ਚੰਡੀਗੜ੍ਹ, 19 ਸਤੰਬਰ, 2023- ਹਯਾਤ ਸੈਂਟਰਿਕ ਸੈਕਟਰ 17 ਨੇ ਆਪਣੀ ਸਾਲਾਨਾ ਵਰ੍ਹੇਗੰਢ ਚੰਡੀਗੜ੍ਹ ਵਿੱਚ ਬਹੁਤ ਹੀ ਉਤਸ਼ਾਹ ਅਤੇ ਰੁਮਾਂਚਕ ਤਰੀਕੇ ਨਾਲ ਮਨਾਈ। ਪਿਛਲਾ ਇੱਕ ਸਾਲ ‘ਸਿਟੀ ਬਿਊਟੀਫੁੱਲ’ ਦੇ ਕੇਂਦਰ ਵਿੱਚ ਲੋਕਾਂ ਨੂੰ 5 ਸਟਾਰ ਲਗਜ਼ਰੀ ਰਿਹਾਇਸ਼ ਪ੍ਰਦਾਨ ਕਰਨ ਦਾ ਸਾਲ ਸਾਬਤ ਹੋਇਆ। ਪਿਛਲੇ ਸਾਲ ਦੌਰਾਨ, ਹੋਟਲ ਨੇ ਮਹਿਮਾਨਾਂ ਨੂੰ ਸ਼ਹਿਰ ਦੇ ਅੰਦਰ ਸੱਭਿਆਚਾਰਕ ਤੌਰ ‘ਤੇ ਯਾਦਗਾਰੀ ਅਨੁਭਵ ਪ੍ਰਦਾਨ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਹੈ। ਸੈਕਟਰ 17 ਵਿੱਚ ਸਥਿਤ, ਚੰਡੀਗੜ੍ਹ ਦਾ ਮਾਣ, ਹਯਾਤ ਸੈਂਟਰਿਕ ਆਧੁਨਿਕ ਲਗਜ਼ਰੀ ਅਤੇ ਸਥਾਨਕ ਸੱਭਿਆਚਾਰ ਦਾ ਇੱਕ ਸੁੰਦਰ ਸੁਮੇਲ ਹੈ। ਜੋ ਹਰ ਉਮਰ ਅਤੇ ਵਰਗ ਦੇ ਲੋਕਾਂ ਨੂੰ ਇਸ ਮਾਹੌਲ ਵਿਚ ਆਸਾਨੀ ਨਾਲ ਢਲਣ ਲਈ ਪ੍ਰੇਰਿਤ ਕਰਦਾ ਹੈ।
ਲੇ ਕੋਰਬੁਜ਼ੀਅਰ ਦੀ ਆਰਕੀਟੈਕਚਰਲ ਪ੍ਰਤਿਭਾ ਅਤੇ ਚੰਡੀਗੜ੍ਹ ਦੀ ਵਿਰਾਸਤ ਤੋਂ ਪ੍ਰੇਰਨਾ ਲੈਂਦੇ ਹੋਏ, ਹੋਟਲ ਤੇਜ਼ੀ ਨਾਲ ਸਮਾਜਿਕ ਰੂਪ ਨਾਲ ਲੋਕਾਂ ਦੇ ਮਨਾਂ ਵਿੱਚ ਘਰ ਕਰ ਗਿਆ ਹੈ। ਪੂਰੇ ਹੋਟਲ ਵਿੱਚ ਪ੍ਰਦਰਸ਼ਿਤ ਸੁੰਦਰ ਤਸਵੀਰ ਸੰਪੂਰਣ ਸਥਾਨਾਂ ਦੇ ਨਾਲ ਇਹ ਇੱਕ ਸਵਰਗ ਦੀ ਤਰ੍ਹਾਂ ਵਿਲੱਖਣ ਬਿੰਦੂ ਬਣ ਗਿਆ ਹੈ।
ਇਸ ਦੇ ਮਨਮੋਹਕ ਇੰਟੀਰੀਅਰ ਡਿਜ਼ਾਈਨ ਤੋਂ ਲੈ ਕੇ ਧਿਆਨ ਨਾਲ ਤਿਆਰ ਕੀਤੇ ਰਸੋਈ ਅਨੁਭਵਾਂ ਤੱਕ, ਹਯਾਤ ਸੈਂਟਰਿਕ ਨੇ ਸੈਕਟਰ 17 ਚੰਡੀਗੜ੍ਹ ‘ਤੇ ਇੱਕ ਸਥਾਈ ਛਾਪ ਛੱਡੀ ਹੈ। ਹੋਟਲ ਦੇ ਖਾਣੇ ਦੇ ਵਿਕਲਪ, ਜੋ ਕਿ ਸਵਾਦਿਸ਼ਟ ਪੰਜਾਬੀ ਪਕਵਾਨ ਅਤੇ ਭਾਰਤੀ ਸਟ੍ਰੀਟ ਫੂਡ ਦੇ ਨਾਲ ਕਲਾਸਿਕ ਫ੍ਰੈਂਚ ਪਕਵਾਨਾਂ ਦਾ ਸਹਿਜ ਮਿਸ਼ਰਣ ਹਨ, ਮਹਿਮਾਨਾਂ ਨੂੰ ਖੂਬ ਆਕਰਸ਼ਿਤ ਕਰ ਰਿਹਾ ਹੈ। ਕੋਯੋ ਕੋਯੋ, ਇੱਕ ਸਮਕਾਲੀ ਏਸ਼ੀਅਨ ਰੈਸਟੋਰੈਂਟ ਜੋ ਇਸਦੀ ਕੁਸ਼ਲਤਾ ਨਾਲ ਤਿਆਰ ਕੀਤੀ ਕਾਕਟੇਲਾਂ ਲਈ ਮਸ਼ਹੂਰ ਹੈ, ਨੇ ਮਹਿਮਾਨਾਂ ਅਤੇ ਮਾਹਰਾਂ ਤੋਂ ਸ਼ਾਨਦਾਰ ਪ੍ਰਸ਼ੰਸ਼ਾ ਪ੍ਰਾਪਤ ਕੀਤੀ ਹੈ।
ਹੋਟਲ ਵਿੱਚ 2400 ਵਰਗ ਮੀਟਰ ਤੋਂ ਵੱਧ ਦਾ ਇੱਕ ਅਨੁਕੂਲਿਤ ਇਵੈਂਟ ਹਾਲ ਹੈ, ਜੋ ਇਸਨੂੰ ਮੀਟਿੰਗਾਂ, ਵਿਆਹਾਂ ਅਤੇ ਸਮਾਜਿਕ ਇਕੱਠਾਂ ਲਈ ਇੱਕ ਆਦਰਸ਼ ਵਿਕਲਪ ਬਣਾਉਂਦਾ ਹੈ। ਇਹ ਇਵੈਂਟ ਨਾ ਸਿਰਫ਼ ਮਹਿਮਾਨਾਂ ਦੇ ਖਾਸ ਦਿਨ ਨੂੰ ਬੇਹਤਰ ਬਣਾਉਂਦਾ ਹੈ, ਸਗੋਂ ਉਹਨਾਂ ਨੂੰ ਜੀਵਨ ਭਰ ਲਈ ਅਮਿੱਟ ਯਾਦਾਂ ਨਾਲ ਤੋਹਫ਼ਾ ਵੀ ਦਿੰਦਾ ਹੈ। ਜੋ ਕਿ ਕਦੇ ਵੀ ਨਾ ਭੁਲਣ ਵਾਲਾ ਸ਼ਾਨਦਾਰ ਤਜਰਬਾ ਹੈ ।
ਹਯਾਤ ਸੈਂਟਰਿਕ, ਸੈਕਟਰ 17 ਚੰਡੀਗੜ੍ਹ ਦੇ ਜਨਰਲ ਮੈਨੇਜਰ, ਸ਼੍ਰੀ ਸੋਹੇਬ ਕਿਦਵਾਈ, ਨੇ ਆਪਣੇ ਸਾਰੇ ਮਹਿਮਾਨਾਂ ਦੇ ਪਿਆਰ ਅਤੇ ਸਾਥ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਸਾਨੂੰ ਭਵਿੱਖ ਵਿੱਚ ਵੀ ਸਾਡੇ ਮਹਿਮਾਨਾਂ ਵੱਲੋਂ ਅਜਿਹਾ ਹੀ ਪਿਆਰ ਮਿਲਦਾ ਰਹੇਗਾ। ਇਸ ਤਰ੍ਹਾਂ, ਅਸੀਂ ਉਨ੍ਹਾਂ ਨਾਲ ਯਾਦਗਾਰੀ ਪਲ ਅਤੇ ਅਨੁਭਵ ਬਣਾਉਂਦੇ ਰਹਾਂਗੇ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਇਸ ਖੂਬਸੂਰਤ ਸ਼ਹਿਰ ਵਿੱਚ ਆਪਣੀਆਂ ਸੇਵਾਵਾਂ ਅਤੇ ਸਹੂਲਤਾਂ ਨੂੰ ਹੋਰ ਵੀ ਬੇਹਤਰ ਲੈ ਕੇ ਆਉਂਦੇ ਰਹਾਂਗੇ ਜੋ ਕਿ ਇੱਥੋਂ ਦੇ ਲੋਕਾਂ ਅਤੇ ਬਾਹਰੋਂ ਆਉਣ ਵਾਲੇ ਮਹਿਮਾਨਾਂ ਦਾ ਮਨ ਮੋਹ ਲੈਂਦੇ ਰਹਿਣਗੇ।