Home POLITICAL Balbir Singh Rajewal accused of giving seats to rich, AAP and Congress...

Balbir Singh Rajewal accused of giving seats to rich, AAP and Congress supporters: Sanjha Punjab Morcha

653
0
Sanjha Punjab Morcha
Sanjha Punjab Morcha

ਚੰਡੀਗੜ੍ਹ 25 ਜਨਵਰੀ (22G TV) : ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਕੁਝ ਕਿਸਾਨ ਜਥੇਬੰਦੀਆਂ ਵਲੋਂ ਬਣਾਏ ਸੰਯੁਕਤ ਕਿਸਾਨ ਮੋਰਚਾ ਵਲੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲੜਨ ਦੇ ਐਲਾਨ ਤੋਂ ਬਾਅਦ ਹੁਣ ਕਈ ਕਿਸਾਨ ਮਜਦੂਰ ਪਾਰਟੀਆਂ ਨੇ ਨਵਾਂ ਸਾਂਝਾ ਪੰਜਾਬ ਮੋਰਚਾ ਬਣਾਇਆ ਅਤੇ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਤੇ ਉਮੀਦਵਾਰ ਉਤਾਰਣ ਦਾ ਐਲਾਨ ਕਰਦੇ ਹੋਏ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਬਲਬੀਰ ਸਿੰਘ ਰਾਜੇਵਾਲ ਦੇ ਖਿਲਾਫ ਮੋਰਚਾ ਖੋਲਦੇ ਹੋਏ ਕਿਹਾ ਕਿ ਰਾਜੇਵਾਲ ਨੇ ਪੈਸੇ ਵਾਲੀਆਂ ਧਨਾਢਾਂ ਨੂੰ ਅਤੇ ਆਪਣੇ ਚਹੇਤਿਆਂ ਦੇ ਕਹਿਣ ‘ਤੇ ਪੰਜਾਬ ਵਿਧਾਨ ਸਭਾ ਦੀਆਂ ਸੀਟਾਂ ਦੀ ਵੰਡ ਕੀਤੀ ਹੈ ਅਤੇ ਕਿਸਾਨ ਅੰਦੋਲਨ ਵਿੱਚ ਦਿੱਲੀ ਦੀਆਂ ਬਰੂਹਾਂ ਅਤੇ ਪੰਜਾਬ ਵਿੱਚ ਵੱਧ ਚੜ ਕੇ ਹਿੱਸਾ ਲੈਣ ਵਾਲਿਆਂ ਨੂੰ ਅੱਖੋਂ ਪਰੋਖੇ ਕੀਤਾ ਹੈ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਸਾਂਝਾ ਪੰਜਾਬ ਮੋਰਚੇ ਦੇ ਪ੍ਰਧਾਨ ਕੁਲਦੀਪ ਸਿੰਘ ਇਸਾਪੁਰੀ, ਨਰੇਗਾ ਵਰਕਰ ਫਰੰਟ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਰੇਸ਼ਮ ਸਿੰਘ ਕਾਹਲੋਂ, ਇੰਜ. ਕਰਮਵੀਰ ਸਿੰਘ ਲਾਲੀ ਆਗੂ ਐਮ.ਕੇ.ਡੀ.ਫਰੰਟ, ਹਰਮੀਤ ਕੌਰ ਬਾਜਵਾ ਮੀਤ ਪ੍ਰਧਾਨ ਭਾਰਤੀ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਸ਼੍ਹੀ ਮੁਕਤਸਰ ਸਾਹਿਬ ਅਤੇ ਗੁਰਮੀਤ ਸਿੰਘ ਪ੍ਰਧਾਨ ਸਰਪੰਚ ਯੂਨੀਅਨ ਪੰਜਾਬ ਨੇ ਦੱਸਿਆ ਕਿ ਕਿਵੇਂ ਬਲਬੀਰ ਸਿੰਘ ਰਾਜੇਵਾਲ ਨੇ ਆਪਣੇ ਧਨਾਢ ਮਿੱਤਰਾਂ, ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਤੋਂ ਵਿਧਾਨ ਸਭਾ ਦੀਆਂ ਟਿਕਟਾਂ ਨਾ ਮਿਲਣ ਕਰਕੇ ਉਨ੍ਹਾਂ ਨੂੰ ਉਮੀਦਵਾਰ ਬਣਾ ਰਹੇ ਹਨ।

Sanjha Punjab Morcha
Sanjha Punjab Morcha

ਕੁਲਦੀਪ ਸਿੰਘ ਇਸਾਪੁਰੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਤੋਂ ਛੁਟਕਾਰਾ ਪਾਉਣ ਲਈ ਕੁੱਝ ਜਥੇਬੰਦੀਆਂ ਤੋਂ ਆਸ ਬੱਝੀ ਸੀ ਪਰ ਉਹਨਾਂ ਨੇ ਵੀ ਉਮੀਦਵਾਰ ਚੁਣਨ ਵੇਲੇ ਰਵਾਇਤੀ ਪਾਰਟੀਆਂ ਵਾਲਾ ਰਾਹ ਅਪਣਾਇਆ। ਪੰਜਾਬ ਲਈ ਜੂਝਦੇ ਕਿਸਾਨਾਂ, ਮਜ਼ਦੂਰਾਂ ਅਤੇ ਪੰਜਾਬ ਹਿਤੈਸ਼ੀਆਂ ਨੂੰ ਅੱਖੋਂ ਪਰੋਖੇ ਕੀਤਾ ਗਿਆ। ਰੇਸ਼ਮ ਸਿੰਘ ਕਾਹਲੋਂ ਨੇ ਦਸਿਆ ਕਿ ਇੱਕ ਜਨਵਰੀ ਨੂੰ ਖਮਾਣੋ ਨੇੜੇ ਨਰੇਗਾ ਵਰਕਰ ਫਰੰਟ ਇੰਡੀਆ ਦੀ ਸੂਬਾ ਪੱਧਰੀ ਬੈਠਕ ਬੁਲਾਈ ਗਈ ਸੀ ਜਿਸ ਵਿੱਚ ਬਲਬੀਰ ਸਿੰਘ ਰਾਜੇਵਾਲ ਨੂੰ ਵੀ ਬੁਲਾਇਆ ਗਿਆ ਸੀ ਅਤੇ ਰਾਜੇਵਾਲ ਨੂੰ ਪੰਜਾਬ ‘ਚ ਬੰਦੁਆ ਮਜਦੂਰੀ ਨੂੰ ਬਚਾਉਣ ਬਾਰੇ ਕਿਹਾ ਗਿਆ ਸੀ ਅਤੇ ਕਿਸਾਨ ਆਗੂ ਗੁਰਨਾਮ ਸਿੰਘ ਚੰਡੂਨੀ ਨੂੰ ਨਾਲ ਰੱਖਣ ਲਈ ਕਿਹਾ ਜਿਸ ਨੂੰ ਅਤੇ ਇਸ ਤੋਂ ਬਾਅਦ ਰਾਜੇਵਾਲ ਨੂੰ ਲੱਗਿਆ ਕਿ ਜਦੋ ਮੇਰੇ ਨਾਲ ਚੰਡੂਨੀ ਵਰਗੇ ਉਘੇ ਆਗੂ ਆ ਜਾਣ ਤਾਂ ਮੈਨੂੰ ਇਨ੍ਹਾਂ ਛੋਟੀ ਜਥੇਬੰਦੀਆਂ ਤੋਂ ਕਿ ਲੈਣਾ ਹੈ।

ਸਾਂਝਾ ਪੰਜਾਬ ਮੋਰਚੇ ਦੇ ਪ੍ਰਧਾਨ ਕੁਲਦੀਪ ਸਿੰਘ ਇਸਾਪੁਰੀ ਨੇ ਚੁਣਾਵੀ ਘੋਸ਼ਣਾ ਪੱਤਰ ਬਾਰੇ ਜਾਣਕਾਰੀ ਦਿੱਤੀ ਕਿ ਮੋਰਚਾ ਪੰਜਾਬ ਸਿਰ ਚੜ੍ਹਿਆ ਕਰਜ਼ਾ ਉਤਾਰਨ, ਹਰ ਪੰਜਾਬ ਵਾਸੀ ਲਈ ਰੋਜ਼ਗਾਰ ਪੈਦਾ ਕਰਨ ਲਈ, ਹਰ ਇੱਕ ਲਈ ਮੁਫ਼ਤ ਸਿੱਖਿਆ ਤੇ ਸਿਹਤ ਸਹੂਲਤਾਂ ਦੇਣ, ਠੇਕੇਦਾਰੀ ਸਿਸਟਮ ਬੰਦ ਕਰਕੇ ਪੱਕੇ ਰੋਜ਼ਗਾਰ ਦਾ ਪ੍ਰਬੰਧ ਕਰਨ, ਹਰ ਤਰ੍ਹਾਂ ਦੇ ਮਾਫ਼ੀਏ ਤੋਂ ਛੁਟਕਾਰਾ ਦਵਾਉਣ, ਪੱਛੜੇ ਵਰਗ ਨੂੰ ਬਣਦਾ ਹਿੱਸਾ ਦੇਣ, ਮਨਰੇਗਾ ਵਰਕਰਾਂ ਦੀਆਂ ਮੰਗਾਂ ਪੂਰੀਆਂ ਕਰਨ, ਖੇਤੀ ਅਧਾਰਿਤ ਇੰਡਸਟਰੀ ਪੈਦਾ ਕਰਨ, ਪੰਜਾਬ ਨੂੰ ਨਸ਼ਾ ਮੁਕਤ ਕਰਨ, ਹਵਾ, ਪਾਣੀ ਤੇ ਧਰਤੀ ਦੇ ਪ੍ਰਦੂਸ਼ਣ ਤੋਂ ਮੁਕਤ ਕਰਨ ਅਤੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਵਪਾਰੀਆਂ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਵਚਨਬੱਧ ਹੋਵੇਗਾ। ਖਾਸ ਕਰਕੇ ਪ੍ਰਸ਼ਾਸਨ ਨੂੰ ਚੁਸਤ – ਦਰੁਸਤ ਅਤੇ ਰਾਜਨੀਤਿਕ ਗਲਵੇ ਤੋਂ ਮੁਕਤ ਕੀਤਾ ਜਾਵੇਗਾ। ਸਾਂਝਾ ਪੰਜਾਬ ਮੋਰਚੇ ਦੇ ਪ੍ਰਧਾਨ ਕੁਲਦੀਪ ਸਿੰਘ ਇਸਾਪੁਰੀ ਨੇ ਦੱਸਿਆ ਕਿ ਅਸੀਂ 42 ਵਿਧਾਨ ਸਭਾ ਸੀਟਾਂ ‘ਤੇ ਉਮੀਦਵਾਰ ਖੜੇ ਕਰ ਦਿੱਤੇ ਹਨ ਅਤੇ ਬਾਕੀ ਰਹਿੰਦੀ ਵਿਧਾਨ ਸਭਾ ਸੀਟਾਂ ‘ਤੇ ਛੇਤੀ ਹੀ ਉਮੀਦਵਾਰਾਂ ਨੂੰ ਖੜੇ ਕਰਾਂਗੇ।