Home Punjab/Chandigarh Lipi Channel and team have made a concerted effort to preserve the...

Lipi Channel and team have made a concerted effort to preserve the rich Punjabi culture

523
0
Meri Lipi
Meri Lipi

22G TV: ਨਵੇਂ ਜ਼ਮਾਨੇ ਚ ਬੰਦੇ ਕੋਲ ਘਟਦੇ ਸਮੇਂ ਨਾਲ ਸਾਂਝੇ ਪਰਿਵਾਰ ਹੀ ਨਹੀਂ ਮੁੱਕੇ ਸਗੋਂ ਦਾਦੀਆਂ ਨਾਨੀਆਂ ਦੀਆਂ ਬਾਤਾਂ, ਸਾਖੀਆਂ ਤੇ ਦੰਦ ਕਥਾਵਾਂ ਵੀ ਵਿਸਰ ਗਈਆਂ। ਲੋਕ ਧਾਰਾ ਤੋਂ ਵਿੱਥ ਦਿਨੋ ਦਿਨ ਵਧਦੀ ਜਾ ਰਹੀ ਹੈ। ਬਾਤਾਂ ਤੇ ਕਹਾਣੀਆਂ ਬੱਚਿਆਂ ਨੂੰ ਕਲਪਨਾਵਾਂ ਦੇ ਦਰਿਆਵਾਂ ਵਿੱਚ ਡੂੰਘੀਆਂ ਤਾਰੀਆਂ ਲਵਾ ਦਿੰਦਿਆਂ ਸਨ।

ਪਰ ਸਮੇਂ ਦੀ ਘਾਟ ਕਰਕੇ ਮਾਪੇ ਬੱਚਿਆਂ ਤੱਕ ਇਹ ਅਮੁੱਲ ਖ਼ਜ਼ਾਨਾ ਪਹੁੰਚਾਉਣ ਤੱਕ ਅਸਫਲ ਹੋ ਰਹੇ ਹਨ। ਬੱਚੇ ਮਨੋਰੰਜਨ ਲਈ ਵਿਦੇਸ਼ੀ ਕਾਰਟੂਨ ਦੇਖਣ ਲਈ ਮਜਬੂਰ ਹੁੰਦੇ ਹਨ। ਪੰਜਾਬੀ ਵਿੱਚ ਬੱਚਿਆਂ ਦੇ ਮਨੋਰੰਜਕ ਸਾਧਨਾਂ ਦੀ ਕਮੀ ਦਾ ਨਤੀਜਾ ਬਹੁਤ ਭੈੜਾ ਹੋ ਸਕਦਾ ਹੈ। ਸਾਡੇ ਬੱਚੇ ਸਾਡੇ ਵਿਰਸੇ, ਸਾਡੇ ਸੱਭਿਆਚਾਰ ਤੋਂ ਇਸ ਤਰਾਂ ਟੁੱਟ ਜਾਣਗੇ ਕਿ ਵਾਪਸੀ ਔਖੀ ਹੋ ਜਾਵੇਗੀ। ਇਸੇ ਕਮੀ ਨੂੰ ਧਿਆਨ ਵਿੱਚ ਰੱਖਦਿਆਂ ਲਿੱਪੀ ਚੈਨਲ ਅਤੇ ਟੀਮ ਨੇ ਪੰਜਾਬੀ ਦੇ ਅਮੀਰ ਸੱਭਿਆਚਾਰ ਦੇ ਦਸਤਾਵੇਜ਼ ਨੂੰ ਸਾਂਭਣ ਲਈ ਇੱਕ ਹੰਭਲਾ ਮਾਰਿਆ ਹੈ।

ਪੁਰਾਣੀਆਂ ਬਾਤਾਂ ਅਤੇ ਪੰਜਾਬੀ ਬਾਵੇ ਭਾਵ ਕਾਰਟੂਨ ਸ਼ੁਰੂ ਕਰਨ ਜਾ ਰਹੇ ਹਨ। ਬਾਤਾਂ ਨੂੰ ਆਵਾਜ਼ ਰੂਪ ਕੌਰ ਨੇ ਦਿੱਤੀ ਹੈ। ਦਵਿੰਦਰ ਧਾਲੀਵਾਲ, ਪਿੱਪਲ ਸਿੰਘ ਤੇ ਗੁਰਤੇਜ ਸਿੰਘ ਨੇ ਕਹਾਣੀਆਂ ਇੱਕਤਰਿਤ ਕੀਤੀਆਂ ਹਨ। ਸੰਦੀਪ ਕੌਰ ਵਿਰਕ ਨੇ ਇਸ ਪ੍ਰੋਜੈਕਟ ਦੀ ਇਸ਼ਤਿਹਾਰੀ ਤੇ ਵਿਗਿਆਪਨ ਦਾ ਕੰਮ ਕੀਤਾ ਹੈ। 19 ਸਤੰਬਰ ਤੋਂ ਪ੍ਰੋਗਰਾਮ ‘ਏਨੀ ਮੇਰੀ ਬਾਤ’ ਯੂਟਿਊਬ ਤੇ ਚੈਨਲ ਲਿੱਪੀ ਦੇ ਉੱਪਰ ਦੇਖਿਆ ਜਾ ਸਕੇਗਾ।