Home Punjab/Chandigarh Through Instagram, the girl stole more than 30 lakhs from a boy...

Through Instagram, the girl stole more than 30 lakhs from a boy living in Italy and his father through a honey trap

209
0
Instagrak Fraud
Instagrak Fraud

9 December 2022 : ਚੰਡੀਗੜ੍ਹ(22G TV) ਨੂੰਹ ਨੂੰ ਸਹੁਰੇ ਘਰ ਲਿਆਉਣ ਦਾ ਸੁਪਨਾ ਕੌਣ ਨਹੀਂ ਦੇਖਦਾ ਪਰ ਜੇਕਰ ਵਿਆਹ ਤੋਂ ਪਹਿਲਾਂ ਹੀ ਉਹੀ ਨੂੰਹ ਆਪਣੇ ਹੋਣ ਵਾਲੇ ਸਹੁਰੇ ਤੇ ਪਤੀ ਨੂੰ ਧੋਖਾ ਦੇ ਕੇ ਜੇਲ੍ਹ ਭੇਜਣ ਦੀ ਹੱਦ ਤੱਕ ਆ ਜਾਵੇ ਤਾਂ ਕਿਹੜੇ ਮਾਪੇ ਆਪਣੇ ਬੱਚੇ ਦਾ ਵਿਆਹ ਕਰਵਾਉਣਾ ਚਾਉਣਗੇ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਹੋਣ ਵਾਲੀ ਨੂੰਹ ਇੱਕ ਐਨਆਰਆਈ ਫੈਮਿਲੀ ਨਾਲ ਪੈਸੇ ਦੀ ਠੱਗੀ ਮਾਰ ਕੇ ਕੈਨੇਡਾ ਭੱਜ ਗਈ ਅਤੇ ਆਪਣੇ ਹੋਣ ਵਾਲੇ ਪਤੀ ਅਤੇ ਸਹੁਰੇ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਕਰਕੇ ਫ਼ਰਾਰ ਹੋ ਗਈ। ਹੁਣ ਨੂੰਹ ਤਾਂ ਚਲੀ ਗਈ ਹੈ ਪਰ ਇਟਲੀ ਤੋਂ ਆਏ ਇਸ ਐਨਆਰਆਈ ਜਸਵੀਰ ਸਿੰਘ ਨੂੰ ਪੁਲਿਸ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਸਵੀਰ ਨੇ ਕਈ ਥਾਵਾਂ ’ਤੇ ਇਨਸਾਫ਼ ਦੀ ਮੰਗ ਕੀਤੀ ਪਰ ਕਿਸੇ ਨੇ ਵੀ ਉਸ ਦੀ ਮਦਦ ਨਹੀਂ ਕੀਤੀ। ਪੁਲਿਸ ਤੋਂ ਤੰਗ ਆ ਕੇ ਅਤੇ ਸਰਕਾਰ ਤੋਂ ਉਮੀਦ ਗੁਆ ਚੁੱਕੇ ਜਸਵੀਰ ਨੇ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਕਰਕੇ ਇਨਸਾਫ਼ ਦੀ ਅਪੀਲ ਕੀਤੀ। ਇਸ ਮੌਕੇ ਪ੍ਰੈਸ ਕਾਨਫਰੰਸ ਵਿੱਚ ਜਸਵੀਰ ਦੇ ਨਾਲ ਬਲਵਿੰਦਰ ਸਿੰਘ, ਅਵਤਾਰ ਸਿੰਘ (ਵਿਛੋਲਾ ਅਤੇ ਲੜਕੀ ਦਾ ਮਾਮਾ), ਗੁਰਪਾਲ ਸਿੰਘ, ਐਡਵੋਕੇਟ ਨਛੱਤਰ ਸਿੰਘ ਬੈਂਸ ਹਾਜ਼ਰ ਸਨ।

ਮਾਮਲਾ ਹੈ, ਜਿਸ ‘ਚ ਮੋਹਾਲੀ ‘ਚ ਨਰਸਿੰਗ ਕਰ ਰਹੀ ਰਮਨਦੀਪ ਕੌਰ ਨੇ ਇਟਲੀ ‘ਚ ਰਹਿੰਦੇ ਸਿਮਰਨਜੀਤ ਸਿੰਘ (ਜਸਵੀਰ ਸਿੰਘ ਪੁੱਤਰ) ਨੂੰ ਇੰਸਟਾਗ੍ਰਾਮ ਰਾਹੀਂ ਆਪਣੇ ਪ੍ਰੇਮ ਜਾਲ ‘ਚ ਫਸਾਇਆ। ਜਦੋਂ ਸਿਮਰਨਜੀਤ ਇੰਡੀਆ ਆਇਆ ਤਾਂ ਦੋਵਾਂ ਨੇ ਗੱਲ ਕਰਕੇ ਵਿਚੋਲਿਆਂ ਨੂੰ ਵਿਚਕਾਰ ਪਾ ਕੇ ਘਰ ਵਾਲਿਆਂ ਨੂੰ ਵਿਆਹ ਲਈ ਮਨਾ ਲਿਆ। ਹੁਣ ਲੜਕੇ ਦੇ ਪਰਿਵਾਰਕ ਮੈਂਬਰ ਇਸ ਗੱਲ ਤੋਂ ਅਣਜਾਣ ਸਨ ਕਿ ਲੜਕੀ ਇੰਸਟਾਗ੍ਰਾਮ ਰਾਹੀਂ ਮਿਲੀ ਸੀ। ਜਸਵੀਰ ਦੇ ਪਰਿਵਾਰ ਨੇ ਭਾਰਤ ਆ ਕੇ 16 ਫਰਵਰੀ 2019 ਨੂੰ ਦੋਹਾਂ ਦੀ ਮੰਗਣੀ ਕਰਵਾ ਦਿੱਤੀ, ਜਿਸ ਵਿੱਚ ਲੜਕੀ ਨੂੰ 10 ਤੋਲੇ ਸੋਨਾ ਤੋਹਫੇ ਵਜੋਂ ਦਿੱਤਾ ਗਿਆ। ਇਸ ਤੋਂ ਬਾਅਦ ਲੜਕੀ ਨਾਲ ਵਿਆਹ ਕਰਵਾ ਕੇ ਉਸ ਨੂੰ ਇਟਲੀ ਲੈ ਜਾਣ ਦੀ ਯੋਜਨਾ ਸੀ ਪਰ ਰਮਨਦੀਪ ਨੇ ਆਪਣੇ ਹੋਣ ਵਾਲੇ ਪਤੀ ਅਤੇ ਸਹੁਰੇ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਕੇ ਕੈਨੇਡਾ ਜਾਣ ਦੀ ਇੱਛਾ ਜ਼ਾਹਰ ਕੀਤੀ। ਇਸ ਦੇ ਲਈ ਲੜਕੀ ਦਾ ਸਪਾਊਸ ਸ਼ੋਅ ਕਰਨਾ ਲਾਜ਼ਮੀ ਸੀ। ਇੱਥੋਂ ਹੀ ਲੜਕੀ ਦਾ ਹਨੀਟ੍ਰੈਪ ਸ਼ੁਰੂ ਹੋਇਆ। ਲੜਕੀ ਨੇ ਵਿਆਹ ਕਰਕੇ ਇਟਲੀ ਜਾਣ ਤੋਂ ਇਨਕਾਰ ਕਰ ਦਿੱਤਾ।

ਜਸਵੀਰ ਸਿੰਘ ਨੇ ਦੱਸਿਆ ਕਿ 25 ਜੂਨ 2020 ਨੂੰ ਦੋਵਾਂ ਧਿਰਾਂ ਵਿੱਚ ਸਮਝੌਤਾ ਹੋਇਆ ਜਿਸ ਵਿੱਚ ਲੜਕੀ ਨੇ ਕਿਹਾ ਕਿ ਉਹ ਵਿਆਹ ਕਰਵਾ ਕੇ ਇਟਲੀ ਜਾ ਕੇ ਗਹਿਣੇ ਵਾਪਸ ਕਰ ਦੇਵੇਗੀ। ਪਰ ਇਸ ਤੋਂ ਬਾਅਦ ਰਮਨਦੀਪ ਕੌਰ ਨੇ ਗੱਲਾਂ ‘ਚ ਫਸਾ ਕੇ ਆਪਣੇ ਹੋਣ ਵਾਲੇ ਸਹੁਰੇ ਜਸਵੀਰ ਦਾ ਕ੍ਰੈਡਿਟ ਕਾਰਡ ਨੰਬਰ ਤੇ ਕੁਝ ਖਾਲੀ ਚੈੱਕ ਲੈ ਲਏ। 16 ਫਰਵਰੀ 2019 (ਜਿਸ ਦਿਨ ਕੁੜਮਾਈ ਹੋਈ ਸੀ) ਨੂੰ ਨਰਾਇਣਗੜ੍ਹ ਝੁੰਗੀਆਂ ਮੋਹਾਲੀ ਗੁਰਦੁਆਰੇ ਤੋਂ ਮੈਰਿਜ ਸਰਟੀਫਿਕੇਟ ਬਣਵਾਇਆ, ਉਹ ਵੀ ਆਪਣੇ ਹੋਣ ਵਾਲੇ ਸਹੁਰੇ ਤੇ ਪਤੀ ਨੂੰ ਦੱਸੇ ਬਿਨਾਂ ਅਤੇ ਕੈਨੇਡਾ ਲਈ ਅਪਲਾਈ ਕਰ ਦਿੱਤਾ। ਕੈਨੇਡਾ ਜਾਣ ਦਾ ਸਾਰਾ ਖਰਚਾ ਵੀ ਜਸਵੀਰ ਸਿੰਘ ਦੇ ਕਰੈਡਿਟ ਕਾਰਡ ਅਤੇ ਚੈੱਕ ਰਾਹੀਂ ਕੀਤਾ ਗਿਆ। ਕੈਨੇਡਾ ਜਾਣ ਲਈ ਕੁੱਲ 22 ਲੱਖ ਰੁਪਏ ਦੀ ਠੱਗੀ ਮਾਰੀ ਗਈ।

ਜਸਵੀਰ ਨੇ ਦੱਸਿਆ ਕਿ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਰਮਨਦੀਪ ਨੇ ਪਹਿਲਾਂ ਹੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਕਿ ਮੇਰਾ ਪਤੀ ਅਤੇ ਸਹੁਰਾ ਮੈਨੂੰ ਪ੍ਰੇਸ਼ਾਨ ਕਰਦੇ ਹਨ ਤੇ ਉਹ ਮੇਰੇ ਤੋਂ 16 ਲੱਖ ਰੁਪਏ ਵਾਪਸ ਮੰਗ ਰਹੇ ਹਨ। 20 ਜਨਵਰੀ 2021 ਨੂੰ ਉਸ ਦੇ ਪੁੱਤਰ ਸਿਮਰਨਜੀਤ ਨੇ ਰਮਨਦੀਪ ਨੂੰ ਇਟਲੀ ਦੇ ਸੱਦੇ ਪੱਤਰ ਭੇਜੇ ਸਨ। ਫਿਰ ਵੀ ਉਹ ਇਟਲੀ ਨਹੀਂ ਗਈ। 4 ਫਰਵਰੀ 2021 ਨੂੰ ਦੋਵਾਂ ਵਿਚਾਲੇ ਦੂਜਾ ਸਮਝੌਤਾ ਹੋਇਆ ਜਿਸ ਵਿਚ ਰਮਨਦੀਪ ਨੇ ਕਿਹਾ ਕਿ ਉਸ ਦਾ ਪਤੀ ਉਸ ਨੂੰ ਇਟਲੀ ਲੈ ਜਾਵੇਗਾ ਅਤੇ ਉਹ ਕੈਨੇਡਾ ਨਹੀਂ ਜਾਵੇਗੀ। ਨਾਲ ਹੀ ਉਹ ਦਿੱਤੇ ਗਹਿਣੇ ਲੈ ਕੇ ਹੀ ਆਪਣੇ ਸਹੁਰੇ ਘਰ ਜਾਵੇਗੀ। ਕੈਨੇਡਾ ਜਾਣ ਲਈ ਦਿੱਤੀ ਗਈ 16 ਲੱਖ ਦੀ ਜੀਆਈਸੀ ਫੀਸ ਉਹ ਆਪਣੇ ਸਹੁਰੇ ਨੂੰ ਕਾਲਜ ਤੋਂ ਵਾਪਸ ਕਰਵਾ ਕੇ ਦੇਵੇਗੀ।

2 ਸਮਝੌਤਿਆਂ ਤੋਂ ਬਾਅਦ ਵੀ ਰਮਨਦੀਪ ਉਹਨਾਂ ਨੂੰ ਬਿਨਾਂ ਦੱਸੇ ਕੈਨੇਡਾ ਚਲੀ ਗਈ ਅਤੇ ਉਸ ਨੇ ਆਪਣੇ ਕਥਿਤ ਪਤੀ ਅਤੇ ਸਹੁਰੇ ਖਿਲਾਫ ਦਿੱਤੀ ਸ਼ਿਕਾਇਤ ਵਿੱਚ ਲਿਖਿਆ ਕਿ ਮੇਰਾ ਪਤੀ ਇਟਲੀ ਵਿੱਚ ਨਸ਼ੇ ਕਰਦਾ ਹੈ ਅਤੇ ਉਸ ਦਾ ਉਥੇ ਪਹਿਲਾਂ ਹੀ ਵਿਆਹ ਹੋ ਚੁੱਕਾ ਹੈ। ਉਹ ਮੈਨੂੰ ਇਟਲੀ ਨਹੀਂ ਸੱਦਣਾ ਚਾਹੁੰਦਾ। ਮੇਰਾ ਸਹੁਰਾ ਮੈਨੂੰ ਦਿੱਤੇ ਪੈਸਿਆਂ ਲਈ ਤੰਗ ਕਰ ਰਿਹਾ ਹੈ।

ਜਸਵੀਰ ਨੇ ਦੋਸ਼ ਲਾਇਆ ਕਿ ਇਹ ਕਾਰਵਾਈ 2021 ਤੋਂ ਚੱਲ ਰਹੀ ਹੈ ਜਿਸ ਤਹਿਤ ਫੇਜ਼-7 ਸਥਿਤ ਐਨਆਰਆਈ ਪੁਲੀਸ ਵੱਲੋਂ ਉਸ ਨੂੰ 54 ਵਾਰ ਥਾਣੇ ਬੁਲਾਇਆ ਜਾ ਚੁੱਕਾ ਹੈ ਪਰ ਅੱਜ ਤੱਕ ਇਸ ਮਾਮਲੇ ਦੀ ਕੋਈ ਪੜਤਾਲ ਨਹੀਂ ਹੋਈ। ਜਸਵੀਰ ਨੇ ਆਪਣੇ ਲੜਕੇ ਸਿਮਰਨਜੀਤ ਸਿੰਘ ਨੂੰ ਸਮੇਂ ਸਿਰ ਇਟਲੀ ਵਾਪਸ ਬੁਲਾ ਲਿਆ ਸੀ ਪਰ ਉਹ ਆਪਣੀ ਮਿਹਨਤ ਦੀ ਕਮਾਈ ਵਾਪਸ ਮਿਲਣ ਦੀ ਆਸ ਵਿੱਚ ਲਗਾਤਾਰ ਇਟਲੀ ਤੋਂ ਆ ਰਿਹਾ ਹੈ।

ਵੱਖ-ਵੱਖ ਥਾਣਿਆਂ ਅਤੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮਦਦ ਦੀ ਗੁਹਾਰ ਲਗਾਉਣ ਦੇ ਬਾਵਜੂਦ ਪਿਛਲੇ ਇੱਕ ਸਾਲ ਤੋਂ ਜਸਵੀਰ ਦੀ ਸ਼ਿਕਾਇਤ ਕਿਸੇ ਨੇ ਦਰਜ ਨਹੀਂ ਕੀਤੀ। ਜਸਵੀਰ ਦਾ ਦੋਸ਼ ਹੈ ਕਿ ਕਈ ਪੁਲਿਸ ਵਾਲਿਆਂ ਨੇ ਉਸ ਤੋਂ ਰਾਜ਼ੀਨਾਮਾ ਕਰਵਾਉਣ ਦੇ ਨਾਂ ‘ਤੇ ਪੈਸੇ ਵੀ ਲਏ ਹਨ ਪਰ ਅੱਜ ਤੱਕ ਮਾਮਲਾ ਹੱਲ ਨਹੀਂ ਹੋਇਆ। ਰਮਨਦੀਪ ਕੌਰ ਦੀ ਸ਼ਿਕਾਇਤ ‘ਤੇ ਜਸਵੀਰ ਨੂੰ ਐਨਆਰਆਈ ਥਾਣੇ ਬੁਲਾਇਆ ਗਿਆ ਪਰ ਕੋਈ ਜਾਂਚ ਨਹੀਂ ਕੀਤੀ ਗਈ ਕਿ ਇਸ ਮਾਮਲੇ ‘ਚ ਕਿਹੜੀ ਧਿਰ ਸੱਚ ਦੱਸ ਰਹੀ ਹੈ ਤੇ ਕਿਹੜੀ ਝੂਠ।

ਜਸਵੀਰ ਸਿੰਘ ਦੇ ਵਕੀਲ ਨਛੱਤਰ ਸਿੰਘ ਬੈਂਸ ਨੇ ਦੱਸਿਆ ਕਿ ਜਸਵੀਰ ਸਿੰਘ ਦੀ ਕੋਈ ਵੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ ਤੇ ਨਾ ਹੀ ਕੋਈ ਜਾਂਚ ਨਹੀਂ ਕੀਤੀ ਗਈ ਹੈ। ਸਗੋਂ ਜਸਵੀਰ ਸਿੰਘ ਅਤੇ ਉਸ ਦੇ ਪੁੱਤਰ ਵਿਰੁੱਧ ਆਈਪੀਸੀ ਦੀ ਧਾਰਾ 406 ਅਤੇ 498ਏ, 120ਬੀ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਨੇ ਗਲਤ ਧਾਰਾਵਾਂ ਲਗਾ ਕੇ ਸ਼ਿਕਾਇਤ ਦਰਜ ਕਰ ਲਈ ਹੈ, ਜਦੋਂ ਕਿ ਇਹ ਧਾਰਾਵਾਂ ਬਣਦੀ ਹੀ ਨਹੀਂ। ਅਸੀਂ ਇਨਸਾਫ਼ ਲਈ ਲੜ ਰਹੇ ਹਾਂ ਅਤੇ ਆਸ ਕਰਦੇ ਹਾਂ ਕਿ ਜਸਵੀਰ ਨੂੰ ਅਦਾਲਤ ਰਾਹੀਂ ਇਨਸਾਫ਼ ਮਿਲੇਗਾ।

ਜਸਵੀਰ ਨੇ ਕਿਹਾ ਕਿ ਉਸ ਨੂੰ ਯਕੀਨ ਸੀ ਕਿ ਉਸ ਦੇ ਦੇਸ਼ ਦੀ ਸਰਕਾਰ ਅਤੇ ਪੁਲਸ ਉਸ ਦੀ ਮਦਦ ਕਰੇਗੀ ਪਰ ਹੁਣ ਤੱਕ ਉਸ ਨੂੰ ਸਿਰਫ ਤੰਗ ਕੀਤਾ ਗਿਆ ਹੈ। ਉਹ ਆਪਣੇ ਦੇਸ਼ ਵਿੱਚ ਵਿਸ਼ਵਾਸ ਗੁਆ ਚੁੱਕਾ ਹੈ। ਉਸ ਨੇ ਦੱਸਿਆ ਕਿ ਰਮਨਦੀਪ ਦੀ ਸ਼ਿਕਾਇਤ ਸੀ ਕਿ ਉਸ ਦਾ ਲੜਕਾ ਨਸ਼ੇ ਦਾ ਆਦੀ ਸੀ ਅਤੇ ਵਿਆਹਿਆ ਹੋਇਆ ਸੀ। ਇਸ ਦੇ ਲਈ ਇਟਲੀ ਸਰਕਾਰ ਨੇ ਉਸ ਦੇ ਬੇਟੇ ਦਾ ਡੋਪ ਟੈਸਟ ਕਰਵਾ ਕੇ ਕਲੀਅਰ ਘੋਸ਼ਿਤ ਕਰ ਦਿੱਤਾ ਅਤੇ ਜਾਂਚ ਤੋਂ ਬਾਅਦ ਲਿਖਤੀ ਰੂਪ ਵਿੱਚ ਦਿੱਤਾ ਕਿ ਉਸ ਦਾ ਪੁੱਤਰ ਨਾ ਤਾਂ ਨਸ਼ਾ ਕਰਦਾ ਹੈ ਅਤੇ ਨਾ ਹੀ ਵਿਆਹਿਆ ਹੋਇਆ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਦੂਜੇ ਦੇਸ਼ ਦੀ ਸਰਕਾਰ ਸਾਡੀ ਇੰਨੀ ਮਦਦ ਕਰ ਰਹੀ ਹੈ ਤਾਂ ਸਾਡੀ ਸਰਕਾਰ ਅਤੇ ਪੁਲਿਸ ਸਾਡੇ ਨਾਲ ਅਜਨਬੀਆਂ ਵਾਲਾ ਸਲੂਕ ਕਿਉਂ ਕਰ ਰਹੀ ਹੈ।

ਜਸਵੀਰ ਸਿੰਘ ਨੇ ਮੰਗ ਕੀਤੀ ਹੈ ਕਿ ਪੁਲੀਸ ਉਸ ’ਤੇ ਤਸ਼ੱਦਦ ਕਰਨਾ ਬੰਦ ਕਰੇ ਅਤੇ ਉਸ ਦੀ ਸ਼ਿਕਾਇਤ ਵੀ ਦਰਜ ਕਰੇ। ਇਸ ਦੇ ਨਾਲ ਹੀ ਨਰਾਇਣਗੜ੍ਹ ਝੁੰਗੀਆਂ ਮੋਹਾਲੀ ਦੇ ਉਸ ਗੁਰਦੁਆਰੇ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ, ਜਿਸ ਨੇ ਵਿਆਹ ਦਾ ਗਲਤ ਸਰਟੀਫਿਕੇਟ ਜਾਰੀ ਕੀਤਾ ਹੈ। ਉਸ ਨੇ ਕਿਹਾ ਕਿ ਉਸ ਦੀ ਮਿਹਨਤ ਦੀ ਕਮਾਈ ਗਲਤ ਤਰੀਕੇ ਨਾਲ ਠੱਗੀ ਗਈ ਹੈ। ਉਹ ਚਾਹੁੰਦੇ ਹਨ ਕਿ ਰਮਨਦੀਪ ਕੌਰ ਅਤੇ ਉਸਦੇ ਪਰਿਵਾਰ ਖਿਲਾਫ ਸ਼ਿਕਾਇਤ ਦਰਜ ਹੋਵੇ ਤੇ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਜਾਣ।