30 November 2022 : Chandigarh (22G TV) ਆਉਣ ਵਾਲੀ ਪੰਜਾਬੀ ਫਿਲਮ ਓਏ ਮੱਖਣਾ ਦਾ ਜਾਦੂ ਹਰ ਕਿਸੇ ਦੇ ਸਿਰ ਚੜ੍ਹ ਬੋਲ ਰਿਹਾ ਹੈ, ਹਰ ਕੋਈ 4 ਨਵੰਬਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸੇ ਦਰਮਿਆਨ ਫਿਲਮ ਦਾ ਪ੍ਰਚਾਰ ਵੀ ਜ਼ੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਫਿਲਮ ਦੇ ਮੁੱਖ ਅਦਾਕਾਰ ਐਮੀ ਵਿਰਕ, ਤਾਨਿਆ ਤੇ ਗੱਗੂ ਗਿੱਲ ਆਪ ਲੋਕਾਂ ਨੂੰ ਫਿਲਮ ਲਈ ਪ੍ਰਮੋਸ਼ਨਲ ਟੂਰ ਜ਼ਰੀਏ ਉਤਸ਼ਾਹਿਤ ਕਰ ਰਹੇ ਹਨ। ਓਏ ਮੱਖਣਾ ਦੀ ਟੀਮ ਚੰਡੀਗੜ੍ਹ ਦੇ ਇਲਾਂਟੇ ਮਾਲ ਪਹੁੰਚੀ, ਜਿੱਥੇ ਖੂਬ ਰੌਣਕਾਂ ਲੱਗੀਆਂ। ਦੂਰੋਂ ਦੂਰੋਂ ਲੋਕ ਆਪਣੇ ਮੰਨ ਪਸੰਦੀਦਾ ਕਲਾਕਾਰਾਂ ਨੂੰ ਦੇਖਣ ਤੇ ਮਿਲਣ ਪਹੁੰਚੇ। ਜਦੋਂ ਐਮੀ ਵਿਰਕ, ਤਾਨਿਆ ਤੇ ਗੱਗੂ ਗਿੱਲ ਸਟੇਜ ‘ਤੇ ਪਹੁੰਚੇ ਤਾਂ ਜਿਵੇਂ ਇਲਾਂਟੇ ‘ਚ ਮੇਲਾ ਲੱਗ ਗਿਆ। ਦਰਸ਼ਕਾਂ ਦੇ ਉਤਸ਼ਾਹ ਨੇ ਕਲਾਕਾਰਾਂ ਵਿਚ ਵੀ ਜੋਸ਼ ਭਰ ਦਿੱਤਾ।
ਇਲਾਂਟੇ ਮੱਲ ‘ਚ ਪਰਚਾਰ ਦੌਰਾਨ ਓਏ ਮੱਖਣਾ ਦੀ ਟੀਮ ਨੇ ਫਿਲਮ ਦੀਆਂ ਬੇਹੱਦ ਖਾਸ ਗੱਲਾਂ ਵੀ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀਆਂ ਕੀਤੀਆਂ। ਚਾਚੇ ਭਤੀਜੇ ਦੀ ਜੋੜੀ ਦਾ ਆਪਸੀ ਪਿਆਰ ਤੇ ਕੇਮਿਸਟਰੀ ਪਰਚਾਰ ਦੌਰਾਨ ਵੀ ਦੇਖਣ ਨੂੰ ਮਿਲੀ। ਕਲਾਕਾਰਾਂ ਨੇ ਦਰਸ਼ਕਾਂ ਨੂੰ ਫਿਲਮ ਦੇ ਕਈ ਡਾਇਲਾਗ ਤੇ ਗੀਤ ਵੀ ਸੁਣਾਏ, ਜਿਸ ਤੋਂ ਬਾਅਦ ਫਿਲਮ ਦੇਖਣ ਦੀ ਬੇਸਬਰੀ ਹੋਰ ਵਧ ਗਈ ਹੈ।
ਦਰਸ਼ਕਾਂ ਦੇ ਅਥਾਂ ਪਿਆਰ ਨੂੰ ਦੇਖ ਕੇ ਲਗਦਾ ਹੈ ਫਿਲਮ ਸੁਪਰ ਹਿਟ ਤੇ ਹਾਊਸ ਫੁੱਲ ਰਹਿਣ ਵਾਲੀ ਹੈ।
ਸਾਰੇਗਾਮਾ ਪੰਜਾਬੀ ਯੂਟਿਊਬ ਚੈਨਲ ਨੇ ਇਸ ਤੋਂ ਪਹਿਲਾਂ ਪਾਰਟੀ ਗੀਤ ‘ਚੜ੍ਹ ਗਈ ਚੜ੍ਹ ਗਈ’ ਤੇ ‘ਚੰਨ ਸਿਤਾਰੇ’ ਰਿਲੀਜ਼ ਕੀਤਾ ਸੀ ਜਿਸ ਨੂੰ ਬੇਹੱਦ ਪਸੰਦ ਕੀਤਾ ਗਿਆ
ਸਿਮਰਜੀਤ ਸਿੰਘ ਦੁਆਰਾ ਨਿਰਦੇਸ਼ਤ ਰੋਮਾਂਟਿਕ ਕਾਮੇਡੀ, ‘ਓਏ ਮੱਖਣਾ’ 4 ਨਵੰਬਰ 2022 ਨੂੰ ਵਿਸ਼ਵਵਿਆਪੀ ਰਿਲੀਜ਼ ਲਈ ਤਿਆਰ ਹੈ।