Home Entertainment “Chhalla Mud Ke Nahi Aaya” the height of Punjabi cinema will be...

“Chhalla Mud Ke Nahi Aaya” the height of Punjabi cinema will be higher “Rhythm Boyz Entertainment” will once again make a big bang

477
0
Chhalla Mud Ke Nahi Aaya
Chhalla Mud Ke Nahi Aaya

18 ਜੁਲਾਈ (22G TV) Mohali :  ਇਸ ਮਹੀਨੇ 29 ਜੁਲਾਈ ਨੂੰ ਅਮਰਿੰਦਰ ਗਿੱਲ ਦੀ ਫ਼ਿਲਮ “ਛੱਲਾ ਮੁੜਕੇ ਨਹੀਂ ਆਇਆ” ਰਿਲੀਜ ਹੋਵੇਗੀ,,, ਫ਼ਿਲਮ ਦਾ ਟੀਜਰ ਕੁਝ ਦਿਨ ਪਹਿਲਾਂ ਹੀ ਰਿਲੀਜ ਹੋਇਆ ਹੈ। ਅਗਲੇ ਕੁਝ ਦਿਨਾਂ ਵਿੱਚ ਫ਼ਿਲਮ ਦਾ ਟ੍ਰੇਲਰ ਵੀ ਲਾਂਚ ਹੋਵੇਗਾ,,, ਇਸ ਸਾਲ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਇਸ ਫ਼ਿਲਮ ਦਾ ਟੀਜਰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਹੈ,,,, ਟੀਜਰ ਤੋਂ ਇਸ ਗੱਲ ਦਾ ਅੰਦਾਜ਼ਾ ਖ਼ੂਬ ਲੱਗ ਜਾਂਦੈ ਕਿ ਹੁਣ ਪੰਜਾਬੀ ਸਿਨਮਾ ਵੀ ਹਰ ਪੱਖ ਤੋਂ ਹਿੰਦੀ ਸਿਨਮਾ ਦੇ ਬਰਾਬਰ ਖੜਾ ਹੋ ਰਿਹਾ ਹੈ।

ਪੰਜਾਬ ਦੇ ਨਾਲ ਨਾਲ ਕੈਨੇਡਾ ਵਰਗੇ ਮੁਲਕ ਦੀਆਂ ਖ਼ੂਬਸੂਰਤ ਲੋਕੇਸ਼ਨਾਂ ‘ਤੇ ਫਿਲਮਾਈ ਗਈ ਇਸ ਫ਼ਿਲਮ ਦੀ ਸਿਨੇਮੋਟਗ੍ਰਾਫੀ ਭਾਰਤੀ ਸਿਨੇਮੇ ਦੀਆਂ ਸ਼ਾਨਦਾਰ ਫਿਲਮਾਂ ਦੀ ਯਾਦ ਦਿਵਾਵੇਂਗੀ। ਇਸ ਫ਼ਿਲਮ ਦੀ ਸਭ ਤੋਂ ਵੱਡੀ ਖ਼ਾਸ ਗੱਲ ਇਹ ਵੀ ਹੈ ਕਿ ਇਹ ਫ਼ਿਲਮ ਅਮਰਿੰਦਰ ਗਿੱਲ ਨੇ ਖ਼ੁਦ ਡਾਇਰੈਕਟ ਕੀਤੀ ਹੈ। ਇਸ ਫ਼ਿਲਮ ਜਰੀਏ ਨਾ ਕੇਵਲ ਪੰਜਾਬੀ ਸਿਨਮਾ ਦਾ ਕੱਦ ਹੋਰ ਉੱਚਾ ਹੋਵੇਗਾ ਬਲਕਿ ਤਕਨੀਕੀ ਤੇ ਕਲਾਤਮਿਕ ਪੱਖ ਤੋਂ ਹੋਰਾਂ ਫਿਲਮਾਂ ਨੂੰ ਵੀ ਵੱਡੀ ਹੱਲਾਸ਼ੇਰੀ ਮਿਲੇਗੀ। ਪੰਜਾਬੀ ਦਰਸ਼ਕਾਂ ਨੂੰ ਹਮੇਸ਼ਾ ਹੀ ਮਨੋਰੰਜਨ ਤੇ ਸਫਲ ਫਿਲਮਾਂ ਦੇਣ ਵਾਲੇ “ਰਿਦਮ ਬੁਆਏਜ ਇੰਟਰਟੇਨਮੈਂਟ” ਤੇ ਨਿਰਮਾਤਾ ਕਾਰਜ ਗਿੱਲ ਦੀ ਇਹ ਫ਼ਿਲਮ ਇਕ ਵਾਰ ਫਿਰ ਵੱਡਾ ਧਮਾਕਾ ਕਰੇਗੀ।

ਕਾਬਲੇ-ਗ਼ੌਰ ਹੈ ਕਿ ਪਿਛਲੇ ਕੁਝ ਸਮੇਂ ਤੋਂ ਜ਼ਿਆਦਾਤਰ ਪੰਜਾਬੀ ਫਿਲਮਾਂ ਲਗਾਤਾਰ ਫਲਾਪ ਹੋ ਰਹੀਆਂ ਹਨ। ਅਜਿਹੇ ਵਿੱਚ ਇਸ ਫ਼ਿਲਮ ਤੋਂ ਵੱਡੀ ਉਮੀਦ ਜਾਗੀ ਹੈ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਮੁੜ ਤੋਂ ਪੰਜਾਬੀ ਸਿਨਮੇ ਦੀ ਟਿਕਟ ਖਿੜਕੀ ਵੱਲ ਮੋੜਕੇ ਲੈ ਕੇ ਆਵੇਗੀ। ਇਹ ਵੀ ਦੱਸ ਦਈਏ ਕਿ ਅਮਰਿੰਦਰ ਗਿੱਲ ਦੀ “ਰਿਦਮ ਬੁਆਏਜ ਇੰਟਰਟੇਨਮੈਂਟ” ਨਾਲ ਇਹ 11 ਵੀਂ ਫ਼ਿਲਮ ਹੈ। ਇਹ ਦਰਸ਼ਕਾਂ ਦਾ ਇਸ ਟੀਮ ਪ੍ਰਤੀ ਵਿਸ਼ਵਾਸ ਹੀ ਹੈ ਕਿ ਅੱਜ ਤੱਕ ਇਸ ਟੀਮ ਦੀ ਇਕ ਵੀ ਫ਼ਿਲਮ ਅਸਫਲ ਨਹੀਂ ਹੋਈ।

ਇਹ ਟੀਮ ਹਮੇਸ਼ਾ ਦਰਸ਼ਕਾਂ ਦੇ ਰੁਝਾਨ ਨੂੰ ਮੁੱਖ ਰੱਖਕੇ ਹੀ ਫਿਲਮਾਂ ਦਾ ਨਿਰਮਾਣ ਕਰਦੀ ਹੈ। ਹੁਣ ਇਸ ਫ਼ਿਲਮ ਦੇ ਟੀਜਰ ਨੇ ਹੀ ਸਾਬਤ ਕਰ ਦਿੱਤਾ ਹੈ ਕਿ ਇਹ ਫ਼ਿਲਮ ਜਿੱਥੇ ਦਰਸ਼ਕਾਂ ਦਾ ਦਿਲ ਜਿੱਤੇਗੀ ਉੱਥੇ ਪੰਜਾਬੀ ਸਿਨਮਾ ਦਾ ਕੱਦ ਹੋਰ ਵੀ ਉਚਾ ਕਰੇਗੀ।