ਚੰਡੀਗੜ੍ਹ 14 ਅਗਸਤ 2021 (22G TV) ‘ਸ਼੍ਰੀ ਫਿਲਮਜ਼’ ਇਸ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫੀਚਰ ਫਿਲਮ “ਯਾਰ ਅਣਮੁੱਲੇ ਰਿਟਰਨਜ਼” ਨੂੰ ਦੁਨੀਆ ਭਰ ਵਿੱਚ ਰਿਲੀਜ਼ ਕਰਨ ਲਈ ਤਿਆਰ ਹਨ । ਇਹ ਫਿਲਮ ਤਿੰਨ ਦੋਸਤ, ਉਨ੍ਹਾਂ ਦੇ ਰਿਸ਼ਤੇ, ਦਿਲ ਟੁੱਟਣ ਅਤੇ ਰੋਮਾਂਸ ਦੀ ਕਹਾਣੀ ‘ਤੇ ਅਧਾਰਿਤ ਹੈ।10 ਸਤੰਬਰ, 2021 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ’ ਚ ਰਿਲੀਜ਼ ਹੋਵੇਗੀ।
ਫਿਲਮ ਦਾ ਨਿਰਮਾਣ ਅਦਮਿਆ ਸਿੰਘ, ਅਮਨਦੀਪ ਸਿਹਾਗ, ਮਿੱਠੂ ਝਾਜਰਾ, ਡਾ: ਵਰੁਣ ਮਲਿਕ ਅਤੇ ਪੰਕਜ ਦਾਹਕਾ ਕਰ ਰਹੇ ਹਨ। ਫਿਲਮ ਦਾ ਸਕਰੀਨਪਲੇ, ਕਹਾਣੀ ਅਤੇ ਡਾਇਲਾਗ ਗੁਰਜਿੰਦ ਮਾਨ ਦੁਆਰਾ ਲਿਖੇ ਗਏ ਹਨ।
2011 ਦੀ ਬਲਾਕ ਬਾਸਟਰ ਰਹੀ ਫਿਲਮ ਯਾਰ ਅਣਮੁੱਲੇ ਦੇ ਇਸ ਸੀਕਵਲ ਵਿਚ ਹਰੀਸ਼ ਵਰਮਾ,ਪ੍ਰਭ ਗਿੱਲ, ਯੁਵਰਾਜ ਹੰਸ, ਨਵਪ੍ਰੀਤ ਬੰਗਾ, ਨਿਕੀਤ ਢਿੱਲੋਂ, ਜਸਲੀਨ ਸਲੈਚ, ਰਾਣਾ ਜੰਗਬਹਾਦੁਰ ਅਤੇ ਹੋਰਾਂ ਕਲਾਕਾਰਾਂ ਦੀ ਸ਼ਾਨਦਾਰ ਅਦਾਕਾਰੀ ਦੇਖਣ ਨੂੰ ਮਿਲੇਗੀ ।
ਫਿਲਮ ਦੇ ਨਿਰਦੇਸ਼ਕ ਹੈਰੀ ਭੱਟੀ ਨੇ ਫਿਲਮ ਬਾਰੇ ਗੱਲ ਕਰਦੇ ਹੋਏ ਕਿਹਾ, “ਮੈਂ 2011 ਵਿੱਚ ਯਾਰ ਅਣਮੁੱਲੇ ਕੀਤੀ ਸੀ ਅਤੇ ਹੁਣ ਇਸਦਾ ਸੀਕੁਅਲ ਨਿਰਦੇਸ਼ਨ ਕਰਨਾ ਮੇਰੀ ਖੁਸ਼ਨਸੀਬੀ ਹੈ।ਮੈਨੂੰ ਪੂਰੀ ਉਮੀਦ ਹੈ ਕਿ ਦਰਸ਼ਕ ਯਾਰ ਅਣਮੁੱਲੇ ਰਿਟਰਨਜ਼ ਨੂੰ ਵੀ ਪਿਆਰ ਦੇਣਗੇ ਜਿਵੇ ਇਸਦੇ ਪਹਿਲੇ ਭਾਗ ਨੂੰ ਬਖ਼ਸ਼ਿਆ ਸੀ |‘’
ਫਿਲਮ ਦੇ ਪ੍ਰਮੁੱਖ ਅਦਾਕਾਰ ਅਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਪ੍ਰਭ ਗਿੱਲ ਨੇ ਕਿਹਾ, “ਯਾਰ ਅਣਮੁੱਲੇ ਨੇ ਇੰਡਸਟਰੀ ਅਤੇ ਜਨਤਾ ਨੂੰ ਇੱਕ ਵੱਖਰੇ ਪੱਧਰ ਤੇ ਪ੍ਰਭਾਵਿਤ ਕੀਤਾ ਹੈ। ਇਸ ਲਈ, ਨਵੇਂ ਚਿਹਰਿਆਂ ਨਾਲ ਇੰਨੀ ਵੱਡੀ ਹਿੱਟ ਫਿਲਮ ਦਾ ਸੀਕਵਲ ਬਣਾਉਣਾ ਇੱਕ ਵੱਡੀ ਚੁਣੌਤੀ ਸੀ ਅਤੇ ਪੂਰੀ ਟੀਮ ਨੇ ਆਪਣੇ ਵੱਲੋ ਫਿਲਮ ਦੇ ਸੀਕਵਲ ਨੂੰ ਵਧੇਰੇ ਆਕਰਸ਼ਿਕ ਬਣਾਉਣ ਅਤੇ ਅਸੀਂ ਵੱਖੋ ਵੱਖਰੇ ਸਭਿਆਚਾਰਕ ਪਿਛੋਕੜ ਨੂੰ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਹੈ ਕਿ ਦਰਸ਼ਕ ਫਿਲਮ ਨੂੰ ਪਸੰਦ ਕਰਨਗੇ ਅਤੇ ਸਾਡੀ ਮਿਹਨਤ ਦੀ ਪ੍ਰਸ਼ੰਸਾ ਕਰਨਗੇ। ”
ਯੁਵਰਾਜ ਹੰਸ ਨੇ ਫਿਲਮ ਬਾਰੇ ਦੱਸਦਿਆ ਕਿਹਾ, ਯਾਰ ਅਣਮੁੱਲੇ ਦੇ ਸੀਕਵਲ ਵਿੱਚ ਕੰਮ ਕਰਨ ਦਾ ਮੌਕਾ ਮਿਲਣਾ ਮੇਰੇ ਲਈ ਸਨਮਾਨ ਦੀ ਗੱਲ ਸੀ। ਮੈਨੂੰ ਪਹਿਲੇ ਭਾਗ ਵਿੱਚ ਕੰਮ ਕਰਨਾ ਬਹੁਤ ਪਸੰਦ ਸੀ ਅਤੇ ਯਾਰ ਅਣਮੁੱਲੇ ਰਿਟਰਨਜ਼ ਦੀ ਟੀਮ ਨਾਲ ਉਸ ਦੁਬਾਰਾ ਬਣਾਉਣਾ ਸੱਚਮੁੱਚ ਇੱਕ ਸੁਪਨਾ ਸੱਚ ਹੋਇਆ ਹੈ. ”
ਦਰਸ਼ਕਾਂ ਦੇ ਪਿਆਰੇ ਟਿੰਕਾ, ਹਰੀਸ਼ ਵਰਮਾ ਨੇ ਫਿਲਮ ਬਾਰੇ ਦੱਸਿਆ ਕੀ ‘ਯਾਰ ਅਣਮੁੱਲੇ ਰਿਟਰਨਜ਼’ ਦੋਸਤਾਂ ਦੀ ਕਹਾਣੀ ਹੈ ਅਤੇ ਮੈਨੂੰ ਯਕੀਨ ਹੈ ਕਿ ਇਹ ਦਰਸ਼ਕਾਂ ਨੂੰ ਉਨ੍ਹਾਂ ਦੇ ਸੁਨਹਿਰੀ ਸਮੇਂ ਦੀ ਯਾਦਦਾਸ਼ਤ ਦੇ ਪੱਧਰ ਤੇ ਲੈ ਜਾਵੇਗਾ| ਮੈਂ ਦਰਸ਼ਕਾਂ ਲਈ ਇਸ ਦੋਸਤੀ ਦੀ ਕਹਾਣੀ ਦਾ ਅਨੁਭਵ ਕਰਨ ਲਈ ਸੱਚਮੁੱਚ ਉਤਸੁਕ ਹਾਂ| ”
ਫਿਲਮ ਦਾ ਸੁਰੀਲਾ ਸੰਗੀਤ, ਸੰਗੀਤ ਲੇਬਲ ‘ਸਪੀਡ ਰਿਕਾਰਡਜ਼’ ਦੇ ਅਧੀਨ ਰਿਲੀਜ਼ ਹੋਵੇਗਾ| ‘ਯਾਰ ਅਣਮੁੱਲੇ ਰਿਟਰਨਜ਼’ 10 ਸਤੰਬਰ, 2021 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲਿਜ਼ ਹੋਵੇਗੀ ।