Home Health Fortis Mohali organized various activities to highlight the selfless service of nursing...

Fortis Mohali organized various activities to highlight the selfless service of nursing staff

224
0
Fortis Mohali
Fortis Mohali

ਮੋਹਾਲੀ, 13 ਮਈ, 2023 (22G TV) ਫੋਰਟਿਸ ਹਸਪਤਾਲ ਮੋਹਾਲੀ ਨੇ ਇੰਟਰਨੈਸ਼ਨਲ ਨਰਸਿਜ਼ ਵੀਕ ਦੇ ਹਿੱਸੇ ਵਜੋਂ ਨਰਸਿੰਗ ਭਾਈਚਾਰੇ ਦੇ ਯਤਨਾਂ ਅਤੇ ਮਰੀਜ਼ਾਂ ਦੀ ਨਿਰਸਵਾਰਥ ਸੇਵਾ ਕਰਨ ਦੇ ਫਲਸਰੂਪ ਵੱਖ–ਵੱਖ ਗਤੀਵਿਧੀਆਂ ਦਾ ਆਯੋਜਨ 8 ਮਈ ਤੋਂ 12 ਮਈ ਤੱਕ ਕੀਤਾ।

ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਨ ਦੀ ਯਾਦ ਵਿੱਚ ਹਰ ਸਾਲ 12 ਮਈ ਨੂੰ ਇੰਟਰਨੈਸ਼ਨਲ ਨਰਸਿਜ਼ ਵੀਕ ਮਨਾਇਆ ਜਾਂਦਾ ਹੈ। ਇਸ ਸਾਲ ਦੇ ਸਮਾਗਮ ਦਾ ਵਿਸ਼ਾ ‘ਸਾਡੀਆਂ ਨਰਸਾਂ, ਸਾਡਾ ਭਵਿੱਖ’ ਸੀ।

 Fortis Mohali
Fortis Mohali

ਹਫ਼ਤੇ ਭਰ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਉਦਘਾਟਨੀ ਸਮਾਰੋਹ ਨਾਲ ਹੋਈ, ਜਿਸ ਵਿੱਚ ਫੋਰਟਿਸ ਦੇ ਬਿਜ਼ਨਸ ਹੈੱਡ, ਪੰਜਾਬ ਅਸ਼ੀਸ਼ ਭਾਟੀਆ ਅਤੇ ਫੋਰਟਿਸ ਮੋਹਾਲੀ ਦੇ ਹੈੱਡ-ਐਸਬੀਯੂ, ਅਭਿਜੀਤ ਸਿੰਘ, ਨਰਸਿੰਗ ਸਟਾਫ਼ ਅਤੇ ਫੋਰਟਿਸ ਮੋਹਾਲੀ ਦੇ ਸੀਨੀਅਰ ਪਤਵੰਤਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਉਤੇ ਫੋਰਟਿਸ ਦੀ ਚੀਫ਼ ਆਫ਼ ਨਰਸਿੰਗ ਮਾਧਵੀ ਚਿਖਲੇ ਅਤੇ ਹੋਰ ਨਰਸਿੰਗ ਇੰਚਾਰਜਾਂ ਦੀ ਅਗਵਾਈ ਵਾਲੀ ਨਰਸਿੰਗ ਟੀਮ ਨੇ ਬਾਅਦ ਵਿੱਚ ਅਪਾਹਜ ਅਤੇ ਬੇਸਹਾਰਾ ਲੋਕਾਂ ਲਈ ਪ੍ਰਭਾ ਆਸਰਾ ਦਾ ਦੌਰਾ ਕੀਤਾ। ਇਸ ਹਫ਼ਤੇ ਦੇ ਦੌਰਾਨ ਫੋਰਟਿਸ ਟੀਮ ਨੇ ਕੈਦੀਆਂ ਨੂੰ ਸਟੇਸ਼ਨਰੀ ਦੀਆਂ ਵਸਤਾਂ ਸਮੇਤ ਤੋਹਫ਼ੇ ਵੀ ਵੰਡੇ। ਇਸ ਤੋਂ ਇਲਾਵਾ ਨਰਸਿੰਗ ਸਟਾਫ਼ ਨੇ ਮਨੁੱਖਤਾ ਦੇ ਸਿਧਾਂਤਾਂ ਤੇ ਇਨਡੋਰ ਖੇਡਾਂ ਅਤੇ ਜਾਗਰੂਕਤਾ ਸੈਸ਼ਨਾਂ ਵਿੱਚ ਭਾਗ ਲਿਆ।

ਫੋਰਟਿਸ ਹਸਪਤਾਲ ਮੋਹਾਲੀ ਦੀ ਅਗਵਾਈ ਦੇ ਨਾਲ ਸੀਨੀਅਰ ਨਰਸਿੰਗ ਸਟਾਫ਼ ਨੇ 10 ਮਈ ਨੂੰ ਫੋਰਟਿਸ ਵਾਕਾਥੌਨ ਦੇ ਦੂਜੇ ਐਡੀਸ਼ਨ ਵਿੱਚ ਭਾਗ ਲਿਆ। ਵਾਕਾਥੌਨ ਨੂੰ ਫੋਰਟਿਸ ਦੇ ਹੈਡੱ–ਐਸਬੀਯੂ ਅਭਿਜੀਤ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

 Fortis Mohali
Fortis Mohali

ਇਸ ਦੌਰਾਨ ਸਮਾਗਮ ਦੇ ਚੌਥੇ ਦਿਨ ਇਨਡੋਰ ਖੇਡਾਂ ਅਤੇ ਕੁਇਜ਼ ਮੁਕਾਬਲੇ ਵਰਗੀਆਂ ਕਈ ਗਤੀਵਿਧੀਆਂ ਕਰਵਾਈਆਂ ਗਈਆਂ। ਸਮਾਗਮ ਦੀ ਸਮਾਪਤੀ 12 ਮਈ ਦੀ ਸਵੇਰ ਨੂੰ ਸੀਨੀਅਰ ਨਰਸਿੰਗ ਸਟਾਫ਼ ਮੈਂਬਰਾਂ ਵੱਲੋਂ ਟੀਕਾਕਰਨ ਸਮਾਰੋਹ ਨਾਲ ਕੀਤੀ ਗਈ, ਜਿਸ ਵਿੱਚ ਉਨ੍ਹਾਂ ਜੂਨੀਅਰ ਸਟਾਫ਼ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਇੱਕ ਸੱਭਿਆਚਾਰਕ ਪ੍ਰਦਰਸ਼ਨ ਅਤੇ ਇੱਕ ਸਨਮਾਨ ਸਮਾਰੋਹ ਹੋਇਆ ਜਿਸ ਵਿੱਚ ਨਰਸਿੰਗ ਸਟਾਫ਼ ਨੂੰ ਉਨ੍ਹਾਂ ਦੀ ਮਿਹਨਤ ਲਈ ਪੁਰਸਕਾਰ ਦਿੱਤੇ ਗਏ।

ਫੋਰਟਿਸ ਲੀਡਰਸ਼ਿਪ ਨੇ ਪੂਰੇ ਨੈਟਵਰਕ ਵਿੱਚ ਮਰੀਜ਼ਾਂ ਦੀ ਦੇਖਭਾਲ ਲਈ ਡਾਕਟਰੀ ਤੌਰ ਤੇ ਤਾਇਨਾਤ ਨਰਸਿੰਗ ਸਟਾਫ ਦੇ ਸ਼ਾਨਦਾਰ ਕੰਮ ਲਈ ਪ੍ਰਸ਼ੰਸਾ ਦੇ ਚਿੰਨ੍ਹ ਵਜੋਂ ਫੋਰਟਿਸ ਫਲੋਰੈਂਸ ਨਾਈਟਿੰਗੇਲ ਅਵਾਰਡਸ ਦੀ ਸਥਾਪਨਾ ਕੀਤੀ ਹੈ। ਪਹਿਲੇ ਤਿੰਨ ਜੇਤੂਆਂ ਨੂੰ ਨਕਦ ਇਨਾਮ ਦਿੱਤੇ ਗਏ।

ਇਸ ਮੌਕੇ ਤੇ ਬੋਲਦਿਆਂ ਮਾਧਵੀ ਚਿਖਲੇ ਨੇ ਕਿਹਾ, ‘‘ਸਾਡਾ ਨਰਸਿੰਗ ਸਟਾਫ ਹਮੇਸ਼ਾ ਡਾਕਟਰੀ ਦੇਖਭਾਲ ਵਿੱਚ ਸਭ ਤੋਂ ਅੱਗੇ ਰਿਹਾ ਹੈ। ਉਹ ਹਰ ਸਮੇਂ ਵਧੀਆ ਮਰੀਜ਼ ਦੇਖਭਾਲ ਸੇਵਾ ਪ੍ਰਦਾਨ ਕਰਨ ਲਈ ਨਿਰਸਵਾਰਥ ਕੰਮ ਕਰਦੇ ਹਨ। ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਅਤੇ ਆਪਣੀਆਂ ਸਰੀਰਕ ਅਤੇ ਭਾਵਨਾਤਮਕ ਲੋੜਾਂ ਨੂੰ ਨਜ਼ਰਅੰਦਾਜ਼ ਕਰ ਸਕਦੇ ਹਨ।