Home Business INDUSTRIAL landscape of Tricity becomes Bigger and more Dynamic with Gopal’s Sweets...

INDUSTRIAL landscape of Tricity becomes Bigger and more Dynamic with Gopal’s Sweets joining Mohali Industrial Economic Zone for setting up manufacturing Unit

207
0
Gopal Sweets
Gopal Sweets

Chandigarh, 5th July 2024 9 (22G TV)  MIEZ is a unique industrial initiative by Royale Estate Group which will prove to be a game-changer in terms of industrial revolution in the Tri-city and across the states of Punjab, Haryana, Himachal and J & K. Spread over 150 acres with a vision to eventually take it to 500 acres over the next 3 years, MIEZ’s proximity to an International Airport, biggest Railway Junction of the region and close to the Dry Port of Shambhu barrier, augmented by great advantage of connectivity to all the 4 states, makes it the best Industrial Township ever in Tri-City.

MIEZ welcomes Gopal’s Sweets a brand and a name synonymous with quality. Gopal Sweets is the biggest, most trusted and most reputed brand across Punjab Haryana and Himachal. With an enviable market credibility, they carry a rich legacy of over 5 decades. Managing director of Gopal’s Sweets Pvt. Ltd. Sh Sharanjit Singh says, “With the perishable nature of our products, mainly sweets and other dairy and bakery products, we were looking for the most Central and strategic location from where we could serve all the 4 states within the desirable timelines. We found this huge advantage of location in MIEZ where we are now Region’s Biggest manufacturing unit for Sweets, Namkeens, Bakery and other milk products, at an investment of approximately 150 Cr”.

Another notable industry at MIEZ which is nearing completion, is a Food Processing Unit, spread over 4 Acres, at an investment of 100 crore plus. This plant is approved by Ministry of Food Processing, Government of India. Green produce of Punjab, like green peas, cabbage, onions and potatoes, which currently goes to Rudrapur in Uttarakhand for processing & packaging, will no longer have to go to Uttarakhand. This plant at MIEZ will cater for all such operations for the farmers and food growers of Punjab. Equipped with most advanced German machinery and technology, this Food Processing Unit will not only reduce all the overhead cost in terms of transportation, labour and toll etc, but will also create a job opportunity for skilled and unskilled youth of tricity.

Likewise, we have more than 50 reputed industries on board who have joined MIEZ and are in the process of setting up their respective industry, ranging from pharmaceuticals, packaging, food processing, agro and agriculture, engineering, tractors and autoparts, metal and bath fittings, machines, furniture, marbles and granites and so on. A few names from these industries are Comments industry, Zenus Metal Manufacturers, VK Engineering Works, Making Ways Auto Industries, Boparai Auto Industry, Woodcraft, Ruby industries, Health Guard Packaging Pvt Ltd, Ethnic Biotech, Forgo Pharmaceutical Pvt Ltd, Swastik Lifesciences Pharmaceuticals, Raj Steel Furniture, Woodcraft and many more said Mr. Ashish Mittal , Director MIEZ.

Every industry being set up in MIEZ will have all the benefits under Invest. Punjab initiative by Govt of Punjab and under MSME “Make in India” initiative by Govt of India.

Sh Neeraj Kansal, Managing Director, Royale Estate Group, sharing his vision for MIEZ, said that this Industrial Township is going to bring about a new industrial revolution across the region by developing an absolutely modern and state-of-the-art industrial township. It is equipped with facilities and amenities like Convention Centre, centralized Reception lobby, Meeting Rooms, Conference Hall, Food Court, Fully Equipped Laboratory, Skill Development Centre, Staff Canteen and so on.

Col. Inderjeet Suri, President Royale Estate Group, proudly said that their Group has a vision to provide employment to around 50000 skilled and unskilled people across the region at MIEZ, besides boosting the economy of state of Punjab.

Mohali Industrial Association, that is M.I.A has played a very significant role in bringing MIEZ to its current shape and status. Sh. Ashish Mittal, Director MIEZ expressed his deep gratitude to all office- bearers and members of the Mohali Industrial Association and said that they were privileged to have the esteemed presence of Shri Ravi Jeet Singh, President INDUSTRIAL BUSINESS OWNERS ASSOCIATION, Sector 82 , Mohali , SHRI A.R CHOUDHARY, PRESIDENT, CHANALON INDUSTRIAL ASSOCIATION Shri Jagdeep Singh, ex-Vice President, Mohali Industrial Association and Sh Iqbal Singh, ex Joint Secy, MIA in today’s press conference. He also mentioned Sh. Bhushan Gupta from Bhushan Properties who played an important role in this collaboration. The other notables included Sandeep Bhalla, Rajnish Mahajan, Vivek Sharma and Munish Wayyer.

In the end, Managing Director of Royale Estate Group, Sh. Neeraj Kansal expressed his deep gratitude to all the media persons, reporters, journalists, guests and all dignitaries present during the press conference.

IN PUNJABI

 

Chandigarh, 5th July 2024 9 (22G TV)   ਗੋਪਾਲ ਸਵੀਟਸ ਵਲੋਂ ਮੋਹਾਲੀ ਇੰਡਸਟਰੀਅਲ ਇਕਨਾਮਿਕ ਜ਼ੋਨ (ਐਮਆਈਈਜ਼ੈਡ) ਵਿੱਚ ਆਪਣੀ ਮੈਨੂਫੈਕਚਰਿੰਗ ਯੂਨਿਟ ਸਥਾਪਤ ਕਰਨ ਨਾਲ ਟ੍ਰਾਈਸਿਟੀ ਦਾ ਉਦਯੋਗਿਕ ਲੈਂਡਸਕੇਪ ਹੋਰ ਵੀ ਵੱਡਾ ਤੇ ਗਤੀਸ਼ੀਲ ਹੋ ਗਿਆ ਹੈ। ਐਮਆਈਈਜ਼ੈਡ ਇੱਕ ਵਿਲੱਖਣ ਉਦਯੋਗਿਕ ਪਹਿਲਕਦਮੀ ਹੈ, ਜੋ ਰਾਇਲ ਅਸਟੇਟ ਗਰੁੱਪ ਦੁਆਰਾ ਚਲਾਈ ਜਾ ਰਹੀ ਹੈ। ਇਹ ਟ੍ਰਾਈਸਿਟੀ ਦੇ ਨਾਲ ਨਾਲ ਪੰਜਾਬ, ਹਰਿਆਣਾ, ਹਿਮਾਚਲ ਅਤੇ ਜੰਮੂ ਤੇ ਕਸ਼ਮੀਰ ਵਿੱਚ ਉਦਯੋਗਿਕ ਕ੍ਰਾਂਤੀ ਲਿਆਉਣ ਲਈ ਇੱਕ ਗੇਮ-ਚੇਂਜਰ ਸਾਬਤ ਹੋਵੇਗੀ। ਇਹ ਯੂਨਿਟ 150 ਏਕੜ ਵਿੱਚ ਫੈਲਿਆ ਹੋਇਆ ਹੈ ਤੇ ਅਗਲੇ 3 ਸਾਲਾਂ ਵਿੱਚ ਇਸਨੂੰ 500 ਏਕੜ ਤੱਕ ਵਧਾਉਣ ਦੀ ਯੋਜਨਾ ਹੈ।

ਐਮਆਈਈਜ਼ੈਡ ਦੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਨੇੜਤਾ, ਖੇਤਰ ਦਾ ਸਭ ਤੋਂ ਵੱਡਾ ਰੇਲਵੇ ਜੰਕਸ਼ਨ ਤੇ ਸ਼ੰਭੂ ਬੈਰੀਅਰ ਦੀ ਸੁੱਕੀ ਬੰਦਰਗਾਹ ਸਾਰੇ ਚਾਰ ਰਾਜਾਂ ਨਾਲ ਸ਼ਾਨਦਾਰ ਸੰਪਰਕ ਦਾ ਲਾਭ ਪ੍ਰਦਾਨ ਕਰਦੀ ਹੈ। ਇਹ ਇਸਨੂੰ ਟ੍ਰਾਈਸਿਟੀ ਵਿੱਚ ਸਭ ਤੋਂ ਵਧੀਆ ਉਦਯੋਗਿਕ ਟਾਊਨਸ਼ਿਪਾਂ ਵਿੱਚੋਂ ਇੱਕ ਬਣਾਉਂਦਾ ਹੈ।

ਗੋਪਾਲ ਸਵੀਟਸ ਪੰਜਾਬ, ਹਰਿਆਣਾ ਤੇ ਹਿਮਾਚਲ ਵਿੱਚ ਸਭ ਤੋਂ ਵੱਡਾ ਅਤੇ ਨਾਮਵਰ ਬ੍ਰਾਂਡ ਹੈ। ਗੋਪਾਲ ਸਵੀਟਸ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ਼ਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਉਤਪਾਦਾਂ ਦੇ ਨਾਸ਼ਵਾਨ ਸੁਭਾਅ ਦੇ ਕਾਰਨ ਉਹ ਇੱਕ ਕੇਂਦਰੀ ਤੇ ਰਣਨੀਤਕ ਸਥਾਨ ਦੀ ਤਲਾਸ਼ ਕਰ ਰਹੇ ਸੀ, ਜੋ ਸਾਨੂੰ ਐਮਆਈਈਜ਼ੈਡ ਵਿੱਚ ਮਿਲਿਆ, ਜਿੱਥੇ 150 ਕਰੋੜ ਰੁਪਏ ਦੇ ਨਿਵੇਸ਼ ਨਾਲ ਮਠਿਆਈਆਂ, ਨਮਕੀਨ, ਬੇਕਰੀ ਤੇ ਦੁੱਧ ਉਤਪਾਦਾਂ ਲਈ ਨਿਰਮਾਣ ਯੂਨਿਟਾਂ ਵਜੋਂ ਸਥਾਪਿਤ ਕੀਤੇ ਜਾ ਰਹੇ ਹਨ।

ਐਮਆਈਈਜ਼ੈਡ ਵਿੱਚ ਇੱਕ ਹੋਰ ਮਹੱਤਵਪੂਰਨ ਉਦਯੋਗ, ਜੋ ਮੁਕੰਮਲ ਹੋਣ ਦੇ ਨੇੜੇ ਹੈ, 100 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਨਾਲ 4 ਏਕੜ ਵਿੱਚ ਫੈਲਿਆ ਇੱਕ ਫੂਡ ਪ੍ਰੋਸੈਸਿੰਗ ਯੂਨਿਟ ਹੈ। ਇਹ ਪਲਾਂਟ ਪੰਜਾਬ ਦੇ ਕਿਸਾਨਾਂ ਤੇ ਅਨਾਜ ਉਤਪਾਦਕਾਂ ਲਈ ਸਾਰੇ ਕੰਮ ਸੰਭਾਲੇਗਾ ਤੇ ਟਰਾਈਸਿਟੀ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰੇਗਾ। ਉੱਨਤ ਜਰਮਨ ਮਸ਼ੀਨਰੀ ਤੇ ਤਕਨਾਲੋਜੀ ਨਾਲ ਲੈਸ ਇਹ ਫੂਡ ਪ੍ਰੋਸੈਸਿੰਗ ਯੂਨਿਟ ਨਾ ਸਿਰਫ ਆਵਾਜਾਈ, ਮਜ਼ਦੂਰੀ ਤੇ ਟੋਲ ਆਦਿ ਦੇ ਸਾਰੇ ਓਵਰਹੈੱਡ ਖਰਚਿਆਂ ਨੂੰ ਘਟਾਏਗਾ, ਬਲਕਿ ਟ੍ਰਾਈਸਿਟੀ ਦੇ ਹੁਨਰਮੰਦ ਅਤੇ ਗੈਰ-ਹੁਨਰਮੰਦ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਕਰੇਗਾ।

ਐਮਆਈਈਜ਼ੈਡ ਦੇ ਡਾਇਰੈਕਟਰ ਅਸ਼ੀਸ਼ ਮਿੱਤਲ ਨੇ ਦੱਸਿਆ ਹੈ ਕਿ ਸਾਡੇ ਕੋਲ ਐਮਆਈਈਜ਼ੈਡ ਵਿੱਚ 50 ਤੋਂ ਵੱਧ ਨਾਮਵਰ ਉਦਯੋਗ ਹਨ, ਜਿਨ੍ਹਾਂ ਵਿੱਚ ਫਾਰਮਾਸਿਊਟੀਕਲ, ਪੈਕੇਜਿੰਗ, ਫੂਡ ਪ੍ਰੋਸੈਸਿੰਗ, ਖੇਤੀਬਾੜੀ ਤੇ ਖੇਤੀਬਾੜੀ, ਇੰਜੀਨੀਅਰਿੰਗ, ਟਰੈਕਟਰ ਤੇ ਆਟੋ ਪਾਰਟਸ, ਧਾਤੂ ਤੇ ਬਾਥ ਫਿਟਿੰਗ, ਮਸ਼ੀਨਰੀ, ਫਰਨੀਚਰ, ਮਾਰਬਲ ਅਤੇ ਗ੍ਰੇਨਾਈਟ ਆਦਿ ਸ਼ਾਮਲ ਹਨ। ਐਮਆਈਈਜ਼ੈਡ ਵਿੱਚ ਸਥਾਪਿਤ ਕੀਤੇ ਜਾ ਰਹੇ ਹਰੇਕ ਉਦਯੋਗ ਨੂੰ ਪੰਜਾਬ ਸਰਕਾਰ ਦੀ ਇਨਵੈਸਟ ਪੰਜਾਬ ਪਹਿਲਕਦਮੀ ਅਤੇ ਭਾਰਤ ਸਰਕਾਰ ਦੀ ਐਮਐਸਐਮਈ “ਮੇਕ ਇਨ ਇੰਡੀਆ” ਪਹਿਲਕਦਮੀ ਦੇ ਤਹਿਤ ਸਾਰੇ ਲਾਭ ਪ੍ਰਾਪਤ ਹੋਣਗੇ।

ਰਾਇਲ ਅਸਟੇਟ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਨੀਰਜ ਕਾਂਸਲ ਨੇ ਕਿਹਾ ਕਿ ਐਮਆਈਈਜ਼ੈਡ ਇੱਕ ਨਵੀਂ ਉਦਯੋਗਿਕ ਕ੍ਰਾਂਤੀ ਲਿਆਉਣ ਜਾ ਰਿਹਾ ਹੈ। ਇਸ ਵਿੱਚ ਕਨਵੈਨਸ਼ਨ ਸੈਂਟਰ, ਕੇਂਦਰੀ ਰਿਸੈਪਸ਼ਨ ਲਾਬੀ, ਮੀਟਿੰਗ ਰੂਮ, ਕਾਨਫਰੰਸ ਹਾਲ, ਫੂਡ ਕੋਰਟ, ਪੂਰੀ ਤਰ੍ਹਾਂ ਲੈਸ ਪ੍ਰਯੋਗਸ਼ਾਲਾ, ਹੁਨਰ ਵਿਕਾਸ ਕੇਂਦਰ, ਸਟਾਫ਼ ਕੰਟੀਨ ਵਰਗੀਆਂ ਸਹੂਲਤਾਂ ਤੇ ਸੇਵਾਵਾਂ ਸ਼ਾਮਲ ਹਨ। ਰਾਇਲ ਅਸਟੇਟ ਗਰੁੱਪ ਦੇ ਚੇਅਰਮੈਨ ਕਰਨਲ ਇੰਦਰਜੀਤ ਸੂਰੀ ਨੇ ਕਿਹਾ ਕਿ ਉਨ੍ਹਾਂ ਦਾ ਗਰੁੱਪ ਐਮਆਈਈਜ਼ੈਡ ਵਿੱਚ ਖੇਤਰ ਦੇ ਲਗਭਗ 50,000 ਹੁਨਰਮੰਦ ਤੇ ਗੈਰ-ਹੁਨਰਮੰਦ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਦੇ ਨਾਲ-ਨਾਲ ਪੰਜਾਬ ਰਾਜ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਦਾ ਵਿਜ਼ਨ ਰੱਖਦਾ ਹੈ।

ਮੋਹਾਲੀ ਇੰਡਸਟ੍ਰੀਅਲ ਐਸੋਸੀਏਸ਼ਨ, ਭਾਵ ਐਮ ਆਈ ਏ ਨੇ ਐਮਆਈਈਜ਼ੈਡ ਨੂੰ ਇਸ ਦੇ ਮੌਜੂਦਾ ਆਕਾਰ ਅਤੇ ਰੁਤਬੇ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਐਮਆਈਈਜ਼ੈਡ ਦੇ ਡਾਇਰੈਕਟਰ ਅਸ਼ੀਸ਼ ਮਿੱਤਲ ਨੇ ਮੁਹਾਲੀ ਇੰਡਸਟਰੀਅਲ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਦੱਸਿਆ ਕਿ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਰਵੀ ਜੀਤ ਸਿੰਘ, ਪ੍ਰਧਾਨ ਇੰਡਸਟਰੀਅਲ ਬਿਜ਼ਨਸ ਓਨਰਜ਼ ਐਸੋਸੀਏਸ਼ਨ, ਸੈਕਟਰ 82, ਮੁਹਾਲੀ, ਏ.ਆਰ. ਚੌਧਰੀ, ਪ੍ਰਧਾਨ ਚਨਾਲੋਂ ਇੰਡਸਟਰੀਅਲ ਐਸੋਸੀਏਸ਼ਨ, ਜਗਦੀਪ ਸਿੰਘ, ਸਾਬਕਾ ਮੀਤ ਪ੍ਰਧਾਨ, ਮੋਹਾਲੀ ਇੰਡਸਟਰੀਅਲ ਐਸੋਸੀਏਸ਼ਨ ਅਤੇ ਇਕਬਾਲ ਸਿੰਘ, ਸਾਬਕਾ ਸੰਯੁਕਤ ਸਕੱਤਰ, ਐਮ.ਆਈ.ਏ. ਨੇ ਉਚੇਚੇ ਤੌਰ ‘ਤੇ ਹਾਜ਼ਰੀ ਭਰੀ। ਇਸ ਮੌਕੇ ਨੀਰਜ ਕਾਂਸਲ ਨੇ ਪ੍ਰੋਗਰਾਮ ਵਿਚ ਆਏ ਸਾਰੇ ਮੀਡੀਆ ਕਰਮੀਆਂ, ਪੱਤਰਕਾਰਾਂ, ਮਹਿਮਾਨਾਂ ਅਤੇ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।