ਚੰਡੀਗੜ੍ਹ 29 ਜੁਲਾਈ 2021 (22G TV) ਜ਼ੀ ਸਟੂਡੀਓਜ਼ ‘ਬਾਵੇਜਾ ਸਟੂਡੀਓਜ਼’ ਦੇ ਸਹਿਯੋਗ ਨਾਲ ਤੁਹਾਡੇ ਲਈ ਲੈ ਕੇ ਆ ਰਹੇ ਹਨ ‘ਜਿੰਨੇ ਜੰਮੇ ਸਾਰੇ ਨਿਕੰਮੇ’, ਜੋ ਕਿ 22 ਅਕਤੂਬਰ, 2021 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ’ ਚ ਰਿਲੀਜ਼ ਹੋਵੇਗੀ। ਇਹ ਫ਼ਿਲਮ ਪਰਿਵਾਰਕ ਕਦਰਾਂ ਕੀਮਤਾਂ ਬਾਰੇ ਸਮਾਜਿਕ ਸੰਦੇਸ਼ ਦੇ ਨਾਲ-ਨਾਲ ਕਾਮੇਡੀ, ਡਰਾਮੇ ਅਤੇ ਰੋਮਾਂਸ ਦਾ ਇੱਕ ਪੂਰਾ ਪੈਕੇਜ ਹੈ।
ਕੈਨੀ ਛਾਬੜਾ ਦੇ ਨਿਰਦੇਸ਼ਿਤ ਫਿਲਮ ‘‘ ਜਿੰਨੇ ਜੰਮੇ ਸਾਰਾ ਨਿਕੰਮੇ’’ ਦੇ ਵਿਚ ਬਿਨੂੰ ਢਿੱਲੋਂ, ਜਸਵਿੰਦਰ ਭੱਲਾ, ਪੁਖਰਾਜ ਭੱਲਾ ਅਤੇ ਸੀਮਾ ਕੌਸ਼ਲ ਹਨ। ਇਹ ਫ਼ਿਲਮ ਮਨਿੰਦਰ ਸਿੰਘ, ਦੀਪਾਲੀ ਰਾਜਪੂਤ, ਭੂਮਿਕਾ ਸ਼ਰਮਾ ਅਤੇ ਅਰਮਾਨ ਅਨਮੋਲ ਵਰਗੇ ਪ੍ਰਤਿਭਾਸ਼ਾਲੀ ਅਦਾਕਾਰਾਂ ਨੂੰ ਵੀ ਪੇਸ਼ ਕਰੇਗੀ। ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਦੁਆਰਾ ਲਿਖੀ ਗਈ ਹੈ|
‘ਜਿਨੇ ਜੰਮੇ ਸਾਰੇ ਨਿਕੰਮੇ’ ਇੱਕ ਮਜ਼ਬੂਤ ਸਮਾਜਿਕ ਸੰਦੇਸ਼ ਦੇ ਨਾਲ ਇੱਕ ਪਰਿਵਾਰਕ ਕਾਮੇਡੀ ਹੈ।
ਅਦਾਕਾਰ ਬਿੱਨੂੰ ਢਿੱਲੋਂ ਨੇ ਟਿੱਪਣੀ ਕਰਦਿਆਂ ਕਿਹਾ,“ਇੱਕ ਅਭਿਨੇਤਾ ਹੋਣ ਦੇ ਨਾਤੇ, ਅਸੀਂ ਆਪਣੇ ਹਰ ਪ੍ਰਾਜੈਕਟ ਵਿੱਚ ਆਪਣੀ ਪੂਰੀ ਵਾਹ ਲਾਉਂਦੇ ਹਾਂ। ਹਾਲਾਂਕਿ, ਮਹਾਂਮਾਰੀ ਨੇ ਸਾਡੇ ਸਾਰਿਆਂ ਲਈ ਮੁਸ਼ਕਲ ਬਣਾ ਦਿੱਤੀ ਹੈ ਪਰ ਪ੍ਰਮਾਤਮਾ ਦੀ ਮਿਹਰ ਨਾਲ ‘ਜਿੰਨੇ ਜੰਮੇ ਸਾਰੇ ਨਿਕੰਮੇ’ ਨੂੰ ਪਰਦੇ ਤੇ ਪੇਸ਼ ਕਰਨ ਲਈ ਤਿਆਰ ਹਾਂ। ਮੈਂਨੂੰ ਯਕੀਨ ਹੈ ਦਰਸ਼ਕ ਕਹਾਣੀ ਨਾਲ ਜੁੜਣਗੇ ਅਤੇ ਆਪਣਾ ਅਸ਼ੀਰਵਾਦ ਦੇਣਗੇ। ”
ਅਦਾਕਾਰ ਜਸਵਿੰਦਰ ਭੱਲਾ ਨੇ ਕਿਹਾ ਅਸੀਂ ,’ਜਿੰਨੇ ਜੰਮੇ ਸਾਰੇ ਨਿਕੰਮੇ’ ਨੂੰ ਦਰਸ਼ਕਾਂ ਤੱਕ ਪਹੁੰਚਾ ਕੇ ਖੁਸ਼ ਹਾਂ। ਇਹ ਇਕ ਵਿਸ਼ੇਸ਼ ਸਮਾਜਿਕ ਸੰਦੇਸ਼ ਦੇ ਨਾਲ ਦਿਲ ਨੂੰ ਛੋਹ ਜਾਣ ਵਾਲੀ ਕਹਾਣੀ ਹੈ|’
ਡਾਇਰੈਕਟਰ ਕੈਨੀ ਛਾਬੜਾ ਨੇ ਕਿਹਾ, “ਮਹਾਂਮਾਰੀ ਦੌਰਾਨ ਅਸੀਂ ਸਾਰਿਆਂ ਨੇ ਪਰਿਵਾਰ ਅਤੇ ਰਿਸ਼ਤਿਆਂ ਦੀ ਮਹੱਤਤਾ ਦਾ ਅਹਿਸਾਸ ਕੀਤਾ। ਇਸ ਕਰਕੇ ,ਸਾਡਾ ਇਰਾਦਾ ਇਹ ਸੀ ਕਿ ਇਸ ਫ਼ਿਲਮ ਨੂੰ ਇਸ ਤਰੀਕੇ ਨਾਲ ਬਣਾਇਆ ਜਾਵੇ ਕਿ ਇਹ ਇੱਕ ਨਿੱਘੀ ਜੱਫੀ ਵਾਂਗ ਮਹਿਸੂਸ ਹੋਵੇ। ਇਹ ਇੱਕ ਅਜਿਹੀ ਫ਼ਿਲਮ ਹੈ ਜੋ ਮਾਪਿਆਂ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕ ਇਸ ਨੂੰ ਪਸੰਦ ਕਰਨਗੇ।”
ਨਿਰਮਾਤਾ ਹਰਮਨ ਬਾਵੇਜਾ ਅਤੇ ਵਿੱਕੀ ਬਾਹਰੀ ਨੇ ਕਿਹਾ, “ਜਿੰਨੇ ਜੰਮੇ ਸਾਰੇ ਨਿਕੰਮੇ’ ਨੂੰ ਸਰੋਤਿਆਂ ਤੱਕ ਪਹੁੰਚਾਉਣ ਵਿਚ ਸਾਨੂੰ ਬਹੁਤ ਖ਼ੁਸ਼ੀ ਮਹਿਸੂਸ ਹੋ ਰਹੀ ਹੈ। ਇਹ ਇਕ ਅਜਿਹੀ ਫ਼ਿਲਮ ਹੈ ਜਿਸ ਤੇ ਸਾਨੂੰ ਮਾਣ ਹੈ ਅਤੇ ਸਾਨੂੰ ਯਕੀਨ ਹੈ ਕਿ ਦਰਸ਼ਕ ਇਸ ਦਾ ਆਨੰਦ ਉਨ੍ਹਾਂ ਹੀ ਮਾਣਨਗੇ ਜਿੰਨਾ ਅਸੀਂ ਇਸ ਨੂੰ ਬਣਾਉਣ ਲਿਆ ਹੈ।”
ਇਸ ਮਹਾਂਮਾਰੀ ਦੁਆਰਾ ਸਿਨੇਮਾਘਰਾਂ ਨੂੰ ਬੰਦ ਕਰਕੇ ਰਿਲੀਜ਼ ਦੀਆਂ ਤਾਰੀਖਾਂ ਨੂੰ ਬਦਲਦਿਆਂ ਇੱਕ ਸਾਲ ਹੋ ਗਿਆ ਹੈ, ਪਰ ਹੁਣ ਚੰਗੀ ਖ਼ਬਰ ਇਹ ਹੈ ਕਿ ਫਿਲਮਾਂ ਵਾਪਸ ਆ ਰਹੀਆਂ ਹਨ। 22 ਅਕਤੂਬਰ 2021 ਨੂੰ ਆਪਣੇ ਨਜ਼ਦੀਕੀ ਸਕ੍ਰੀਨਾਂ ‘ਤੇ ‘ਜਿੰਨੇ ਜੰਮੇ ਸਾਰੇ ਨਿਕੰਮੇ’ ਦੀ ਰਿਲੀਜ਼ ਦੇ ਨਾਲ ਮਨੋਰੰਜਨ ਦੇ ਸੰਪੂਰਨ ਪੈਕੇਜ ਨੂੰ ਦੇਖਣ ਲਈ ਤਿਆਰ ਰਹੋ।