸ ਭਾਵਨਾ ਦੇ ਪ੍ਰਗਟਾਵੇ ਦੀ ਗੱਲ ਆਉਂਦੀ ਹੈ, ਕੋਈ ਵੀ ਕਿਸੇ ਸੰਪੂਰਨ ਰੋਮਾਂਟਿਕ ਟ੍ਰੈਕ ਨੂੰ ਰੋਕ ਨਹੀਂ ਸਕਦਾ| ਰੋਮਾਂਸ ਲਈ ਗੀਤ ਜਾਂ ਸੰਗੀਤ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਵਾਰ -ਵਾਰ ਗਾਇਕ ਅਤੇ ਸੰਗੀਤ ਨਿਰਦੇਸ਼ਕ ਇਕ ਬੇਹਤਰੀਨ ਟ੍ਰੈਕ ਦੇਣ ਲਈ ਆਪਣੀ ਪੂਰੀ ਕੋਸ਼ਿਸ਼ ਕਰਦੇ ਹਨ| ਇਸੇ ਕੋਸ਼ਿਸ ਨੂੰ ਜਾਰੀ ਕਰਦਿਆਂ ਮਸ਼ਹੂਰ ਗਾਇਕਾ ਮੰਨਤ ਨੂਰ ਆਪਣਾ ਨਵਾਂ ਰੋਮਾਂਟਿਕ ਟਰੈਕ ‘ਮੇਰਾ ਮਾਹੀ’ ਲੈ ਕੇ ਆ ਰਹੀ ਹੈ|
ਲੌਂਗ ਲਾਚੀ, ਮਿਊਜ਼ਿਕ ਇੰਡਸਟਰੀ ਦਾ ਪਹਿਲਾ ਇੱਕ ਅਰਬ ਵਿਊਜ਼ ਵਾਲਾ ਭਾਰਤੀ ਗੀਤ ਮੰਨਿਆ ਗਿਆ ਹੈ ਜੋ ਕਿ ਮੰਨਤ ਨੂਰ ਦੁਆਰਾ ਗਾਇਆ ਗਿਆ ਹੈ| ਉਹਨਾਂ ਨੇ ਇਸ ਰਿਕਾਰਡ ਨੂੰ ਛੂਹਿਆ ਹੈ ਅਤੇ ਦੇਸ਼ ਭਰ ਦੇ ਸੰਗੀਤ ਉਦਯੋਗ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ ਹੈ|

‘ਮੇਰਾ ਮਾਹੀ’ ਗੀਤ ਦੀ ਟੀਮ ਦੀ ਗੱਲ ਕਰੀਏ ਤਾਂ ਮੰਨਤ ਨੂਰ ਯੁਵਰਾਜ ਹੰਸ ਨਾਲ ਦਿਖਾਈ ਦੇਣਗੇ ।ਗਾਣੇ ਦਾ ਮਿਊਜ਼ਿਕ ਦੇਸੀ ਕਰੂ ਨੇ ਦਿੱਤਾ ਹੈ। ਗੀਤ ਦੇ ਬੋਲ ਗੁਰਨੀਤ ਦੋਸਾਂਝ ਨੇ ਲਿਖੇ ਹਨ। ‘ਮੇਰਾ ਮਾਹੀ’ ਦੇ ਵੀਡੀਓ ਦਾ ਨਿਰਦੇਸ਼ਨ ਤੇਜੀ ਸੰਧੂ ਦੁਆਰਾ ਕੀਤਾ ਗਿਆ ਹੈ।
ਇਹ ਗਾਣਾ ਮੰਨਤ ਨੂਰ ਦੇ ਆਪਣੇ ਮਿਊਜ਼ਿਕ ਲੇਬਲ ਐਮ ਐਨ ਮੈਲੋਡੀ ਦੇ ਤਹਿਤ ਪਹਿਲੇ ਗਾਣੇ ਦੇ ਰੂਪ ਵਿੱਚ ਰਿਲੀਜ਼ ਕੀਤਾ ਜਾਵੇਗਾ ਅਤੇ ਇਸ ਗੀਤ ਦੇ ਨਾਲ ਉਹ ਮਿਊਜ਼ਿਕ ਇੰਡਸਟਰੀ ਵਿੱਚ ਇਕ ਨਿਰਮਾਤਾ ਵਜੋਂ ਐਂਟਰੀ ਕਰਨਗੇ। ਉਹਨਾਂ ਦੇ ਨਾਲ ਰਾਜਵੰਤ ਕੌਰ ਐਮ ਐਨ ਮੈਲੋਡੀ ਲੇਬਲ ਦੇ ਨਿਰਮਾਤਾ ਵਜੋਂ ਹਨ | ਸੰਗੀਤਕ ਤਰਾਨੇ ਵਾਲਾ ਇਹ ਗੀਤ ਮਿਊਜ਼ਿਕ ਇੰਡਸਟਰੀ ਵਿੱਚ ਔਰਤਾਂ ਦੀ ਮੌਜੂਦਗੀ ਅਤੇ ਸਮਾਜ ਦੇ ਵਿਕਾਸ ਪ੍ਰਤੀ ਉਨ੍ਹਾਂ ਦੀ ਮਜ਼ਬੂਤ ਬਣਾਵੇਗਾ|
ਮੰਨਤ ਨੂਰ ਨੇ ਕਿਹਾ, “ਮੈਂ ਆਪਣੀ ਜ਼ਿੰਦਗੀ ਦੇ ਇਸ ਨਵੇਂ ਸਫ਼ਰ ਲਈ ਬਹੁਤ ਉਤਸ਼ਾਹਿਤ ਹਾਂ। ਮੈਂ ਬਹੁਤ ਸਾਰੇ ਗਾਣੇ ਕੀਤੇ ਹਨ ਪਰ ਇਹ ਗਾਣਾ ਮੇਰੇ ਦਿਲ ਦੇ ਬਹੁਤ ਨੇੜੇ ਹੈ ਕਿਉਂਕਿ ਮੈਂ ਇਸਨੂੰ ਆਪਣੇ ਐਮ ਐਨ ਮੈਲੋਡੀ ਮਿਊਜ਼ਿਕ ਲੇਬਲ ਤੇ ਪਹਿਲੇ ਗਾਣੇ ਵਜੋਂ ਲਾਂਚ ਕਰਨ ਜਾ ਰਹੀ ਹਾਂ ਅਤੇ ਨਾਲ ਹੀ, ਮੈਂ ਯੁਵਰਾਜ ਹੰਸ, ਦੇਸੀ ਕਰੂ ਅਤੇ ਮੇਰੀ ਸਾਰੀ ਟੀਮ ਦਾ ਉਨ੍ਹਾਂ ਦੇ ਵਿਸ਼ਵਾਸ ਲਈ ਤਹਿ ਦਿਲੋਂ ਧੰਨਵਾਦੀ ਹਾਂ। ”
ਰਾਜਵੰਤ ਕੌਰ ਨੇ ਕਿਹਾ, “ਇੱਕ ਔਰਤ ਹੋਣ ਦੇ ਨਾਤੇ ਮੈਂ ਸੰਗੀਤ ਲੇਬਲ ਵਿੱਚ ਨਿਰਮਾਤਾ ਵਜੋਂ ਮੰਨਤ ਨੂਰ ਦੇ ਨਾਲ ਕੰਮ ਕਰਨ ਵਿੱਚ ਮਾਣ ਮਹਿਸੂਸ ਕਰ ਰਹੀ ਹਾਂ । ਮੈਨੂੰ ਉਮੀਦ ਹੈ ਕਿ ਦਰਸ਼ਕ ਸਾਨੂੰ ਇਸ ਨਵੀਂ ਸ਼ੁਰੂਆਤ ਵਿੱਚ ਹੋਰ ਵੀ ਜ਼ਿਆਦਾ ਪਿਆਰ ਦੇਣਗੇ | ”
ਦੇਸੀ ਕਰੂ ਨੇ ਕਿਹਾ, “ਅਸੀਂ ਮੰਨਤ ਨੂਰ ਵਰਗੀ ਗਾਇਕਾ ਦੇ ਨਾਲ ਕੰਮ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਾਂ,ਉਹਨਾਂ ਨੇ ਪਹਿਲੇ ਗਾਣੇ ਤੋਂ ਹੀ ਇੱਕ ਅਰਬ ਸਟਾਰ ਦੀ ਮਾਨਤਾ ਦੇ ਨਾਲ ਸਫਲਤਾ ਪ੍ਰਾਪਤ ਕੀਤੀ ਹੈ।”