17 ਅਗਸਤ, 2024 (22G TV)ਡਿਜੀਟਲ ਕੇਬਲ ਟੀਵੀ ਅਤੇ ਬ੍ਰਾਡਬੈਂਡ ਸੇਵਾਵਾਂ ਪ੍ਰਦਾਨ ਕਰਨ ਵਾਲੀ ਪ੍ਰਮੁੱਖ ਕੰਪਨੀ ਫਾਸਟਵੇਅ ਨੇ ਅਗਲੀ ਪੀੜੀ ਦੇ IPTV Set Top Box ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ, ਜੋ ਕਿ ਉਪਭੋਗਤਾਵਾਂ ਦੇ ਮਨੋਰੰਜਨ ਦੇ ਤਜ਼ਰਬੇ ਵਿੱਚ ਕ੍ਰਾਂਤੀ ਲਿਆਉਣ ਲਈ ਤਿਆਰ ਹੈ।
ਨਵੀਨਤਮ ਤਕਨੀਕ ਦੇ ਨਾਲ ਲੈਸ IPTV STB ਸਮੁੱਚੇ ਮਨੋਰੰਜਨ ਤਜ਼ਰਬੇ ਵਿੱਚ ਵਾਧਾ ਕਰਨ ਲਈ ਡਿਜ਼ਾਈਨ ਕੀਤੀਆਂ ਵਿਸ਼ੇਸ਼ਤਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਪੇਸ਼ ਕਰਦਾ ਹੈ। ਗਾਹਕਾਂ ਕੋਲ 500 ਤੋਂ ਵੱਧ ਲਾਈਵ ਟੀਵੀ ਚੈਨਲ ਪਹੁੰਚਣਗੇ, ਜਿਸ ਵਿੱਚ ਪ੍ਰਸਿੱਧ ਖੇਤਰੀ ਸਮੱਗਰੀ ਵਾਲੇ 100 ਤੋਂ ਵੱਧ ਚੈਨਲਾਂ ਸਮੇਤ ਇਹ ਯਕੀਨੀ ਬਣਾਇਆ ਜਾਵੇਗਾ ਕਿ ਪਰਿਵਾਰ ਦੇ ਹਰੇਕ ਮੈਂਬਰ ਲਈ ਹਮੇਸ਼ਾ ਦੇਖਣ ਅਤੇ ਮਨੋਰੰਜਨ ਲਈ ਕੁਝ ਨਾ ਕੁਝ ਜ਼ਰੂਰ ਹੋਵੇ।
ਧਮਾਕੇਦਾਰ ਉੱਚ ਪੱਧਰੀ ਟੀਵੀ ਵਿਸ਼ੇਸ਼ਤਾ ਉਪਭੋਗਤਾਵਾਂ ਨੂੰ 7 ਦਿਨਾਂ ਤੱਕ ਕੰਟੈਂਟ ਦੀ ਪਹੁੰਚ ਤੱਕ ਦੀ ਇਜਾਜ਼ਤ ਦਿੰਦੀ ਹੈ, ਇਹ ਯਕੀਨੀ ਬਣਾਉਂਦੇ ਹੋਏ ਕਿ ਉਹ ਕਦੇ ਵੀ ਆਪਣੇ ਮਨਪਸੰਦ ਸ਼ੋਅ ਤੋਂ ਖੁੰਝ ਨਾ ਜਾਣ। ਭਾਵੇਂ ਤੁਸੀਂ ਲਾਈਵ ਪ੍ਰਸਾਰਣ ਦੇਖਣ ਤੋਂ ਖੁੰਝ ਗਏ ਹੋ ਜਾਂ ਕਿਸੇ ਸ਼ੋਅ ਦੇ ਆਪਣੇ ਮਨਪਸੰਦ ਹਿੱਸੇ ਨੂੰ ਮੁੜ ਦੇਖਣਾ ਚਾਹੁੰਦੇ ਹੋ, ਕੈਚ ਅੱਪ ਟੀਵੀ ਤੁਹਾਨੂੰ ਸਭ ਮੁਹੱਈਆ ਕਰਾਏਗਾ।
ਵੀਡੀਓ ਆਨ ਡਿਮਾਂਡ (VOD) ਵਿਸ਼ੇਸ਼ਤਾ 10,000 ਤੋਂ ਵੱਧ ਫਿਲਮਾਂ ਤੱਕ ਪਹੁੰਚ ਪ੍ਰਦਾਨ ਕਰਦੀ ਹੈ ਜੋ ਉਪਭੋਗਤਾਵਾਂ ਨੂੰ ਮਨੋਰੰਜਨ ਲਈ ਅਸੀਮਿਤ ਬਦਲ ਪ੍ਰਦਾਨ ਕਰਦੀ ਹੈ।
ਕੰਪਨੀ ਦੇ ਸੀ.ਈ.ਓ. ਡਾ. ਪ੍ਰੇਮ ਓਝਾ ਨੇ ਪ੍ਰੈੱਸ ਕਾਨਫ੍ਰੰਸ ਦੌਰਾਨ IPTV STB ਦੀ ਸ਼ੁਰੂਆਤ ਬਾਰੇ ਆਪਣੇ ਉਤਸ਼ਾਹ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ “ਅਸੀਂ ਤੁਹਾਡੇ ਲਈ ਅਗਲੀ ਪੀੜੀ ਦਾ IPTV STB ਲਿਆਉਂਦੇ ਹੋਏ ਬਹੁਤ ਖੁਸ਼ ਹਾਂ ਅਤੇ ਇੱਕ ਸਿੰਗਲ ਪਲੇਟਫਾਰਮ ‘ਤੇ ਹਾਈ ਸਪੀਡ ਅਸੀਮਿਤ ਬ੍ਰਾਡਬੈਂਡ, ਵੀਡੀਓ , ਵਾਇਸ ਅਤੇ OTT ਸਮੇਤ ਵਿਸ਼ਵ ਪੱਧਰੀ ਏਕੀਕ੍ਰਿਤ ਸੇਵਾਵਾਂ ਦੀ ਪੇਸ਼ਕਸ਼ ਕਰਦੇ ਹਾਂ। IPTV ਸੇਵਾਵਾਂ ਦੀ ਸ਼ੁਰੂਆਤ ਸਾਡੇ ਖਪਤਕਾਰਾਂ ਲਈ ਉੱਤਮ ਦਰਜਾ ਗੁਣਵੱਤਾ ਵਿੱਚ ਵਾਧਾ ਕਰੇਗੀ ਅਤੇ ਉਨ੍ਹਾਂ ਦੇ ਅਨੁਭਵ ਨੂੰ ਅਗਲੇ ਪੱਧਰ ਤੱਕ ਲੈ ਕੇ ਜਾਵੇਗੀ।
ਸ੍ਰੀ ਗੁਰਦੀਪ ਸਿੰਘ, ਸੰਸਥਾਪਕ ਅਤੇ ਚੇਅਰਮੈਨ, ਜੁਝਾਰ ਗਰੁੱਪ ਦੇ ਮੁਤਾਬਿਕ, “ਇਹ ਸ਼ੁਰੂਆਤ ਇੱਕ ਪਾਵਰ-ਪੈਕ ਵੈਲਿਊ ਪ੍ਰਸਾਰ ਨੂੰ ਦਰਸਾਉਂਦਾ ਹੈ ਜੋ ਬ੍ਰਾਂਡ ਮਾਣ ਦੇ ਨਾਲ ਆਪਣੇ ਖਪਤਕਾਰਾਂ ਲਈ ਪੇਸ਼ ਕਰਦਾ ਹੈ। ਇਹ ਮਨੋਰੰਜਨ ਦਾ ਸਭ ਤੋਂ ਵੱਧ ਕਿਫਾਇਤੀ ਅਤੇ ਪ੍ਰਭਾਵਸ਼ਾਲੀ ਰੂਪ ਪ੍ਰਦਾਨ ਕਰਦਾ ਹੈ। ਬ੍ਰਾਂਡ ਆਪਣੇ ਗਾਹਕਾਂ ਦੀਆਂ ਲੋੜਾਂ ਨੂੰ ਸਮਝਣ ਅਤੇ ਉਹਨਾਂ ਨੂੰ ਮੁਹੱਈਆ ਕਰਾਉਣ ਲਈ ਗੰਭੀਰਤਾ ਨਾਲ ਵਚਨਬੱਧ ਹੈ, ਜੋ ਖੱਪਤਕਾਰਾਂ ਦੇ ਦੇਖਣ ਦੇ ਤਜ਼ਰਬੇ ਵਿੱਚ ਵਾਧਾ ਕਰਨ ਦੇ ਲਈ ਲਗਾਤਾਰ ਵਧੀਆ ਹੱਲ ਪ੍ਰਦਾਨ ਕਰਦਾ ਹੈ।
IPTV STB, OTT ਕੰਟੈਂਟ ਤੱਕ ਪਹੁੰਚ ਦੀ ਸਹੂਲਤ ਵੀ ਪ੍ਰਦਾਨ ਕਰੇਗਾ, ਇਸਦੇ ਨਾਲ ਹੀ ਬਹੁਤ ਸਾਰੀਆਂ ਪ੍ਰੀਮੀਅਮ ਖੇਤਰੀ ਅਤੇ ਰਾਸ਼ਟਰੀ ਚੈਨਲਾਂ ਤੋਂ ਲੈ ਕੇ ਪ੍ਰਮੁੱਖ ਕੰਟੈਂਟ ਪ੍ਰੋਵਾਈਡਰਸ ਜਿਵੇਂ ਕਿ Hotstar, SonyLIV, ZEE5, Chupal ਸਮੇਤ ਹੋਰ ਸ਼ਾਨਦਾਰ ਕੰਟੈਂਟ ਆਪਣੇ ਉਪਭੋਗਤਾਵਾਂ ਤੱਕ ਮਹੁੱਈਆ ਕਰਾਏਗਾ। ਖੇਤਰੀ ਅਤੇ ਰਾਸ਼ਟਰੀ ਚੈਨਲਾਂ ਤੋਂ ਲੈ ਕੇ ਸੱਚਮੁੱਚ ਅਸੀਮਿਤ ਡੇਟਾ ਅਤੇ ਮੁਫ਼ਤ OTT ਐਪਸ, HD ਵਾਇਸ ਕਾਲਸ ਦੇ ਨਾਲ ਨਾਲ IPTV STB ਕੁਝ ਅਜਿਹਾ ਪੇਸ਼ ਕਰਦਾ ਹੈ ਜੋ ਅਸਲ ਵਿੱਚ ਬਹੁਮੁਖੀ, ਨਵੀਨਤਮ ਤਕਨੀਕ ਦੇ ਨਾਲ ਸੁਵਿਧਾਜਨਕ ਹੈ।
IPTV STB ਦੀ ਸ਼ੁਰੂਆਤ ਨੇ ਉਪਭੋਗਤਾਵਾਂ ਨੂੰ ਨਵੀਂ ਅਤੇ ਉੱਚ-ਗੁਣਵੱਤਾ ਵਾਲੀਆਂ ਡਿਜੀਟਲ ਸੇਵਾਵਾਂ ਪ੍ਰਦਾਨ ਕਰਨ ਲਈ ਫਾਸਟਵੇਅ ਦੀ ਵਚਨਬੱਧਤਾ ਨੂੰ ਯਕੀਨੀ ਬਣਾਇਆ ਹੈ। ਆਪਣੀਆਂ ਬੇਮਿਸਾਲ ਵਿਸ਼ੇਸ਼ਤਾਵਾਂ ਅਤੇ ਕੰਟੈਂਟ ਪੇਸ਼ਕਸ਼ ਦੇ ਨਾਲ IPTV STB ਯਕੀਨੀ ਤੌਰ ‘ਤੇ ਮਨੋਰੰਜਨ ਦੇ ਨਿਯਮਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਲਿਖਣ ਜਾ ਰਿਹਾ ਹੈ ਅਤੇ ਉਪਭੋਗਤਾਵਾਂ ਨੂੰ ਦੇਖਣ ਦਾ ਇੱਕ ਬੇਮਿਸਾਲ ਤਜ਼ਰਬਾ ਪੇਸ਼ ਕਰੇਗਾ।
ਫਾਸਟਵੇਅ ਬਾਰੇ: ਫਾਸਟਵੇਅ ਸਰਵਿਸਿਜ਼ ਇੱਕ ਪ੍ਰਮੁੱਖ ਕੇਬਲ ਸਰਵਿਸ ਪ੍ਰੋਵਾਈਡਰ ਕੰਪਨੀ ਹੈ, ਜੋ ਮਨੋਰੰਜਨ ਅਤੇ ਕਨੈਕਟੀਵਿਟੀ ਦਾ ਸਹਿਜ ਸੁਮੇਲ ਪੇਸ਼ ਕਰਦਾ ਹੈ। ਉਹਨਾਂ ਦੀਆਂ ਅਤਿ-ਆਧੁਨਿਕ ਡਿਜੀਟਲ ਟੀਵੀ ਸੇਵਾਵਾਂ ਦੇ ਨਾਲ ਖੱਪਤਕਾਰ ਲਾਈਵ ਟੀਵੀ ਚੈਨਲਸ, ਆਨ-ਡਿਮਾਂਡ ਕੰਟੈਂਟ ਅਤੇ ਸਟ੍ਰੀਮਿੰਗ ਸੇਵਾਵਾਂ ਦੀ ਇੱਕ ਵਿਸ਼ਾਲ ਕੈਟੇਗਰੀ ਦਾ ਆਨੰਦ ਮਾਣਦੇ ਹਨ, ਜੋ ਨਵੀਨਤਾ ਲਈ ਫਾਸਟਵੇਅ ਦੀ ਵਚਨਬੱਧਤਾ ਉਪਭੋਗਤਾ ਅਨੁਭਵ ਨੂੰ ਯਕੀਨੀ ਬਣਾਉਂਦੀ ਹੈ, ਜਿਸ ਵਿੱਚ ਆਸਾਨ ਨੈਵੀਗੇਸ਼ਨ, ਵਿਅਕਤੀਗਤ ਸਿਫ਼ਾਰਸ਼ਾਂ, ਅਤੇ ਮਲਟੀ-ਡਿਵਾਈਸ ਪਹੁੰਚ ਵੀ ਸ਼ਾਮਲ ਹੈ।