Mohali : 9th March 2023 (22G TV) ਜਦੋਂ ਵੀ ਕਿਸੇ ਦੀ ਰੂਹ ਨੂੰ ਦੁੱਖ ਹੁੰਦਾ ਹੈ ਤਾਂ ਉਹ ਜਾਂ ਤਾਂ ਪਹਿਲਾਂ ਆਪਣੀ ਮਾਂ ਕੋਲ ਪਹੁੰਚਦਾ ਹੈ ਜਾਂ ਫਿਰ ਆਪਣੇ ਪਿੰਡ ਅਤੇ ਇਸ ਦਰਦ ਨੂੰ ਦਰਸਾਉਣ ਲਈ 24 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪੰਜਾਬੀ ਫਿਲਮ ‘ਇਸ ਜਹਾਨੋ ਦੂਰ ਕੀਤੇ “ਚੱਲ ਜਿੰਦੀਏ” ਪੰਜਾਬੀ ਫਿਲਮ ਇੰਡਸਟਰੀ ਹਮੇਸ਼ਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਵਿੱਚ ਰੁੱਝੀ ਰਹਿੰਦੀ ਹੈ। ‘ਚੱਲ ਜਿੰਦੀਏ’ ਫਿਲਮ ‘ਚ ਉਨ੍ਹਾਂ ਲੋਕਾਂ ਦੀ ਸੱਚੀ ਘਟਨਾ ਨੂੰ ਦਰਸਾਇਆ ਗਿਆ ਹੈ, ਜੋ ਆਪਣੇ ਪਿੰਡ ਛੱਡ ਕੇ ਵਿਦੇਸ਼ਾਂ ‘ਚ ਜ਼ਿੰਦਗੀ ਬਿਤਾਉਣਾ ਲਈ ਆਉਂਦੇ ਹਨ । ਪਰ ਜਦੋ ਜਿੰਦਗੀ ਦੇ ਵਿਚ ਦੁੱਖ ਹਾਸਿਲ ਹੋ ਜਾਂਦੇ ਹਨ ਉਦੋਂ ਘਰ ਅਤੇ ਮਾਤਾ-ਪਿਤਾ ਨੂੰ ਯਾਦ ਕਰਨਾ ਲਾਜ਼ਮੀ ਹੋ ਜਾਂਦਾ ਹੈ. ਫ਼ਿਲਮ ਦੀ ਕਹਾਣੀ ਉਦੋਂ ਹੋਰ ਵੀ ਖ਼ੂਬਸੂਰਤ ਹੋ ਜਾਂਦੀ ਹੈ ਜਦੋਂ ਇਸ ਵਿਚ ਕੰਮ ਕਰਨ ਵਾਲੇ ਕਲਾਕਾਰ ਆਪਣੇ ਦਿਲ ਤੋਂ ਕਿਰਦਾਰ ਨਿਭਾਉਂਦੇ ਹਨ ਜਿਸ ਨੂੰ ‘ਨੀਰੂ ਬਾਜਵਾ’, ‘ਜੱਸ ਬਾਜਵਾ’, ‘ਰੁਪਿੰਦਰ ਰੂਪੀ’, ‘ਅਦਿਤੀ ਸ਼ਰਮਾ’, ‘ਕੁਲਵਿੰਦਰ ਬਿੱਲਾ’ ਅਤੇ ‘ਗੁਰਪ੍ਰੀਤ ਘੁੱਗੀ’ ਨੇ ਬਹੁਤ ਵਧੀਆ ਢੰਗ ਨਾਲ ਨਿਭਾਇਆ ਹੈ |
ਹਰ ਇੱਕ ਪਾਤਰ ਆਪਣੀ ਸੱਚਾਈ ਨੂੰ ਵੱਡੇ ਪੱਧਰ ‘ਤੇ ਬਿਆਨ ਕਰ ਰਿਹਾ ਹੈ। ਇਸ ਫਿਲਮ ‘ਚ ਇਕ ਵਾਰ ਫਿਰ ਤੋਂ ਨੀਰੂ ਬਾਜਵਾ ਸਿੰਗਲ ਮਦਰ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਉਹ ‘ਚੰਨੋ ਕਮਲੀ ਯਾਰ ਦੀ’, ‘ਬ੍ਯੂਟੀਫ਼ੁਲ ਬਿੱਲੋ’ ਅਤੇ ‘ਮਾਂ ਦਾ ਲਾਡਲਾ’ ‘ਚ ਵੀ ਇਸ ਕਿਰਦਾਰ ਨੂੰ ਬਹੁਤ ਖੂਬਸੂਰਤੀ ਨਾਲ ਨਿਭਾਅ ਚੁੱਕੇ ਹਨ ਅਤੇ ਇਸ ਕਾਰਨ ਹੀ ਸ਼ਾਇਦ ਇਹ ਕਿਰਦਾਰ ਇਕ ਵਾਰ ਫਿਰ ਉਨ੍ਹਾਂ ਦੀ ਝੋਲੀ ‘ਚ ਆ ਗਿਆ ਹੈ । ਨੀਰੂ ਬਾਜਵਾ ਆਪਣੇ ਕਿਰਦਾਰ ਨੂੰ ਲੈ ਕੇ ਹਮੇਸ਼ਾ ਲਾਈਮਲਾਈਟ ‘ਚ ਰਹਿੰਦੀ ਹੈ। ਫਿਲਮ ‘ਚ ਉਹਨਾਂ ਦਾ ਕਿਰਦਾਰ ਉਹਨਾਂ ਔਰਤਾਂ ਲਈ ਹੈ ਜੋ ਵਿਦੇਸ਼ ‘ਚ ਸਿੰਗਲ ਮਦਰ ਹਨ ਤੇ ਕਿਸ ਤਰ੍ਹਾਂ ਉਹ ਇਕਲੀ ਉਸ ਦਰਦ ਨੂੰ ਸੰਭਾਲਦੀ ਹੈ |
ਹੁਣ ਜੇਕਰ ਮੈਂ ਗੁਰਪ੍ਰੀਤ ਘੁੱਗੀ ਦੀ ਗੱਲ ਕਰਾਂ ਤਾਂ ਉਹ ਇਸ ਫਿਲਮ ਵਿਚ ਬਾਪ ਦਾ ਕਿਰਦਾਰ ਅਦਾ ਕਰ ਰਹੇ ਹਨ ਤੇ ਉਹਨਾਂ ਦੀ ਘਰਵਾਲੀ ਦਾ ਕਿਰਦਾਰ ਰੁਪਿੰਦਰ ਰੂਪੀ ਕਰ ਰਹੇ ਹਨ ਇਹ ਦੋਵੇਂ ਆਪਣੇ ਨੌਜਵਾਨ ਮੁੰਡੇ ਤੋਂ ਪਰੇਸ਼ਾਨ ਹੈ ਜੋ ਉਹਨਾਂ ਨੂੰ ਘਰ ਵਿੱਚੋ ਨਿਕਲਣ ਲਈ ਕਹਿੰਦਾ ਹੈ|
ਜੱਸ ਬਾਜਵਾ ਜੋ ਕਿ ਬਚਪਨ ਵਿਚ ਹੀ ਆਪਣੀ ਮਾਂ ਕੋਲੋਂ ਵਿਛੜ ਜਾਂਦਾ ਹੈ ਤੇ ਉਸਦਾ ਸਿਰਫ ਇੱਕ ਹੀ ਸੁਪਨਾ ਹੁੰਦਾ ਹੈ ਮਾਰਨ ਤੋਂ ਪਹਿਲਾ ਆਪਣੀ ਮਾਂ ਨੂੰ ਮਿਲਣਾ |
ਕੁਲਵਿੰਦਰ ਬਿੱਲਾ ਅਤੇ ਅਦਿਤੀ ਸ਼ਰਮਾ ਜੋ ਕਿ ਇੱਕ ਦੂਜੇ ਦੇ ਪ੍ਰੇਮੀ ਹਨ ਉਹ ਵੀ ਆਪਣੀ ਜ਼ਿੰਦਗੀ ਵਿਚ ਕੁਝ ਨਵਾਂ ਕਰਨ ਦੀ ਤਿਆਰੀ ਕਰ ਰਹੇ ਹਨ ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ ਤੇ ਹੁਣ ਇਸ ਫਿਲਮ ਦੇ ਗਾਣੇ ਵੀ ਹੌਲੀ ਹੌਲੀ ਕਰਕੇ ਰਲੀਜ਼ ਹੋ ਰਹੇ ਹਨ ਜਿਸਨੂੰ ਦਰਸ਼ਕ ਹੋਰ ਵੀ ਪਿਆਰ ਦੇ ਰਹੇ ਹਨ ਫਿਲਮ ਦੀ ਕਹਾਣੀ ਨੂੰ ਜਗਦੀਪ ਵੜਿੰਗ ਵਲੋਂ ਲਿਖਿਆ ਗਿਆ ਹੈ ਤੇ ਫਿਲਮ ਦੇ ਨਿਰਦੇਸ਼ਕ ਹਨ ਉਦੇ ਪ੍ਰਤਾਪ ਸਿੰਘ ਹਨ।
ਘੈਂਟ ਬੋਇਸ ਏੰਟਰਟੇਨਮੇੰਟ ਅਤੇ ਨੀਰੂ ਬਾਜਵਾ ਏੰਟਰਟੇਨਮੇੰਟ ਵਲੋਂ ਇਸ ਫਿਲਮ ਨੂੰ ਪੇਸ਼ ਕੀਤਾ ਜਾ ਰਿਹਾ ਹੈ ਤੁਹਾਨੂੰ ਐੱਸ ਫਿਲਮ ਦਾ ਟ੍ਰੇਲਰ ਕਿਵੇਂ ਦੜਾ ਲੱਗਾ ਸਾਨੂੰ ਕੰਮੈਂਟ ਸੈਕਸ਼ਨ ਵਿਚ ਜਰੂਰ ਦੱਸਿਓ ।