Home Entertainment Gal Ban Jau Song From Fuffad Ji Out Now | Binnu Dhillon,...

Gal Ban Jau Song From Fuffad Ji Out Now | Binnu Dhillon, Gurnam Bhullar

631
0
Gal Ban Jao Song
Gal Ban Jao Song

Mohali (22G TV) ਫੁੱਫੜ ਤਾਂ ਇਕ ਨਹੀਂ ਮਾਨ ਹੁੰਦਾ ਅਤੇ ਜੇ 2 ਹੋ ਜਾਣ ਫਿਰ ਤਾਂ ਸਹੁਰਿਆਂ ਦੀ ਜਾਨ ਨੂੰ ਸਿਆਪਾ ਪੈ ਹੀ ਜਾਂਦਾ ਹੈ। ਗੱਲ ਕਰ ਰਹੇ ਹਾਂ 11 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ‘ਫੁੱਫੜ ਜੀ’ ਦੀ। ਜਿੱਥੇ ਫ਼ਿਲਮ ਦੇ ਵਿਚ ਛੋਟੇ ਤੇ ਵੱਡੇ ਫੁੱਫੜ ਦੀ ਆਪਸ ਵਿਚ ਨੋਕ-ਝੋਕ ਦੇਖਣ ਲਈ ਮਿਲੇਗੀ ਉੱਥੇ ਹੀ ਸਹੁਰਾ ਘਰ ਇਹਨਾਂ ਦੋਵਾਂ ਦੇ ਨੱਖਰੇ ਚੁੱਕਦਾ ਹੋਇਆ ਵੀ ਨਜ਼ਰ ਆਵੇਗਾ। ਫ਼ਿਲਮ ਵਿਚ ਵੱਡੇ ਫੁੱਫੜ ਦਾ ਕਿਰਦਾਰ ਨਿਭਾ ਰਹੇ ਹਨ ਬਾਕਮਾਲ ਅਦਾਕਾਰ ਬਿੰਨੂ ਢਿੱਲੋਂ ਅਤੇ ਛੋਟੇ ਫੁੱਫੜ ਦਾ ਕਿਰਦਾਰ ਨਿਭਾ ਰਹੇ ਹਨ ਡਾਇਮੰਡ ਬੋਏ ਗੁਰਨਾਮ ਭੁੱਲਰ। ਵੈਸੇ ਤਾਂ ਦਰਸ਼ਕ ਪਹਿਲਾਂ ਹੀ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਪਰ ਉਹਨਾਂ ਦੀ ਉਤਸੁਕਤਾ ਨੂੰ ਬਣਾਏ ਰੱਖਣ ਲਈ ਜ਼ੀ ਸਟੂਡੀਓਜ਼ ਨੇ ਫ਼ਿਲਮ ਦਾ ਪਹਿਲਾ ਗਾਣਾ ਰਿਲੀਜ਼ ਕਰ ਦਿੱਤਾ ਹੈ ਜਿਸਦਾ ਟਾਈਟਲ ਹੈ ‘ਗੱਲ ਬਣ ਜਾਉ’।

‘ਗੱਲ ਬਣ ਜਾਉ’ ਗੀਤ ਇਕ ਡਾਂਸ ਨੰਬਰ ਹੈ ਜਿਸਨੂੰ ਸੁਣਦੇ ਹੀ ਤੁਸੀਂ ਵੀ ਭੰਗੜਾ ਪਾਉਣਾ ਸ਼ੁਰੂ ਕਰ ਦਿਓਗੇ। ਗਾਣੇ ਵਿਚ ਵੱਡਾ ਫੁੱਫੜ ‘ਅਰਜਨ’ ਅਤੇ ਛੋਟਾ ਫੁੱਫੜ ‘ਚੰਨ’ ਆਪਣੇ ਸਹੁਰੇ ਘਰ ਵਿਆਹ ਵਿਚ ਗਏ ਹੁੰਦੇ ਹਨ ਜਿੱਥੇ ਦੋਵਾਂ ਵਿਚਕਾਰ ਭੰਗੜੇ ਦਾ ਮੁਕਾਬਲਾ ਸ਼ੁਰੂ ਹੋ ਜਾਂਦਾ ਹੈ, ਗੱਲ ਤਾਂ ਕਿਉਂਕਿ ਹਿੰਡ ਦੀ ਹੁੰਦੀ ਹੈ। ਵਿਆਹ ‘ਤੇ ਭੰਗੜਾ ਪਾਉਣ ਲਈ ਬਿਲਕੁਲ ਫਿੱਟ ਬੈਠੇਗਾ ਇਹ ਗੀਤ।

ਫ਼ਿਲਮ ਦੇ ਸੈੱਟ ਦੀ ਗੱਲ ਕਰੀਏ ਤਾਂ ਇਹ ਸਾਰਾ ਸੈੱਟ ਖਾਸ ਤਿਆਰ ਕੀਤਾ ਗਿਆ ਹੈ। ਗਾਣੇ ਨੂੰ ਗਾਉਣ ਦੇ ਨਾਲ ਲਿਖਿਆ ਤੇ ਕੰਪੋਜ਼ ਵੀ ਗੁਰਨਾਮ ਭੁੱਲਰ ਨੇ ਕੀਤਾ ਹੈ ਅਤੇ ਮਿਊਜ਼ਿਕ ਦਿੱਤਾ ਹੈ ਦਾਊਦ ਨੇ।

ਫ਼ਿਲਮ ‘ਫੁੱਫੜ ਜੀ’ ਰਾਜੂ ਵਰਮਾ ਦੁਆਰਾ ਲਿਖੀ ਗਈ ਹੈ, ਜਿਸਦਾ ਨਿਰਦੇਸ਼ਨ ਪੰਕਜ ਬੱਤਰਾ ਵੱਲੋਂ ਕੀਤਾ ਗਿਆ ਹੈ। ਫ਼ਿਲਮ ਜ਼ੀ ਸਟੂਡੀਓਜ਼ ਅਤੇ ਕੇ ਕੁਮਾਰ ਵਲੋਂ ਨਿਰਮਿਤ ਕੀਤੀ ਗਈ ਹੈ, ਫ਼ਿਲਮ ਜ਼ੀ ਸਟੂਡੀਓਜ਼ ਅਤੇ ਕੇ ਕੁਮਾਰ ਸਟੂਡੀਓਜ਼ ਵੱਲੋਂ ਦੁਨੀਆਂ ਭਰ ‘ਚ ਰਿਲੀਜ਼ ਕੀਤੀ ਜਾਵੇਗੀ.